ਅੱਜ ਦਾ ਪਟਿਆਲਾ ਜ਼ਿਲ੍ਹਾ ਕੋਵਿਡ ਅਪਡੇਟ; ਕੇਸਾਂ ਵਿੱਚ ਵਾਧਾ ; ਐਤਵਾਰ ਨੂੰ ਨਹੀ ਹੋਵੇਗਾ ਟੀਕਾਕਰਨ: ਸਿਵਲ ਸਰਜਨ

210

ਅੱਜ ਦਾ ਪਟਿਆਲਾ ਜ਼ਿਲ੍ਹਾ ਕੋਵਿਡ ਅਪਡੇਟ; ਕੇਸਾਂ ਵਿੱਚ ਵਾਧਾ ; ਐਤਵਾਰ ਨੂੰ ਨਹੀ ਹੋਵੇਗਾ ਟੀਕਾਕਰਨਸਿਵਲ ਸਰਜਨ

ਪਟਿਆਲਾ,21 ਅਗਸਤ  (           ) 

ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇਂ ਦੱਸਿਆਂ ਕਿ ਮੈਗਾਡਰਾਈਵ ਟੀਕਾਕਰਨ ਮੁਹਿੰਮ ਤਹਿਤ ਅੱਜ ਜਿਲ੍ਹੇ ਵਿਚ ਕੋਵਿਡ ਟੀਕਾਕਰਨ ਕੈਂਪਾਂ ਵਿੱਚ 19,931 ਨਾਗਰਿਕਾਂ ਵੱਲੋਂ  ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ ।ਜਿਸ ਨਾਲ ਕੋਵਿਡ ਟੀਕਾਕਰਣ ਦੀ ਗਿਣਤੀ 7,85,724 ਹੋ ਗਈ ਹੈ। ਉਹਨਾਂ ਕਿਹਾ ਕਿ ਅੱਜ ਬਾਰਸ਼ ਦਾ ਮੋਸ਼ਮ ਹੋਣ ਦੇ ਬਾਵਜੂਦ ਵੀ ਟੀਕਾਕਰਣ ਕਰਵਾਉਣ ਵਿੱਚ ਲੋਕਾਂ ਵੱਲੋਂ ਕਾਫੀ ਉਤਸ਼ਾਹ ਦੇਖਣ ਨੁੰ ਮਿਲਿਆ।ਉਹਨਾਂ ਬਿਮਾਰੀ ਦੇ ਖਾਤਮੇ ਲਈ ਟੀਕਾਕਰਨ ਕਰਵਾਉਣ ਲਈ ਲੋਕਾਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਵੀ ਕੀਤਾ।ਉਹਨਾਂ ਕਿਹਾ ਕਿ ਕੋਵਿਡ ਤੀਜੀ ਲਹਿਰ ਨੂੰ ਆਉਣ ਤੋਂ ਰੋਕਣ ਲਈ ਕੋਵਿਡ ਟੀਕਾਕਰਨ ਇੱਕ ਵੱਡਾ ਹਥਿਆਰ ਹੈ।

ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਕੱਲ ਮਿਤੀ 22 ਅਗਸਤ ਦਿਨ ਐਤਵਾਰ ਨੂੰ  ਕੇਵਲ ਪਟਿਆਲਾ ਸ਼ਹਿਰ ਦੇ ਕੁਸ਼ਟ ਆਸ਼ਰਮ ਵਿੱਚ ਕੁਸ਼ਟ ਰੋਗੀਆਂ ਦੇ ਕੋਵਿਡ ਵੈਕਸੀਨ ਦੀ ਦੂਜੀ ਡੋਜ ਲਗਾਉਣ ਲਈ ਇੱਕ ਸ਼ਪੈਸ਼ਲ ਕੈਂਪ ਲਗਾ ਕੇ ਕੋਵਿਡ ਟੀਕਾਕਰਨ ਕੀਤਾ ਜਾਵੇਗਾ।ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੁੂਸਰੀ ਡੋਜ਼ ਵੀ ਨਹੀ ਲਗਾਈ ਜਾਵੇਗੀ।

