ਅੱਜ ਦਾ ਪਟਿਆਲਾ ਜ਼ਿਲ੍ਹਾ ਦਾ ਕੋਵਿਡ 19 ਮੀਡੀਆ ਬੁਲੇਟਿਅਨ: ਸਿਵਲ ਸਰਜਨ

253

ਅੱਜ ਦਾ ਪਟਿਆਲਾ ਜ਼ਿਲ੍ਹਾ ਦਾ ਕੋਵਿਡ 19 ਮੀਡੀਆ ਬੁਲੇਟਿਅਨ: ਸਿਵਲ ਸਰਜਨ

ਪਟਿਆਲਾ ,23 ਜੂਨ   (         )

ਸਿਵਲ ਸਰਜਨ ਡਾ. ਸਤਿੰਦਰ ਸਿੰਘ ਅਤੇ ਜਿਲਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆ ਕਿ ਅੱਜ ਜਿਲ੍ਹੇ ਵਿਚ ਕੋਵਿਡ ਟੀਕਾਕਰਨ ਤਹਿਤ 6758 ਨਾਗਰਿਕਾਂ ਨੇ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਜਿਹਨਾਂ ਵਿੱਚ 45 ਸਾਲ ਤੋਂ ਵੱਧ ਉਮਰ ਦੇ 2974 ਅਤੇ 18 ਤੋਂ 44 ਸਾਲ ਦੇ 3784 ਨਾਗਰਿਕ ਸ਼ਾਮਲ   ਹਨ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦਾ ਅੰਕੜਾ 4,22,768 ਹੋ ਗਿਆ ਹੈ।

ਸਿਵਲ ਸਰਜਨ ਡਾ.ਸਤਿੰਦਰ ਸਿੰਘ ਨੇ ਕੱਲ ਮਿਤੀ 24 ਜੂਨ ਦੇ ਕੋਵਿਡ ਟੀਕਾਕਰਨ ਕਂੈਪਾਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਕੋਵੀਸ਼ੀਲਡ ਵੈਕਸੀਨ ਨਾਲ 18 ਸਾਲ ਦੀ ਉਮਰ ਤੋਂ ਉਪਰ ਦੇ ਸਾਰੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਸਰਕਾਰੀ ਗਰਲਜ ਸਕੂਲ ਮਾਡਲ ਟਾਉਨ, ਸਾਂਝਾ ਸਕੂਲ ਤ੍ਰਿਪੜੀ, ਵੀਰ ਹਕੀਕਤ ਰਾਏ ਸਕੂਲ, ਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲ, ਕਮਿਉਨਿਟੀ ਹਾਲ ਪੁਲਿਸ ਲਾਈਨ,ਗੁਰੂਦੁਆਰਾ ਸਾਹਿਬ ਮੋਤੀ ਬਾਗ,ਸਿ਼ਵ ਆਸ਼ਰਮ ਤੇਜ਼ ਬਾਗ ਕਲੋਨੀ,ਪ੍ਰੇਮ ਸਭਾ ਧਰਮਸ਼ਾਲਾ ਫੈਕਟਰੀ ਏਰੀਆਂ, ਨਾਭਾ ਦੇ ਐਮ. ਪੀ. ਡਬਲਿਯੂ ਸਕੂਲ,ਐਚ.ਯੂੀ.ਐਲ ਨਾਭਾ,ਰਾਜਪੁਰਾ ਦੇ ਪਟੇਲ ਕਾਲਜ, ਬੁੰਗੇ ਇੰਡੀਆ ਲਿਮਟਿਡ, ਹਿੰਦੋਸਤਾਨ ਯੂਨੀਲਿਵਰ ਲਿਮਟਿਡ, ਸਮਾਣਾ ਦੇ ਅਗਰਵਾਲ ਧਰਮਸ਼ਾਲਾ, ਘਨੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਲਾਕ ਹਰਪਾਲਪੁਰ ਦੇ ਪਿੰਡ ਘੱਗਰ ਸਰਾਂ,ਹਰਪਾਲਪੁਰ,ਬਹਾਵਲਪੁਰ,ਖਾਨਪੁਰ ਗੰਡਿਆਂ,ਚਤਰ ਨਗਰ,ਚਮਾਰੂ, ਸੋਗਲਪੁਰ,ਸ਼ਾਹਪੁਰ,ਖੈਰਪੁਰ,ਮਗਰ ਅਤੇ ਸ਼ਾਹਪੁਰ, ਬਲਾਕ ਕਾਲੋਮਾਜਰਾ ਦੇ ਪਿੰਡ ਮੰਡਵਾਲ ,ਗੁਰੂ ਰਾਮਦਾਸ ਨਗਰ,ਉਗਾਣੀ,ਧਮੋਲੀ,ਚੱਕ ਕਲਾਂ, ਚੱਕ ਖੁਰਦ,ਨਲਾਸ ਕਲਾਂ,ਨੀਲਪੁਰ,ਪਵਰੀ,ਬਖਸ਼ੀਵਾਲਾ,ਚਿਤਕਾਰਾ ਯੂਨੀਵਰਸਿਟੀ ਕੈਪਸ,ਬਲਾਕ ਕੌਲੀ ਦੇ ਪਿੰਡ ਧਬਲਾਨ ,ਮਹਿਮਦਪੁਰ,ਰਾਮਗੜ,ਰਣਬੀਰਪੁਰਾ,ਥੇੜੀ,ਸੈਸਰਵਾਲ, ਹਸਨਪੁਰ,ਸੇਖੂਪੁਰਾਂ,ਰਸੂਲਪੁਰ ਜ਼ੌੜਾ,ਅਲੀਪੁਰ, ਬਲਾਕ ਭਾਦਸੋਂ ਦੇੇ ਪਿੰਡ ਖੋਖ,ਮੂੰਗੋ,ਵਜੀਦੜੀ,ਸੰਗਤਪੁਰਾ, ਦਰਗਾਰਪੁਰ,ਲੌਟ,ਅਜਨੌਦਾ ਕਲਾਂ,ਦੁਲਾਡੀ,ਕਨੌਰਾ,ਕਨਸੂਆ ਕਲਾਂ, ਬਲਾਕ ਦੁੱਧਨਸਾਧਾਂ ਦੇ ਪਿੰਡ ਜਡਾਲਪੁਰ,ਬੋਲੜ ਕਲਾਂ, ਦੁੱਧਨਸਾਧਾਂ,ਮੱਲੀ ਮਾਜਰਾ,ਅੱਡਾ ਦੇਵੀਗੜ,ਕਰਤਾਰਪੁਰ,ਦੁਲਵਾ,ਸਿਰਕੱਪੜਾ,ਪਜੌਲਾ,ਭੁਨਰਹੇੜੀ, ਬਲਾਕ ਸ਼ੁਤਰਾਣਾ ਦੇ ਪਿੰਡ ਟੋਡਰਪੁਰ,ਲਾਲਗੜ,ਰਾਮਪੁਰ ਦੁਗਾਲ,ਜਮਾਲਪੁਰ,ਸੰਗਤਪੁਰਾ,ਦੁਲਾਰ, ਭਗਤ ਸਿੰਘ ਨਗਰ,ਤਲਵੰਡੀ ਕੋਟੀਆਂ,ਅਜੀਤ ਨਗਰ ਅਤੇ ਪਾਤੜਾਂ ਦੇ ਗੁਰੂਦੁਆਰਾ ਸਾਹਿਬ ਵਿੱਚ ਕੋਵਿਡ ਟੀਕਾਕਰਨ ਕੀਤਾ ਜਾਵੇਗਾ ।

