ਅੱਜ ਪਟਿਆਲਾ ਜਿਲੇ ਵਿੱਚ ਇਸ ਮਹੀਨੇ ਦੇ ਰਿਕਾਰਡ ਤੋੜ ਕੋਵਿਡ ਕੇਸਾਂ ਦੀ ਰਿਪੋਰਟ ਕੀਤੀ ਗਈ
ਪਟਿਆਲਾ, 27 ਫਰਵਰੀ ( )
ਡਾ. ਸਤਿੰਦਰ ਸਿੰਘ ਨੇਂ ਕਿਹਾ ਕਿ ਅੱਜ ਜਿਲੇ ਵਿੱਚ 69 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਜਿਲੇ ਵਿੱਚ ਪ੍ਰਾਪਤ 1974 ਦੇ ਕਰੀਬ ਰਿਪੋਰਟਾਂ ਵਿਚੋਂ 69 ਕੋਵਿਡ ਪੋਜੀਟਿਵ ਪਾਏ ਗਏ ਹਨ ,ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 17,072 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 33 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 16,181 ਹੋ ਗਈ ਹੈ। ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 377 ਹੈ।ਜਿਲੇ ਵਿੱਚ ਦੋ ਹੋਰ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋਣ ਕਾਰਣ ਹੁਣ ਤੱਕ ਜਿਲੇ ਵਿੱਚ ਕੋਵਿਡ ਪੋਜਟਿਵ ਮਰੀਜਾਂ ਦੀ ਮੋਤਾਂ ਦੀ ਗਿਣਤੀ 514 ਹੋ ਗਈ ਹੈ।
ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 69 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 26, ਰਾਜਪੁਰਾ ਤੋਂ 17, ਨਾਭਾ ਤੋਂ 01, ਸਮਾਣਾ ਤੋਂ 04, ਬਲਾਕ ਭਾਦਸੋ ਤੋਂ 01, ਬਲਾਕ ਕੌਲੀ ਤੋਂ 04, ਬਲਾਕ ਕਾਲੋਮਾਜਰਾ ਤੋਂ 06, ਬਲਾਕ ਹਰਪਾਲਪੁਰ ਤੋਂ 07, ਬਲਾਕ ਦੁਧਨਸਾਧਾਂ ਤੋਂ 01 ਅਤੇ ਬਲਾਕ ਸ਼ੁਤਰਾਣਾ ਤੋਂ 02 ਕੇਸ ਰਿਪੋਰਟ ਹੋਏ ਹਨ।ਇਹਨਾਂ ਕੇਸਾਂ ਵਿੱਚੋਂ 20 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 49 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ। ਪੋਜਟਿਵ ਕੇਸ ਪਟਿਆਲਾ ਸ਼ਹਿਰ ਦੇ ਸਰਹੰਦ ਰੋਡ, ਸਮਾਣੀਆ ਗੇਟ, ਦਰਸ਼ਨ ਨਗਰ, ਘੇਰ ਸੌਢੀਆਂ, ਮਹਾਰਾਜਾ ਯਾਦਵਿੰਦਰਾ ਐਨਕਲੇਵ, ਗੁਰਬਖਸ਼ ਕਲੋਨੀ, ਡੀਲਾਈਟ ਕਲੋਨੀ, ਗੁਰੂ ਨਾਨਕ ਨਗਰ, ਪ੍ਰੀਤ ਨਗਰ, ਡੀ.ਐਮ.ਡਬਲਿਉ, ਅਮਨ ਵਿਹਾਰ, ਬਿੰਦਰਾ ਕਲੋਨੀ, ਬਾਲਮਿਕੀ ਬਸਤੀ, ਅਰਜੁਨ ਨਗਰ, ਮੇਹਰ ਸਿੰਘ ਕਲੋਨੀ, ਪੰਜਾਬੀ ਬਾਗ, ਅਦਾਲਤ ਬਜਾਰ, ਰਤਨ ਨਗਰ, ਅਰਬਨ ਅਸਟੇਟ, ਰਾਜਪੁਰਾ ਤੋਂ ਗੁਰੂ ਅੰਗਦ ਦੇਵ ਕਲੋਨੀ, ਐਸ.ਬੀ.ਐਸ. ਨਗਰ, ਨੇੜੇ ਮਹਾਵੀਰ ਮੰਦਰ, ਨੇੜੇ ਆਰਿਆ ਸਮਾਜ ਮੰਦਰ, ਡਾਲੀਮਾ ਵਿਹਾਰ, ਸੁੰਦਰ ਨਗਰ, ਗੋਬਿੰਦ ਕਲੋਨੀ, ਨਾਲਾਸ ਰੋਡ, ਅਮਰਦੀਪ ਕਲੋਨੀ, ਫੋਕਲ ਪੁਆਇੰਟ, ਗੀਤਾ ਕਲੋਨੀ, ਸਮਾਣਾ ਤੋਂ ਦਵਾਰਕਾਪੁਰੀ, ਭਵਾਨੀਗੜ ਰੋਡ, ਨਾਭਾ ਤੋਂ ਮੁਹੱਲਾ ਸੰਗਤਪੁਰਾ ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ/ ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 860 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 3,57,336 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 17,072 ਕੋਵਿਡ ਪੋਜਟਿਵ, 3,38,265 ਨੈਗੇਟਿਵ ਅਤੇ ਲੱਗਭਗ 1599 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।