ਅੱਜ ਦਾ ਪਟਿਆਲਾ ਕੋਵਿਡ ਬੁਲੇਟਿਨ; ਘਰ ਵਿੱਚ ਏਕਾਂਤਵਾਸ ਦਾ ਸਮਾਂ 17 ਦਿਨਾਂ ਤੋਂ ਘਟਾ ਦਿੱਤਾ: ਸਿਵਲ ਸਰਜਨ

168

ਅੱਜ ਦਾ ਪਟਿਆਲਾ ਕੋਵਿਡ ਬੁਲੇਟਿਨ; ਘਰ ਵਿੱਚ ਏਕਾਂਤਵਾਸ ਦਾ ਸਮਾਂ 17 ਦਿਨਾਂ ਤੋਂ ਘਟਾ ਦਿੱਤਾ: ਸਿਵਲ ਸਰਜਨ

ਪਟਿਆਲਾ, 29 ਮਈ  (         )

ਸਿਵਲ ਸਰਜਨ ਡਾ. ਸਤਿੰਦਰ ਸਿੰਘ ਅਤੇ ਜਿਲਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆ ਕਿ ਅੱਜ ਜਿਲ੍ਹੇ ਵਿੱਚ ਕੋਵਿਡ ਟੀਕਾਕਰਨ ਤਹਿਤ 5011 ਨਾਗਰਿਕਾਂ ਨੇ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਹਨ। ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦਾ ਅੰਕੜਾ 3,45,281 ਹੋ ਗਿਆ ਹੈ। ਡਾ.ਸਤਿੰਦਰ ਸਿੰਘ ਨੇ ਕਿਹਾ ਕਿ ਕੇਂਦਰੀ ਪੁਲ ਤਹਿਤ ਪ੍ਰਾਪਤ ਹੋਈ ਵੈਕਸੀਨ ਨਾਲ ਕੱਲ ਮਿਤੀ 30 ਮਈ ਦਿਨ ਐਤਵਾਰ ਨੂੰ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਰਾਮਲੀਲਾ ਗਰਾਉਂਡ ਰਾਘੋਮਾਜਰਾ,ਰਾਧਾ ਸੁਆਮੀ ਸਤਸੰਗ ਭਵਨ, ਸਰਕਾਰੀ ਗਰਲਜ ਸਕੂਲ ਮਾਡਲ ਟਾਉਨ, ਗੁਰੂਦੁਆਰਾ ਨਾਨਕ ਦਰਬਾਰ ਹੀਰਾ ਬਾਗ, ਵੀਰ ਹਕੀਕਤ ਰਾਏ ਸਕੂਲ ਨੇੜੇ ਬੱਸ ਸਟੈਂਡ, ਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲ, ਰੋਟਰੀ ਭਵਨ ਐਸ.ਐਸ.ਟੀ ਨਗਰ, ਐਫ.ਸੀ.ਆਈ.ਹੈਡ ਆੀਫਸ ਸਰਹੰਦ ਰੋਡ, ਕਮਿਉਨਿਟੀ ਹਾਲ ਪੁਲਿਸ ਲਾਈਨ ਹਸਪਤਾਲ, ਗੁਰੂੁਦੁਆਰਾ ਦੁਖ ਨਿਵਾਰਣ ਸਾਹਿਬ,ਫਰੀ ਮੈਸਨ ਹਾਲ ਨੇੜੇ ਫੁਆਰਾ ਚੌਂਕ, ਸਮਾਣਾ ਦੇ ਅਗਰਵਾਲ ਧਰਮਸ਼ਾਲਾ, ਨਾਭਾ ਦੇ ਐਮ.ਪੀ.ਡਬਲਿਉ. ਸਕੂਲ ਅਤੇ ਰਾਧਾਸੁਆਮੀ ਸਤਸੰਗ ਭਵਨ,ਪਾਤੜਾਂ ਦੇ ਗੋਰਮਿੰਟ ਐਲੀਮੈਂਟਰੀ ਸਕੂਲ ਅਨਾਜ ਮੰਡੀ ਵਿਖੇ  ਕੋਵਿਡ ਟੀਕਾਕਰਨ ਕੀਤਾ ਜਾਵੇਗਾ ਜਦ ਕਿ ਸਟੇਟ ਪੂਲ ਦੀ ਵੈਕਸੀਨ ਦੀ ਸਪਲਾਈ ਨਾ ਹੋਣ ਕਾਰਣ 18 ਤੋਂ 44 ਸਾਲ ਵਰਗ ਉਮਰ ਦੇ ਨਾਗਰਿਕਾਂ ਦਾ ਟੀਕਾਕਰਨ ਨਹੀ ਹੋਵੇਗਾ। ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਗੁਰੂਦੁਆਰਾ ਸਾਹਿਬ ਸ਼ੁਤਰਾਣਾ, ਗੁ੍ਰੁਦੁਆਰਾ ਸਾਹਿਬ ਸ਼ੁਹਰੋਂ ਬਲਾਕ ਹਰਪਾਲ ਪੁਰ ਵਿਖੇ ਕੋਵੈਕਸੀਨ ਦੀ ਦੂਜੀ ਡੋਜ ਵੀ ਲਗਾਈ ਜਾਵੇਗੀ।

