“ਆਈ-ਖੇਤ ਪੰਜਾਬ” ਐਪ-ਕਿਸਾਨ ਘਰ ਬੈਠੇ ਨਾ-ਮਾਤਰ ਕਿਰਾਏ ‘ਤੇ ਬੁੱਕ ਕਰ ਸਕਦੇ ਹਨ ਆਧੁਨਿਕ ਖੇਤੀਬਾੜੀ ਉਪਕਰਨ – ਡਿਪਟੀ ਕਮਿਸ਼ਨਰ

254

“ਆਈ-ਖੇਤ ਪੰਜਾਬ” ਐਪ-ਕਿਸਾਨ ਘਰ ਬੈਠੇ ਨਾ-ਮਾਤਰ ਕਿਰਾਏ ‘ਤੇ ਬੁੱਕ ਕਰ ਸਕਦੇ ਹਨ ਆਧੁਨਿਕ ਖੇਤੀਬਾੜੀ ਉਪਕਰਨ – ਡਿਪਟੀ ਕਮਿਸ਼ਨਰ

ਮਾਲੇਰਕੋਟਲਾ 24 ਸਤੰਬਰ,2022  :

“ਆਈ-ਖੇਤ ਪੰਜਾਬ” ਐਪ ਕਿਸਾਨਾਂ ਦੀ ਸਹੂਲਤ ਲਈ ਸਰਕਾਰ ਵਲੋਂ ਲਾਂਚ ਕੀਤਾ ਆਈ.ਟੀ. ਐਲੀਕੇਸ਼ਨ ਜੋ ਕਿ ਕਿਸਾਨਾਂ ਲਈ ਲਾਹੇਵੰਦ ਸਿੱਧ ਹੋ ਰਿਹਾ ਹੈ। ਇਸ “ਆਈ-ਖੇਤ ਪੰਜਾਬ” ਐਪ ਨਾਲ ਕਿਸਾਨ ਘਰ ਬੈਠੇ ਹੀ ਆਪਣੇ ਮੋਬਾਈਲ ਫ਼ੋਨ ਜਰੀਏ, ਆਪਣੇ ਲਈ ਲੋੜੀਂਦਾ ਖੇਤੀਬਾੜੀ ਉਪਕਰਨ ਬਹੁਤ ਹੀ ਘੱਟ ਕਿਰਾਏ ‘ਤੇ ਬੁੱਕ ਕਰਵਾ ਸਕਦੇ ਹਨ ਅਤੇ ਆਪਣੇ ਉਪਕਰਨ ਨੂੰ ਕਿਰਾਏ ਦੇ ਕੇ ਆਪਣੀ ਆਮਦਨ ਵਿੱਚ ਵਾਧਾ ਵੀ ਕਰ ਸਕਦੇ ਹਨ । ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਦਿੱਤੀ ।

ਉਨ੍ਹਾਂ ਦੱਸਿਆ ਕਿ ਕਿਸਾਨ  ਇਸ ਐਪ ਜਰੀਏ ਆਧੁਨਿਕ ਤਕਨੀਕ ਵਾਲੇ ਵਾਤਾਵਰਨ ਪੱਖੀ ਖੇਤੀਬਾੜੀ ਸੰਦ ਜਿਵੇਂ ਕਿ ਬੇਲਰ, ਰੇਕ, ਕਟਰ-ਕਮ-ਸਪਰੈਂਡਰ, ਹੈਪੀ ਸੀਡਰ, ਲੇਜ਼ਰ ਲੈਵਲਰ, ਮਲਚਰ, ਪੈਡੀ ਸਟਰਾਅ, ਚੌਪਰ, ਆਰ.ਐਮ.ਬੀ. ਪਲਾਓ, ਰੋਟਰੀ ਸਲੈਸ਼ਰ, ਰੋਟਾਵੇਟਰ, ਸ਼ਰੱਬ ਮਾਸਟਰ, ਸੁਪਰ ਸੀਡਰ, ਸੁਪਰ ਐਸ.ਐਮ.ਐਸ., ਟਰੈਕਟਰ, ਜ਼ੀਰੋ ਟਿੱਲ ਡਰਿੱਲ ਮਸ਼ੀਨ ਕਿਰਾਏ ਤੇ ਲੈ ਸਕਦੇ ਹਨ।ਇਸ ਐਪ ਦਾ ਮੁੱਖ ਮੰਤਵ ਕਿਸਾਨਾਂ ਨੂੰ ਫ਼ਸਲੀ ਰਹਿੰਦ ਖੂੰਹਦ ਨੂੰ ਅੱਗ ਲਗਾਏ ਬਿਨਾਂ ਖੇਤੀਬਾੜੀ ਕਰਨ ਵੱਲ ਉਤਸ਼ਾਹਿਤ ਕਰਨਾ ਹੈ ਤਾਂ ਕਿ ਪੰਜਾਬ ਸੂਬੇ ਨੂੰ ਛੇਤੀ ਤੋਂ ਛੇਤੀ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਹੁੰਦੇ ਪ੍ਰਦੂਸਣ ਤੋਂ ਮੁਕਤ ਰਾਜ ਖੋਸਿਤ ਕੀਤਾ ਜਾ ਸਕੇ । ਉਨ੍ਹਾਂ ਹੋਰ ਦੱਸਿਆ ਕਿ ਇਸ ਐਪ ਰਾਹੀਂ ਕਿਸਾਨ ਆਪਣੀ ਖ਼ੁਦ ਦੀ ਮਸ਼ੀਨਰੀ ਵੀ ਕਿਰਾਏ ਉੱਪਰ ਕਿਸੇ ਹੋਰ ਕਿਸਾਨ ਨੂੰ ਉਪਲਬਧ ਕਰਵਾ ਸਕਦੇ ਹਨ ਅਤੇ ਆਪਣੀ ਆਮਦਨ ਵਿੱਚ ਵਾਧਾ ਵੀ ਕਰ ਸਕਦੇ ਹਨ ।