ਅੱਜ ਦਾ ਪਟਿਆਲਾ ਜ਼ਿਲ੍ਹਾ ਕੋਵਿਡ ਅਪਡੇਟ; ਕੇਸਾਂ ਵਿੱਚ ਵਾਧਾ ; ਐਤਵਾਰ ਨੂੰ ਨਹੀ ਹੋਵੇਗਾ ਟੀਕਾਕਰਨ: ਸਿਵਲ ਸਰਜਨ

ਅੱਜ ਜਿਲੇ ਵਿੱਚ ਪ੍ਰਾਪਤ 2116  ਕੋਵਿਡ ਰਿਪੋਰਟਾਂ ਵਿਚੋਂ 07 ਕੋਵਿਡ ਪੋਜੀਟਿਵ ਕੇਸ ਪਾਏ ਗਏ ਹਨ।ਜਿਹਨਾਂ ਵਿਚੋਂ 03 ਬਲਾਕ ਦੁਧਨਸਾਂਧਾ, 02 ਪਟਿਆਲਾ ਸ਼ਹਿਰ, ਇੱਕ ਬਲਾਕ ਕੌਲੀ ਅਤੇ ਇੱਕ ਬਲਾਕ ਹਰਪਾਲਪੁਰ ਨਾਲ ਸਬੰਧਤ ਹੈ।ਜਿਸ ਨਾਲ  ਪੋਜਟਿਵ ਕੇਸਾਂ ਦੀ ਗਿਣਤੀ 48788 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ੍ਹ ਦੇ 04 ਹੋਰ ਮਰੀਜ ਕੋਵਿਡ ਤੋਂ ਠੀਕ ਹੋਣ ਕਾਰਣ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 47408 ਹੋ ਗਈ ਹੈ।ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 36 ਹੈ ਅਤੇ ਅੱਜ ਵੀ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ਼ ਦੀ ਮੌਤ ਨਹੀ ਹੋਈ ।

ਨੋਡਲ ਅਫਸਰ ਡਾ. ਸੁਮੀਤ ਸਿੰਘ ਨੇਂ ਕਿਹਾ ਕਿ ਸਕੂਲ਼ਾਂ ਵਿੱਚ ਵਿਦਿਆਰਥੀਆਂ ਅਤੇ ਸਟਾਫ ਦੇ ਲਏ ਜਾ ਰਹੇ ਰੈਂਡਮ ਸੈਂਪਲਾ ਦੀ ਲਗਾਤਾਰਤਾ ਵਿੱਚ ਬੀਤੇ ਦਿਨੀ ਲਏ ਗਏ 350 ਦੇ ਕਰੀਬ ਸੈਂਪਲਾ ਵਿੱਚੋਂ ਸਰਕਾਰੀ ਸਕੂਲ ਘਨੌਰ ਬਲਾਕ ਹਰਪਾਲਪੁਰ ਦੀ ਇੱਕ ਵਿਦਿਆਰਥਣ ਕੋਵਿਡ ਪੋਜਟਿਵ ਆਉਣ ਤੇਂ ਸਬੰਧਤ ਕਲਾਸ ਦੇ ਵਿਦਿਆਰਥੀਆਂ ਨੂੰ ਕੁਆਰਨਟੀਨ ਕਰਕੇ ਉਹਨਾਂ ਦੇੇ ਕੋਵਿਡ ਸੈਂਪਲ ਲਏ ਜਾ ਰਹੇ ਹਨ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 1643 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 8,73,483 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 48,788 ਕੋਵਿਡ ਪੋਜਟਿਵ, 8,23,572  ਨੈਗੇਟਿਵ ਅਤੇ ਲਗਭਗ 1123 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।