ਅੱਜ ਦੇ ਪਟਿਆਲਾ ਕੋਰਨਾ ਅਪਡੇਟਸ: ਸਿਵਲ ਸਰਜਨ
ਪਟਿਆਲਾ, 19 ਮਈ ( )
ਸਿਵਲ ਸਰਜਨ ਡਾ. ਸਤਿੰਦਰ ਸਿੰਘ ਅਤੇ ਜਿਲ੍ਹਾ ਟੀਕਾਕਰਨ ਅਫਸਰ ਡਾ. ਵੀਨੰੁ ਗੋਇਲ ਨੇ ਕਿਹਾ ਕਿ ਅੱਜ ਜਿਲ੍ਹੇ ਵਿੱਚ ਕੋਵਿਡ ਟੀਕਾਕਰਨ ਪ੍ਰੀਕਿਰਿਆ ਤਹਿਤ 8904 ਨਾਗਰਿਕਾਂ ਨੇ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦਾ ਅੰਕੜਾ 2,98,098 ਹੋ ਗਿਆ ਹੈ। ਉਹਨਾਂ ਕਿਹਾ ਕਿ ਕੱਲ ਮਿਤੀ 20 ਮਈ ਦਿਨ ਵੀਰਵਾਰ ਨੂੰ ਵੀ ਜਿਲੇ ਦੇ 18 ਤੋਂ 44 ਸਾਲ ਦੇ ਨਾਗਰਿਕਾਂ ਜਿਹਨਾਂ ਵਿੱਚ ਹੋਰ ਬਿਮਾਰੀਆਂ ਨਾਲ ਪੀੜਤ, ਸਿਹਤ ਕਾਮਿਆਂ ਦੇ ਪਰਿਵਾਰਕ ਮੈਂਬਰ, ਕੰਸਟਰਕਸ਼ਨ ਵਰਕਰ ਆਦਿ ਸ਼ਾਮਲ ਹਨ, ਲਈ ਪਟਿਆਲਾ ਸ਼ਹਿਰ ਚਿਲਡਰਨ ਮੈਮੋਰੀਅਲ ਸਕੂਲ, ਸਮਾਣਾ ਦੇ ਪਬਲਿਕ ਕਾਲਜ, ਰਾਜਪੁਰਾ ਦੇ ਪਿੰਡ ਉਗਾਣੀ ਵਿਖੇ ਕੋਵਿਡ ਟੀਕਾਕਰਨ ਦੇ ਕੈਂਪ ਲਗਾਏੁ ਜਾਣਗੇ। ਜਦ ਕਿ 45 ਸਾਲ ਤੋਂ ਜਿਆਦਾ ਉਮਰ ਵਰਗ ਦੇ ਪਟਿਆਲਾ ਸ਼ਹਿਰ ਨਾਗਰਿਕਾ ਦਾ ਸਰਕਾਰੀ ਗਰਲਜ ਸਕੂਲ ਲੜਕੀਆਂ ਮਾਡਲ ਟਾਉਨ, ਸਾਂਝਾ ਸਕੂਲ ਤ੍ਰਿਪੜੀ, ਕਾਨਫਰੰਸ ਹਾਲ ਪੁਲਿਸ ਲਾਈਨ, , ਐਸ.ਡੀ. ਸਕੂਲ ਸਰਹਿੰਦੀ ਗੇਟ, ਵੀਰ ਜੀ ਕਮਿਊਨਿਟੀ ਸੈਂਟਰ ਜ਼ੌੜੀਆਂ ਭੱਠੀਆਂ, ਰਾਜਪੁਰਾ ਦੇ ਨਿਰੰਕਾਰੀ ਭਵਨ, ਨਾਭਾ ਦੇ ਰਿਪੁਦੱਮਣ ਕਾਲਜ, ਸਮਾਣਾ ਦੇ ਅਗਰਵਾਲ ਧਰਮਸ਼ਾਲਾ, ਪਾਤੜਾਂ ਦੇ ਨਗਰ ਕੌਸਿਲ, ਘਨੋਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭਾਦਸੋਂ ਦੇ ਹਰੀਹਰ ਮੰਦਰ, ਪਿੰਡ ਕੋਲ਼ੀ ਦੇ ਗੁਰੂਦੁਆਰਾ ਸਾਹਿਬ ਤੇ ਪ੍ਰ. ਸ. ਹਸਨਪੁਰ, ਬਲਾਕ ਹਰਪਾਲ ਪੁਰ ਦੇ ਗੁਰੂਦੁਆਰਾ ਸਾਹਿਬ ਹਰਪਾਲਪੁਰ, ਕਾਲੋਮਜਾਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ, ਬਾਲਕ ਸ਼ੁਤਰਾਣਾ ਦੇ ਗੁੁਰੂਦੁਆਰਾ ਸਾਹਿਬ ਸ਼ੁਤਰਾਣਾ ਅਤੇ ਦੁੱਧਣ ਸਾਧਾਂ ਬਲਾਕ ਵਿਚ ਭਗਤ ਰਵੀਦਾਸ ਗੁਰੂਦੁਆਰਾ ਦੇਵੀਗੜ ਅਤੇ ਗੁਰੂਦੁਆਰਾ ਅਕਾਲਗੜ ਸਨੌਰ ਵਿਖੇ ਕੋਵਿਡ ਟੀਕਾਕਰਨ ਦੇ ਕੈਂਪ ਲਗਾਏੁ ਜਾਣਗੇ ਅਤੇ ਕੋਵੈਕਸੀਨ ਦੀ ਸਿਰਫ ਦੂਸਰੀ ਖੁਰਾਕ ਸੀ. ਐਚ. ਸੀ. ਮਾਡਲ ਟਾਉਨ ਵਿਖੇ ਲਗਾਈ ਜਾਵੇਗੀ ।