ਅੱਜ ਦਾ ਪਟਿਆਲਾ ਜ਼ਿਲ੍ਹਾ ਦਾ ਕੋਵਿਡ 19 ਮੀਡੀਆ ਬੁਲੇਟਿਅਨ: ਸਿਵਲ ਸਰਜਨ

ਸਿਵਲ ਸਰਜਨ  ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਅੱਜ ਜਿਲੇ ਵਿੱਚ 21 ਕੋਵਿਡ ਪੋਜੀਟਿਵ ਕੇਸ ਪਾਏ ਗਏ ਹਨ, ਜਿਸ ਨਾਲ  ਪੋਜਟਿਵ ਕੇਸਾਂ ਦੀ ਗਿਣਤੀ 48354 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ੍ਹ ਦੇ 49 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ ਜਿਸ ਨਾਲ ਜਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 46738 ਹੋ ਗਈ ਹੈ ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 290 ਹੈ, ਜਿਲੇ੍ਹ ਵਿੱਚ ਕੋਵਿਡ ਪੋਜਟਿਵ ਮਰੀਜ਼ ਦੀ ਮੌਤ ਨਾ ਹੋਣ ਕਾਰਣ ਮੌਤਾਂ ਦੀ ਗਿਣਤੀ 1326 ਹੀ ਹੈ।

ਪੋਜਟਿਵ ਆਏ ਕੇਸਾਂ ਬਾਰੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ 21 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 07, ਸਮਾਣਾ ਤੋਂ 01,ਨਾਭਾ ਤੋਂ 04, ਰਾਜਪੁਰਾ ਤੋਂ 03, ਭਾਦਸੋ ਤੋਂ 01,ਬਲਾਕ ਕੌਲੀ  ਤੋਂ 03, ਬਲਾਕ ਦੁੱਧਣ ਸਾਧਾਂ ਤੋਂ 01 ਅਤੇ ਬਲਾਕ ਸ਼ੁਤਰਾਣਾ ਤੋਂ 01 ਕੇਸ ਰਿਪੋਰਟ ਹੋਏ ਹਨ ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 3305 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 7,47,064 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 48354 ਕੋਵਿਡ ਪੋਜਟਿਵ, 6,97,002 ਨੈਗੇਟਿਵ ਅਤੇ ਲਗਭਗ 1708 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।