ਮੁਖ ਖੇਤੀਬਾੜੀ ਅਫਸਰ ਡਾਕਟਰ ਹਰਬੰਸ ਸਿੰਘ ਆਈ ਖੇਤ ਪੰਜਾਬ ਐਪ ਨੂੰ ਵਰਤਣ ਦੇ ਤਰੀਕੇ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਆਪਣੇ ਇਨਡਰਾਈਡ ਫ਼ੋਨ ਦੇ “ਪਲੇਅ ਸਟੋਰ” ਉੱਪਰ ਪਹੁੰਚ ਕੇ “ਆਈ-ਖੇਤ ਪੰਜਾਬ” ਐਪ ਡਾਊਨਲੋਡ ਕਰਨ। ਐਪ ਨੂੰ ਖੋਲ੍ਹਣ ਤੋਂ ਬਾਅਦ “ਕਿਸਾਨ” ਆਪਸ਼ਨ ਤੇ ਕਲਿੱਕ ਕਰਕੇ “ਉਪਭੋਗਤਾ” ਤੇ ਕਲਿੱਕ ਕਰਨਾ ਹੈ। ਇਸ ਤੋਂ ਬਾਅਦ ਕਿਸਾਨ ਨੇ ਆਪਣਾ ਮੋਬਾਈਲ ਨੰਬਰ ਭਰ ਕੇ ਇਸ ਤੇ ਆਇਆ ਹੋਇਆ ਓ.ਟੀ.ਪੀ. ਦਾਖਲ ਕਰਨਾ ਹੈ।ਕਿਸਾਨ ਨੇ ਆਪਣਾ ਨਾਮ, ਪਤਾ ਅਤੇ ਆਧਾਰ ਨੰਬਰ ਭਰਨਾ ਹੈ। ਬੱਸ ਸਿਰਫ਼ ਇੰਨਾ ਕੁਝ ਕਰਨ ਤੋਂ ਬਾਅਦ ਕਿਸਾਨ ਆਈ”ਖੇਤ-ਐਪ ਪੰਜਾਬ” ‘ਤੇ ਰਜਿਸਟਰ ਹੋ ਜਾਂਦਾ ਹੈ।

"ਆਈ-ਖੇਤ ਪੰਜਾਬ" ਐਪ-ਕਿਸਾਨ ਘਰ ਬੈਠੇ ਨਾ-ਮਾਤਰ ਕਿਰਾਏ 'ਤੇ ਬੁੱਕ ਕਰ ਸਕਦੇ ਹਨ ਆਧੁਨਿਕ ਖੇਤੀਬਾੜੀ ਉਪਕਰਨ - ਡਿਪਟੀ ਕਮਿਸ਼ਨਰ-Photo courtesy-internet
I Khet App