ਅੱਜ ਜਿਲੇ ਵਿੱਚ 226 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ।ਸਿਵਲ ਸਰਜਨ  ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 3993 ਦੇ ਕਰੀਬ ਰਿਪੋਰਟਾਂ ਵਿਚੋਂ 226 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 46437 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ੍ਹ ਦੇ 476 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 42631 ਹੋ ਗਈ ਹੈ। ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 2599 ਹੈ। ਜਿਲੇ੍ਹ ਵਿੱਚ 08 ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 1207 ਹੋ ਗਈ ਹੈ।

ਅੱਜ ਦਾ ਪਟਿਆਲਾ ਕੋਵਿਡ ਬੁਲੇਟਿਨ; ਘਰ ਵਿੱਚ ਏਕਾਂਤਵਾਸ ਦਾ ਸਮਾਂ 17 ਦਿਨਾਂ ਤੋਂ ਘਟਾ ਦਿੱਤਾ: ਸਿਵਲ ਸਰਜਨ

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆਂ ਕਿ ਇਹਨਾਂ 226 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 86, ਨਾਭਾ ਤੋਂ 20, ਰਾਜਪੁਰਾ ਤੋਂ 09, ਸਮਾਣਾ ਤੋਂ 07, ਬਲਾਕ ਭਾਦਸਂੋ ਤੋਂ 19, ਬਲਾਕ ਕੌਲੀ ਤੋਂ 33, ਬਲਾਕ ਕਾਲੋਮਾਜਰਾ ਤੋਂ 09, ਬਲਾਕ ਸ਼ੁਤਰਾਣਾ ਤੋਂ 12, ਬਲਾਕ ਹਰਪਾਲਪੁਰ ਤੋਂ 21, ਬਲਾਕ ਦੁਧਣਸਾਧਾਂ ਤੋਂ 11 ਕੋਵਿਡ ਕੇਸ ਰਿਪੋਰਟ ਹੋਏ ਹਨ, ਇਹਨਾਂ ਕੇਸਾਂ ਵਿੱਚੋਂ 33 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 193 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਹੁਣ ਕੋਵਿਡ ਪੋਜਟਿਵ ਮਰੀਜਾਂ ਲਈ ਘਰੇਲੂ ਏਕਾਂਤਵਾਸ ਦਾ ਸਮਾਂ 17 ਦਿਨਾਂ ਤੋਂ ਘਟਾ ਕੇ 10 ਦਿਨਾਂ ਦਾ ਕਰ ਦਿੱਤਾ ਗਿਆ ਹੈ, ਹੁਣ ਕੋਈ ਵੀ ਘਰ ਵਿੱਚ ਏਕਾਂਤਵਾਸ ਵਿੱਚ ਰਹਿ ਰਿਹਾ ਵਿਅਕਤੀ 10 ਦਿਨਾਂ ਬਾਅਦ ਆਪਣੇ ਕੰਮਕਾਜ ਤੇਂ ਜਾ ਸਕਦਾ ਹੈ।