ਅੱਜ ਦੇ ਮਾਮਲਿਆਂ ਦੇ ਨਾਲ, ਕੋਵਿਡ ਮਰੀਜ਼ਾਂ ਦੀ ਕੁੱਲ ਗਿਣਤੀ ਪਟਿਆਲਾ ਜਿਲੇ ਵਿੱਚ 19K ਦੇ ਅੰਕ ਤੋਂ ਪਾਰ ; 2 ਹੋਰ ਦੀ ਮੌਤ

292

ਅੱਜ ਦੇ ਮਾਮਲਿਆਂ ਦੇ ਨਾਲ, ਕੋਵਿਡ ਮਰੀਜ਼ਾਂ ਦੀ ਕੁੱਲ ਗਿਣਤੀ ਪਟਿਆਲਾ ਜਿਲੇ ਵਿੱਚ 19K ਦੇ ਅੰਕ ਤੋਂ ਪਾਰ ; 2 ਹੋਰ ਦੀ ਮੌਤ

ਪਟਿਆਲਾ 17 ਮਾਰਚ (          )

ਕੋਵਿਡ ਟੀਕਾਕਰਨ ਮੁਹਿੰਮ ਤਹਿਤ ਜਿਲੇ ਵਿੱਚ 1458 ਵਿਅਕਤੀਆਂ ਨੇ ਕਰਵਾਇਆ ਕੋਵਿਡ ਵੈਕਸੀਨ ਦਾ ਟੀਕਾਕਰਨ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇਂ ਦੱਸਿਆਂ ਕਿ ਕੋਵਿਡ ਟੀਕਾਕਰਨ ਮੁਹਿੰਮ ਤਹਿਤ ਅੱਜ ਜਿਲੇ ਦੇ ਸਰਕਾਰੀ ਸਿਹਤ ਸੰਸ਼ਥਾਵਾਂ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ 1458 ਟੀਕੇ ਲਗਾਏ ਗਏ।ਜਿਹਨਾਂ ਵਿੱਚੋ ਸਿਹਤ ਅਤੇ ਫਰੰਟ ਲਾਈਨ ਵਰਕਰਾਂ ਤੋਂ ਇਲਾਵਾ 681 ਸੀਨੀਅਰ ਸਿਟੀਜਨ ਵੀ ਸ਼ਾਮਲ ਸਨ। ਉਹਨਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੁਣ ਮਿੰਨੀ ਪ੍ਰਾਇਮਰੀ ਸਿਹਤ ਕੇਂਦਰਾ ਅਤੇ ਅਰਬਨ ਪ੍ਰਾਇਮਰੀ ਸ਼ਹਿਰੀ ਸਿਹਤ ਕੇਂਦਰਾ ਵਿੱਚ ਵੀ ਕੋਵਿਡ ਟੀਕਾਕਰਨ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਲਾਭਪਾਤਰੀਆਂ ਨੂੰ ਉਹਨਾਂ ਦੇ ਘਰ ਦੇ ਨੇੜੇ ਟੀਕਾਕਰਨ ਦੀ ਸਹੁਲਤ ਮਿਲ ਸਕੇ।ਜਿਲੇ ਵਿੱਚ ਚਲਾਈ ਜਾ ਰਹੀ ਇਸ ਮੁਹਿੰਮ ਦਾ ਜਿਲਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ ਵੱਲੋ ਵੱਖ ਵੱਖ ਹਸਪਤਾਲਾ ਵਿੱਚ ਜਾ ਕੇ ਜਾਇਜਾ ਲਿਆ ਅਤੇ ਮਿੰਨੀ ਪ੍ਰਾਇਮਰੀ ਸਿਹਤ ਕੇਂਦਰ ਸੌਜਾ ਅਤੇ ਅਜਨੌਦਾ ਵਿਖੇ ਕੋਵਿਡ ਟੀਕਾਕਰਨ ਦੀ ਸ਼ੁਰੂੁਆਤ ਕਰਵਾਈ।

ਅੱਜ ਜਿਲੇ ਵਿੱਚ 187 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ। ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 3004 ਦੇ ਕਰੀਬ ਰਿਪੋਰਟਾਂ ਵਿਚੋਂ 187 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 19084 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 84 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 17118 ਹੋ ਗਈ ਹੈ। ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1422 ਹੈ। ਦੋ ਹੋਰ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 544 ਹੋ ਗਈ ਹੈ, ਜਿਸ ਵਿਚੋਂ ਆਡਿਟ ਦੋਰਾਣ ਪੰਜ ਮੋਤਾਂ ਨਾਨ ਕੋਵਿਡ ਪਾਈਆਂ ਗਈਆਂ ਹਨ।

ਅੱਜ ਦੇ ਮਾਮਲਿਆਂ ਦੇ ਨਾਲ, ਕੋਵਿਡ ਮਰੀਜ਼ਾਂ ਦੀ ਕੁੱਲ ਗਿਣਤੀ ਪਟਿਆਲਾ ਜਿਲੇ ਵਿੱਚ 19K ਦੇ ਅੰਕ ਤੋਂ ਪਾਰ ; 2 ਹੋਰ ਦੀ ਮੌਤ

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 187 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 104, ਨਾਭਾ ਤੋਂ 9, ਸਮਾਣਾ ਤੋਂ 03, ਰਾਜਪੁਰਾ ਤੋਂ 27, ਬਲਾਕ ਭਾਦਸੋ ਤੋਂ 07,  ਬਲਾਕ ਕੌਲੀ ਤੋਂ 07, ਬਲਾਕ ਕਾਲੋਮਾਜਰਾ ਤੋਂ 08, ਬਲਾਕ ਹਰਪਾਲਪੁਰ ਤੋਂ 03, ਬਲਾਕ ਸ਼ੁਤਰਾਣਾਂ ਤੋਂ 10 ਅਤੇ ਬਲਾਕ ਦੁਧਣ ਸਾਂਧਾਂ ਤੋਂ 09 ਕੇਸ ਰਿਪੋਰਟ ਹੋਏ ਹਨ, ਇਹਨਾਂ ਕੇਸਾਂ ਵਿੱਚੋਂ 43 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 144 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।ਉਹਨਾਂ ਕਿਹਾ ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ/ ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ।

ਨੋਡਲ ਅਫਸਰ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਥਾਪਰ ਯੁਨੀਵਰਸਿਟੀ ਵਿੱਚ 1150 ਦੇ ਕਰੀਬ ਕੋਵਿਡ ਸੈਂਪਲ ਲਏ ਜਾ ਚੁੱਕੇ ਹਨ, ਅੱਜ 2 ਕੇਸ ਹੋਰ ਪੋਜਟਿਵ ਆਉਣ ਕਾਰਨ ਥਾਪਰ ਯੁਨੀਵਰਸਿਟੀ ਵਿੱਚ ਕੁੱਲ ਪਾਜਿਟਿਵ ਕੇਸਾਂ ਦੀ ਗਿਣਤੀ 71 ਹੋ ਗਈ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 3250 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 3,95,175 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 19084  ਕੋਵਿਡ ਪੋਜਟਿਵ, 3,72,338 ਨੈਗੇਟਿਵ ਅਤੇ ਲਗਭਗ 3353 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।