ਅੱਜ ਜਿਲੇ ਵਿੱਚ 363 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ।ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 4374 ਦੇ ਕਰੀਬ ਰਿਪੋਰਟਾਂ ਵਿਚੋਂ 363 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 43542 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 372 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 38,589 ਹੋ ਗਈ ਹੈ।ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 3892 ਹੈ।ਜਿਲੇ੍ਹ ਵਿੱਚ 16 ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 1061 ਹੋ ਗਈ ਹੈ।
ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆਂ ਕਿ ਇਹਨਾਂ 363 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 153, ਨਾਭਾ ਤੋਂ 14, ਰਾਜਪੁਰਾ ਤੋਂ 32, ਸਮਾਣਾ ਤੋਂ 14, ਬਲਾਕ ਭਾਦਸਂੋ ਤੋਂ 29, ਬਲਾਕ ਕੌਲੀ ਤੋਂ 37, ਬਲਾਕ ਕਾਲੋਮਾਜਰਾ ਤੋਂ 18, ਬਲਾਕ ਸ਼ੁਤਰਾਣਾ ਤੋਂ 28, ਬਲਾਕ ਹਰਪਾਲਪੁਰ ਤੋਂ 11, ਬਲਾਕ ਦੁਧਣਸਾਧਾਂ ਤੋਂ 27 ਕੋਵਿਡ ਕੇਸ ਰਿਪੋਰਟ ਹੋਏ ਹਨ।ਜਿਹਨਾਂ ਵਿਚ 38 ਪੋਜਟਿਵ ਕੇਸ ਕੰਟੈਕਟ ਟਰੇਸਿੰਗ ਦੌਰਾਣ ਅਤੇ 325 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।
ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇ ਕਿਹਾ ਕਿ ਬਲਾਕ ਭਾਦਸੋਂ ਦੇ ਪਿੰਡ ਦੁਲੱਦੀ ਵਿੱਚ 13 ਕੇਸ ਪੋਜਟਿਵ ਹੋਣ ਕਾਰਣ ਮਾਈਕਰੋ ਕੰਟੇਨਮੈਂਟ ਲਗਾਈ ਗਈ ਹੈ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 4413 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 6,19,097 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 43542 ਕੋਵਿਡ ਪੋਜਟਿਵ 5,72,426 ਨੈਗੇਟਿਵ ਅਤੇ ਲਗਭਗ 2729 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।