ਬਸ਼ਰਤੇ ਕਿ ਉਸ ਨੁੰ ਪਿਛਲੇ ਤਿੰਨ ਦਿਨਾਂ ਦੋਰਾਣ ਬੁਖਾਰ ਜਾਂ ਕੋਵਿਡ ਲੱਛਣ ਹੋਣ ਦੀ ਸ਼ਿਕਾਇਤ ਨਾ ਹੋਵੇੇ।ਕਿਉਂਕਿ 10 ਦਿਨਾਂ ਬਾਅਦ ਅਜਿਹਾ ਵਿਅਕਤੀ ਅੱਗੇ ਕੋਵਿਡ ਲਾਗ ਨਹੀ ਫੈਲਾ ਸਕਦਾ।ਇਸੇ ਤਰਾਂ ਵੱਖ ਵੱਖ ਸਰਕਾਰੀ/ਪ੍ਰਾਈਵੇਟ ਵਿਭਾਗਾਂ ਦੇ ਮੁਲਾਜਮ ਵੀ  ਕੋਵਿਡ ਪੋਜਟਿਵ ਆਉਣ ਤੇਂ 10 ਦਿਨ ਘਰੇਲ਼ੂ ਏਕਾਂਤਵਾਸ ਤੋਂ ਬਾਅਦ ਗਿਆਰਵੇ ਦਿਨ ਆਪਣੀ ਡਿਉਟੀ ਜੁਆਇਨ ਕਰਨ ਦੇ ਯੋਗ ਹੋਣਗੇ ,ਬਸ਼ਰਤੇ ਕਿ ਉਹਨਾਂ ਨੂੰ ਪਿਛਲੇ ਤਿੰਨ ਦਿਨਾਂ ਵਿੱਚ ਕਿਸੇ ਕਿਸਮ ਦੇ ਕੋਵਿਡ ਲੱਛਣ ਜਾਂ ਬੁਖਾਰ ਦੀ ਸ਼ਿਕਾਇਤ ਨਾ ਹੋਵੇ।ਜੇਕਰ ਕਿਸੇ ਮਰੀਜ ਨੂੰ ਪਿਛਲੇ ਤਿੰਨ ਦਿਨਾਂ ਵਿੱਚ ਕਿਸੇ ਕਿਸਮ ਦੇ ਕੋਵਿਡ ਲੱਛਣ ਜਾਂ ਬੁਖਾਰ ਦੀ ਸ਼ਿਕਾਇਤ ਹੁੰਦੀ ਹੈ ਤਾਂ ਉਹ ਵਿਅਕਤੀ ਆਪਣੇ ਸਬੰਧਤ ਰੇਈਏ ਦੇ ਮੈਡੀਕਲ ਅਫਸਰ ਨਾਲ ਸੰਪਰਕ ਕਰੇ ਅਤੇ ਸਬੰਧਤ ਮੈਡੀਕਲ ਅਫਸਰ ਮਰੀਜ ਦੀ ਹਾਲਤ ਦੇਖ ਕੇ ਉਸ ਦੇ ਆਈਸੋਲੇਸ਼ਨ ਸਮੇਂ ਵਿੱਚ ਵਾਧਾ ਕਰ ਸਕਦਾ ਹੈ ।

ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇ ਕਿਹਾ ਕਿ ਬਲਾਕ ਭਦਸੋਂ ਦੇ ਪਿੰਡ ਲੋਟ ਵਿੱਚ ਲਗਾਈ ਮਾਈਕਰੋ ਕੰਟੇਨਮੈਂਟ ਸਮਾਂ ਪੂਰਾ ਹੋਣ ਕਾਰਣ ਹਟਾ ਦਿਤੀ ਗਈ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 3915 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 6,60,981 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 46437 ਕੋਵਿਡ ਪੋਜਟਿਵ, 6,12,242 ਨੈਗੇਟਿਵ ਅਤੇ ਲਗਭਗ 1902 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।