ਅੱਜ ਦਾ ਪਟਿਆਲਾ ਦਾ ਕੋਵੀਡ ਵੇਰਵਾ: ਸਿਵਲ ਸਰਜਨ

277

ਅੱਜ ਦਾ ਪਟਿਆਲਾ ਦਾ ਕੋਵੀਡ ਵੇਰਵਾ: ਸਿਵਲ ਸਰਜਨ

Kanwar Inder Singh/ royalpatiala.in

ਪਟਿਆਲਾ, 18 ਜੁਲਾਈ  (           )

ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆਂ ਕਿ ਅੱਜ ਜਿਲ੍ਹੇ ਵਿਚ ਲਗਾਏ ਕੋਵਿਡ ਟੀਕਾਕਰਣ ਕੈਂਪਾ ਵਿੱਚ 164 ਨਾਗਰਿਕਾਂ ਵੱਲੋਂ  ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ। ਜਿਸ ਨਾਲ ਕੋਵਿਡ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦੀ ਗਿਣਤੀ 5,57,524 ਹੋ ਗਈ ਹੈ।ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਦੱਸਿਆਂ ਕਿ ਕੱਲ ਮਿਤੀ 19 ਜੁਲਾਈ ਦਿਨ ਸੋਮਵਾਰ ਨੂੰ ਕੌਵੈਕਸਿਨ ਕੋਵਿਡ ਵੈਕਸੀਨ ਨਾਲ 18 ਸਾਲ ਦੀ ਉਮਰ ਤੋਂ ਉਪਰ ਦੇ ਨਾਗਰਿਕਾਂ ਦਾ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ ਵਿਖੇ ਟੀਕਾਕਰਨ ਕੀਤਾ ਜਾਵੇਗਾ ਅਤੇ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਕੋਵਿਡ ਵੈਕਸੀਨ ਦੀ ਦੁੂਸਰੀ ਡੋਜ਼ ਵੀ ਲਗਾਈ ਜਾਵੇਗੀ।

ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਅੱਜ ਜਿਲੇ ਵਿੱਚ ਪ੍ਰਾਪਤ 1749 ਕੋਵਿਡ ਰਿਪੋਰਟਾਂ ਵਿਚੋਂ 02 ਕੋਵਿਡ ਪੋਜੀਟਿਵ ਕੇਸ ਪਾਏ ਗਏ ਹਨ, ਜਿਸ ਨਾਲ  ਪੋਜਟਿਵ ਕੇਸਾਂ ਦੀ ਗਿਣਤੀ 48,658 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਜਿਲੇ੍ਹ ਦੇ 17 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ,ਜਿਸ ਨਾਲ ਜਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 47,272 ਹੋ ਗਈ ਹੈ ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 50 ਹੈ।ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ ਦੀ ਮੌਤ ਨਹੀ ਹੋਈ।

ਅੱਜ ਦਾ ਪਟਿਆਲਾ ਦਾ ਕੋਵੀਡ ਵੇਰਵਾ: ਸਿਵਲ ਸਰਜਨ
Civil Surgeon

ਪੋਜਟਿਵ ਆਏ ਕੇਸਾਂ ਬਾਰੇ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਦੱਸਿਆ ਕਿ ਇਹਨਾਂ 02 ਕੇਸਾਂ ਵਿਚੋਂ ਇੱਕ ਪਟਿਆਲਾ ਸ਼ਹਿਰ ਅਤੇ ਇੱਕ ਬਲਾਕ ਦੁਧਨਸਾਧਾ ਤੋਂ ਰਿਪੋਰਟ ਹੋਇਆ ਹੈ।ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 1104 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 8,07,988 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 48658 ਕੋਵਿਡ ਪੋਜਟਿਵ,7,58,796  ਨੈਗੇਟਿਵ ਅਤੇ ਲਗਭਗ 534 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।