ਅੱਜ ਦਾ ਪਟਿਆਲਾ ਜ਼ਿਲ੍ਹਾ ਕੋਵਿਡ ਅਪਡੇਟ; ਸ਼ਨੀਵਾਰ ਨੂੰ ਮੈਗਾ-ਡਰਾਈਵ ਤਹਿਤ ਕੋਵਿਡ ਟੀਕਾਕਰਣ ਕੈਂਪ : ਸਿਵਲ ਸਰਜਨ

178

ਅੱਜ ਦਾ ਪਟਿਆਲਾ ਜ਼ਿਲ੍ਹਾ ਕੋਵਿਡ ਅਪਡੇਟ; ਸ਼ਨੀਵਾਰ ਨੂੰ ਮੈਗਾ-ਡਰਾਈਵ ਤਹਿਤ ਕੋਵਿਡ ਟੀਕਾਕਰਣ ਕੈਂਪ : ਸਿਵਲ ਸਰਜਨ

ਪਟਿਆਲਾ, 20 ਅਗਸਤ  (       ) 

ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਦੱਸਿਆਂ ਕਿ ਜਿਲ੍ਹੇ ਵਿਚ ਕੋਵਿਡ ਟੀਕਾਕਰਣ ਕੈਂਪਾ ਵਿੱਚ ਅੱਜ 646 ਗਰਭਵਤੀ ਅੋਰਤਾਂ ਸਮੇਤ 2174 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ,ਜਿਸ ਨਾਲ ਜਿਲੇ੍ਹ ਵਿਚ ਕੁੱਲ ਕੋਵਿਡ ਟੀਕਾਕਰਣ ਦੀ ਗਿਣਤੀ 7,65,793 ਹੋ ਗਈ ਹੈ।

ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਕੱਲ ਮਿਤੀ 21 ਅਗਸਤ ਦਿਨ ਸ਼ਨੀਵਾਰ ਨੂੰ ਮੈਗਾ-ਡਰਾਈਵ ਮੁਹਿੰਮ ਤਹਿਤ ਕੋਵੀਸ਼ੀਲਡ ਵੈਕਸੀਨ ਨਾਲ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਸਾਝਾਂ ਸਕੂਲ ਤ੍ਰਿਪੜੀ,ਵੀਰ ਹਕੀਕਤ ਰਾਏ ਸਕੂਲ, ਮੌਦੀਖਾਨਾ ਨੇੜੇ ਮੌਤੀ ਬਾਗ,ਪੁਲਿਸ ਲਾਈਨ ਹਸਪਤਾਲ, ਡੀ.ਐਮ.ਡਬਲਿਉ ਹਸਪਤਾਲ, ਸਰਕਾਰੀ ਰਜਿੰਦਰਾ ਹਸਪਤਾਲ, ਮਿਲਟਰੀ ਹਸਪਤਾਲ, ਮੌਦੀ ਕਾਲਜ,ਸ੍ਰੀ ਨੈਣਾ ਦੇਵੀ ਮੰਦਰ ਐਸ.ਐਸ.ਟੀ ਨਗਰ, 109 ਫੋਕਲ ਪੁੰਆਇਟ, ਆਰੀਆਂ ਹਾਈ ਸਕੂਲ ਗੁਰਬਖਸ਼ ਕਲੋਨੀ,ਮਹਾਰਾਣੀ ਕਲੱਬ,ਬਾਰ ਰੂਮ ਕੌਰਟ,ਰਾਮ ਲੀਲਾ ਗਰਾਉਡ ਰਾਘੋ ਮਾਜਰਾ, ਐਮ. ਸੀ. ਆਫਿਸ ਨਿਉ ਅਨਾਜ਼ ਮੰਡੀ,ਸੈਂਟਰਲ ਜੇਲ,ਐਸ.ਡੀ ਸਕੂਲ ਸਰਹਿੰਦੀ ਗੇਟ, ਮੌਦੀ ਕਾਲਜ, ਰਾਧਾ ਸੁਆਮੀ ਸਤਸੰਗ ਭਵਨ,ਧਰਮਸ਼ਾਲਾ ਤੋਪਖਾਨਾ ਮੋੜ, ਅਰਬਨ ਪ੍ਰਾਈਮਰੀ ਹੈਂਲਥ ਸੈਂਟਰ ਸਿਕਲੀਕਰ ਬਸਤੀ, ਰਾਜਪੁਰਾ ਵਿਖੇ ਪਟੇਲ ਕਾਲਜ਼, ਅਰਬਨ ਪ੍ਰਾਇਮਰੀ ਹੈਂਲਥ ਸੈਂਟਰ -2,ਆਰੀਆ ਸਮਾਜ ਮੰਦਰ, ਸਰਕਾਰੀ ਸਕੂਲ ਘਨੋਰ, ਨਾਭਾ ਵਿਖੇ ਸਰਕਾਰੀ ਰਿਪੁਦਮਨ ਕਾਲਜ਼,ਪ੍ਰੀਤ ਕੰਬਾਈਨ, ਐਮ.ਪੀ.ਡਬਲਿਉ ਸੈਂਟਰ, ਪਾਤੜਾਂ ਵਿਖੇ ਸਿ਼ਵ ਮੰਦਰ ,ਸਮਾਣਾ ਵਿਖੇ ਅਗਰਵਾਲ ਧਰਮਸ਼ਾਲਾ ਅਤੇ ਸਹਾਰਾ ਕਲੱਬ , ਪਿੰਡ ਰੌਣੀ, ਨਾਭਾ, ਜਨਸੂਈ, ਪਾਤੜ੍ਹਾ ਦੇ ਰਾਧਾ ਸੁਆਮੀ ਸਤਸੰਗ ਭਵਨ ਤੋ ਇਲਾਵਾ ਬਲਾਕ ਭਾਦਸੋ, ਕੋਲੀ,ਸ਼ੁਤਰਾਣਾ,ਕਾਲੋਮਾਜਰਾ, ਹਰਪਾਲਪੁਰ, ਦੁੱਧਣ ਸਾਧਾਂ ਦੇ 50 ਦੇ ਕਰੀਬ ਪਿੰਡਾਂ ਵਿਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ ਅਤੇ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ਼ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੁੂਸਰੀ ਡੋਜ਼ ਵੀ ਲਗਾਈ ਜਾਵੇਗੀ।ਇਸ ਤੋਂ ਇਲਾਵਾ ਮਨਰੇਗਾ ਵਰਕਰਾਂ ਦੇ ਵੀ ਕੋਵਿਡ ਟੀਕਾਕਰਨ ਦੇ ਪਿੰਡਾਂ ਵਿੱਚ ਕੈਂਪ ਲਗਾਏ ਗਾਣਗੇ।

