ਅੱਜ ਦੇ ਪਟਿਆਲਾ ਜ਼ਿਲ੍ਹੇ ਦੀ ਅਪਡੇਟ; ਜ਼ਿਲ੍ਹੇ ਵਿੱਚ ਵਧੇ ਕੇਸ :ਸਿਵਲ ਸਰਜਨ

166

ਅੱਜ ਦੇ ਪਟਿਆਲਾ ਜ਼ਿਲ੍ਹੇ ਦੀ ਅਪਡੇਟ; ਜ਼ਿਲ੍ਹੇ ਵਿੱਚ ਵਧੇ ਕੇਸ :ਸਿਵਲ ਸਰਜਨ

ਪਟਿਆਲਾ 1ਅਕਤੂਬਰ (      )

ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲ੍ਹਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆਂ ਕਿ ਅੱਜ ਜਿਲ੍ਹੇ ਵਿਚ ਕੋਵਿਡ ਟੀਕਾਕਰਨ ਕੈਂਪਾਂ ਵਿੱਚ 4,077 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦੀ ਗਿਣਤੀ 13,10,932 ਹੋ ਗਈ ਹੈ। ਕੱਲ ਮਿਤੀ 02 ਅਕਤੂਬਰ ਦਿਨ ਸ਼ਨਿੱਚਰਵਾਰ ਨੂੰ ਕੋਵੈਕਸਿਨ ਕੋਵਿਡ ਵੈਕਸੀਨ ਨਾਲ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ,ਮੋਦੀਖਾਨਾ ਸਾਹਮਣੇ ਮੋਤੀ ਬਾਗ ਗੁਰਦੁਆਰਾ ਸਾਹਿਬ, ਨਾਭਾ ਦੇ ਮਲਟੀਪਰਪਜ ਟਰੇਨਿੰਗ ਸਕੂਲ , ਰਾਜਪੁਰਾ ਦੇ ਪਟੇਲ ਕਾਲੇਜ,ਸਮਾਣਾ ਦੇ ਗੋਪਾਲ ਭਵਨ, ਪਾਤੜਾਂ ਦੇ  ਕਮਿਉਨਿਟੀ ਸਿਹਤ ਕੇਂਦਰ ਅਤੇ ਬਲਾਕ ਭਾਦਸੋਂ, ਦੁਧਨਸਾਧਾ, ਸ਼ੁਤਰਾਣਾ, ਕਾਲੋਮਾਜਰਾ, ਹਰਪਲਾਪੁਰ, ਕੌਲੀ ਦੇ 30 ਦੇ ਕਰੀਬ ਪਿੰਡਾਂ ਵਿੱਚ ਕੋਵਿਡ ਟੀਕਾਕਰਨ ਕੀਤਾ ਜਾਵੇਗਾ।

ਅੱਜ ਜਿਲੇ ਵਿੱਚ ਪ੍ਰਾਪਤ 1810 ਕੋਵਿਡ ਰਿਪੋਰਟਾਂ ਪ੍ਰਾਪਤ ਹੋਈਆਂ ਹਨ ਅਤੇ ਪੰਜ ਕੋਵਿਡ ਪਾਜੇਟਿਵ ਕੇਸ ਰਿਪੋਰਟ ਹੋਏ ਹਨ , ਜਿਹਨਾਂ ਵਿਚੋਂ 01 ਨਾਭਾ ਸ਼ਹਿਰ, 02 ਬਲਾਕ ਹਰਪਾਲਪੁਰ, 01 ਬਲਾਕ ਕੌਲੀ ਅਤੇ 01 ਬਲਾਕ ਕਾਲੋਮਾਜਰਾ ਨਾਲ ਸਬੰਧਤ ਹੈ। ਜਿਸ ਕਾਰਣ ਜਿਲ੍ਹੇ ਵਿੱਚ ਪੋਜਟਿਵ ਕੇਸਾਂ ਦੀ ਗਿਣਤੀ 48,886 ਹੋ ਗਈ ਹੈੈ। ਮਿਸ਼ਨ ਫਹਿਤ ਤਹਿਤ 4 ਹੋਰ ਮਰੀਜ਼ਾਂ ਦੇ ਕੋਵਿਡ ਤੋਂ ਠੀਕ ਹੋਣ ਕਾਰਣ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 47,517 ਹੋ ਗਈ ਹੈ। ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 14 ਹੈ ਅਤੇ ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ ਦੀ ਮੌਤ ਨਹੀਂ ਹੋਈ।

ਅੱਜ ਦੇ ਪਟਿਆਲਾ ਜ਼ਿਲ੍ਹੇ ਦੀ ਅਪਡੇਟ; ਜ਼ਿਲ੍ਹੇ ਵਿੱਚ ਵਧੇ ਕੇਸ :ਸਿਵਲ ਸਰਜਨ

ਜਿਲ੍ਹਾ ਐਪੀਡਮੋਲੋਜਿਸਟ ਡਾ. ਸੁਮੀਤ ਸਿੰਘ ਵੱਲੋਂ ਰੈਡ ਕਰਾਸ ਭਵਨ ਪਟਿਆਲਾ ਵਿਖੇ ਜਾਗਰੂਕਤਾ ਕੈਂਪ ਰਾਹੀਂ ਲੋਕਾਂ ਨੂੰ ਡੇਂਗੂ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ । ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ 800 ਦੇ ਕਰੀਬ ਡੇਂਗੂ ਦੇ ਸੈਂਪਲ ਲਏ ਜਾ ਚੁੱਕੇ ਹਨ , ਜਿਨ੍ਹਾਂ ਵਿਚੋਂ 63 ਪਾਜੇਟਿਵ ਆਏ ਹਨ ਤੇ 28 ਪਟਿਆਲਾ ਸ਼ਹਿਰ ਨਾਲ ਸਬੰਧਿਤ ਹਨ।ਅੱਜ ਫਰਾਈਡੇਅ ਡਰਾਈਡੇਅ ਤਹਿਤ ਅਰੋੜਾ ਮੁਹੱਲਾ, ਆਰੀਆ ਸਮਾਜ, ਪ੍ਰਤਾਪ ਨਗਰ, ਗਰੀਨ ਪਾਰਕ, ਐਸ ਐਸ ਟੀ ਨਗਰ ਅਤੇ ਅਰਬਨ ਅਸਟੇਟ ਫੇਸ 2 ਦੇ ਲਗਭਗ 26438 ਘਰਾਂ ਦੀ ਨਿਗਰਾਨੀ ਕਰਦੇ ਹੋਏ ਟੀਮਾਂ ਵਲੋਂ 591 ਥਾਂਵਾ ਤੇ ਲਾਰਵੇ ਦੀ ਪਹਿਚਾਣ ਕਰਦੇ ਹੋਏ ਨਸ਼ਟ ਕਰਵਾਇਆ ਗਿਆ ਅਤੇ ਕਾਰਪੋਰੇਸ਼ਨ ਦੀ ਟੀਮ ਵਲੋਂ 09 ਵਿਅਕਤੀਆਂ ਦੇ ਚਲਾਨ ਕੀਤੇ ਗਏ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 1910 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 9,58,399 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲ੍ਹਾ ਪਟਿਆਲਾ ਦੇ 48886 ਕੋਵਿਡ ਪੋਜਟਿਵ, 9,08,075 ਨੈਗੇਟਿਵ ਅਤੇ ਲਗਭਗ 1438 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।