ਅੱਜ ਦਾ ਪਟਿਆਲਾ ਜ਼ਿਲ੍ਹਾ ਕੋਵਿਡ ਅਪਡੇਟ; ਸ਼ਨੀਵਾਰ ਨੂੰ ਮੈਗਾ-ਡਰਾਈਵ ਤਹਿਤ ਕੋਵਿਡ ਟੀਕਾਕਰਣ ਕੈਂਪ: ਸਿਵਲ ਸਰਜਨ

ਅੱਜ ਜਿਲੇ ਵਿੱਚ ਪ੍ਰਾਪਤ 2455 ਕੋਵਿਡ ਰਿਪੋਰਟਾਂ ਵਿਚੋਂ ਤਿੰਨ ਕੋਵਿਡ ਪਾਜ਼ਟਿਵ ਕੇਸ ਪਾਏ ਗਏ ਹਨ।ਜੋ ਕਿ ਦੋ ਪਟਿਆਲਾ ਸ਼ਹਿਰ ਅਤੇ ਇਕ ਭਾਦਸੋ ਨਾਲ ਸਬੰਧਤ ਹੈ।ਜਿਸ ਨਾਲ ਪੋਜ਼ਟਿਵ ਕੇਸਾਂ ਦੀ ਗਿਣਤੀ 48781 ਹੋ ਗਈ ਹੈ, ਮਿਸ਼ਨ ਫਹਿਤ ਤਹਿਤ ਜਿਲ੍ਹੇ ਵਿੱਚ ਤਿੰਨ ਹੋਰ ਮਰੀਜ਼ ਕੋਵਿਡ ਤੋ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 47404 ਹੋ ਗਈ ਹੈ,ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 33 ਹੈ ਅਤੇ ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ਼ ਦੀ ਮੌਤ ਨਹੀ ਹੋਈ।

ਨੋਡਲ ਅਫਸਰ ਡਾਕਟਰ ਸੁਮੀਤ ਸਿੰਘ ਨੇ ਦੱਸਿਆ ਕਿ ਅੱਜ ਸ਼ੁਕਰਵਾਰ ਖੁਸ਼ਕ ਦਿਵਸ ਹੋਣ ਕਾਰਨ ਡੇਂਗੂ ਗਤੀ-ਵਿਧੀਆਂ ਜਾਰੀ ਰੱਖਦੇ ਹੋਏ ਸਿਹਤ ਵਿਭਾਗ ਦੀਆਂ ਟੀਮਾਂ ਵਲੋ 26796 ਘਰਾਂ/ਜਨਤਕ ਥਾਂਵਾ ਤੇ ਖੜੇ ਪਾਣੀ ਦੇ ਸਰੋਤਾਂ ਦੀ ਚੈਕਿੰਗ ਕੀਤੀ ਅਤੇ 446 ਘਰਾਂ/ਜਨਤਕ ਥਾਂਵਾ ਤੇ ਮੱਛਰਾਂ ਦਾ ਲਾਰਵਾ ਪਾਏ ਜਾਣ ਤੇ ਟੀਮਾਂ ਵਲੋਂ ਮੌਕੇ ਤੇ ਹੀ ਲਾਰਵਾ ਨਸ਼ਟ ਕਰਵਾ ਦਿੱਤਾ ਗਿਆ। ਉਨ੍ਹਾ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਡੇਂਗੂ ਤੋ ਬਚਾਅ ਲਈ ਹਰੇਕ ਸ਼ੁਕਰਵਾਰ ਖੁਸ਼ਕ ਦਿਵਸ ਮਨਾ ਕੇ ਖੜੇ ਪਾਣੀ ਦੇ ਸਰੋਤਾਂ ਨੂੰ ਨਸ਼ਟ ਕਰਨਾ ਯਕੀਨੀ ਬਣਾਇਆ ਜਾਵੇ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 2455 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 8,71,840 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 48,781 ਕੋਵਿਡ ਪੋਜਟਿਵ, 8,21,463 ਨੈਗੇਟਿਵ ਅਤੇ ਲਗਭਗ 1596 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।