ਉਨ੍ਹਾਂ ਹੋਰ ਐਪ  ਰਾਹੀਂ  ਮਸ਼ੀਨਰੀ ਨੂੰ ਕਿਵੇਂ ਬੁੱਕ ਕਰਨਾ ਹੈ ਬਾਰੇ ਦੱਸਿਆ ਕਿਹਾ ਕਿ  ਇਸ ਵਿੱਚ ਮਸ਼ੀਨ ਕਿਵੇਂ ਬੁੱਕ ਕਰਨੀ ਹੈ ਜਿਹੜੀ ਕਿ ਬੜੀ ਆਸਾਨ ਪ੍ਰਕਿਰਿਆ ਹੈ। ਕਿਸਾਨ ਨੇ ਪਹਿਲਾਂ ਇਹ ਭਰਨਾ ਹੈ ਕਿ ਉਹਨੂੰ ਕਿਹੜੀ ਮਸ਼ੀਨ ਲੋੜੀਂਦੀ ਹੈ ਅਤੇ ਕਿਸ ਉਪਭੋਗਤਾ ਤੋਂ ਉਹ ਮਸ਼ੀਨ ਕਿਰਾਏ ਤੇ ਲੈਣਾ ਚਾਹੁੰਦਾ ਹੈ, ਜਿਨ੍ਹਾਂ ਵਿੱਚ ਕਸਟ ਹਾਈਰਿੰਗ ਸੈਂਟਰ, ਫਾਰਮਰ ਅਤੇ ਸੀ.ਐਸ.ਓ. ਸ਼ਾਮਲ ਹਨ। ਇਸ ਤੋਂ ਬਾਅਦ ਮਸ਼ੀਨ ਦੀ ਲੋੜ ਦੀ ਮਿਤੀ ਅਤੇ ਸਮਾਂ ਭਰਨਾ ਪਵੇਗਾ।ਪ੍ਰਦਾਤਾਵਾਂ ਦੀ ਸੂਚੀ ਕਿਸਾਨ ਸਾਹਮਣੇ ਪੇਸ਼ ਹੋਵੇਗੀ। ਕਿਸਾਨ ਇਨ੍ਹਾਂ ਵਿੱਚੋਂ ਕਿਸੇ ਤੋਂ ਵੀ ਮਸ਼ੀਨ ਲੈ ਸਕਦੇ ਹਨ। ਜੇਕਰ ਮਸ਼ੀਨ ਦੇ ਨਾਲ ਟਰੈਕਟਰ ਅਤੇ ਆਪਰੇਟਰ ਦੀ ਲੋੜ ਹੈ ਤਾਂ ਉਹ ਵੀ ਨਿਰਧਾਰਿਤ ਕਰਨਾ ਚਾਹੀਦਾ ਹੈ।ਕਿਸਾਨ ਨੂੰ ਆਪਣੇ ਪਤੇ ਤੇ ਮਸ਼ੀਨ ਦੀ ਡਿਲਿਵਰੀ ਚਾਹੀਦੀ ਹੈ ਜਾਂ ਪ੍ਰਦਾਤਾ ਤੋਂ ਖ਼ੁਦ ਲਿਆਉਣੀ ਹੈ ਉਹ ਵੀ ਆਪਸ਼ਨ ਕਿਸਾਨ ਨੂੰ ਦੇਣੀ ਪਵੇਗੀ। ਇਸ ਤੋਂ ਬਾਅਦ ਆਰਡਰ ਸੰਪੂਰਨ ਹੋ ਜਾਂਦਾ ਹੈ।

ਸੀਨੀਅਰ ਖੇਤੀਬਾੜੀ ਅਫ਼ਸਰ ਡਾਕਟਰ ਗੁਰਕ੍ਰਿਪਾਲ ਨੇ ਦੱਸਿਆ ਕਿ ਇਸ ਤੋਂ ਇਲਾਵਾ ਇਸ ਐਪ ਵਿੱਚ ਆਫ਼-ਲਾਈਨ ਬੁਕਿੰਗ ਦੀ ਆਪਸ਼ਨ ਵੀ ਹੈ। ਇਸ ਵਿੱਚ ਬੁਕਿੰਗ ਕਰਨ ਲਈ ਕਿਸਾਨ ਨੇ ਸਭ ਤੋਂ ਪਹਿਲਾਂ ਜਿਹੜੀ ਮਸ਼ੀਨ ਚਾਹੀਦੀ ਹੈ ਉਹ ਅਤੇ ਫਿਰ ਕਿਸ ਪ੍ਰਦਾਤਾ ਤੋਂ ਚਾਹੀਦੀ ਹੈ ਉਹ ਆਪਸ਼ਨ ਸਿਲੈੱਕਟ ਕਰਨੀ ਹੈ। ਮਸ਼ੀਨ ਦੀ ਲੋੜ ਦੀ ਮਿਤੀ ਅਤੇ ਸਮਾਂ ਭਰ ਦਿਓ। ਪ੍ਰਦਾਤਾਵਾਂ ਦੀ ਸੂਚੀ ਪੇਸ਼ ਹੋ ਜਾਵੇਗੀ। ਇਸ ਸੂਚੀ ਵਿੱਚੋਂ ਕਿਸਾਨ ਕਿਸੇ ਵੀ ਪ੍ਰਦਾਤਾ ਨੂੰ ਕਾਲ ਕਰਕੇ ਆਪਣਾ ਨਾਮ, ਪਤਾ, ਨੰਬਰ, ਮਸ਼ੀਨ ਆਦਿ ਦਾ ਵੇਰਵਾ ਦੇ ਸਕਦੇ ਹਨ। ਕਿਸਾਨ, ਪ੍ਰਦਾਤਾ ਨੂੰ ਇਹ ਦੱਸਣਗੇ ਕਿ ਉਨ੍ਹਾਂ ਨੂੰ ਆਪਣੇ ਪਤੇ ਤੇ ਡਿਲਿਵਰੀ ਚਾਹੀਦੀ ਹੈ ਜਾਂ ਉਹ ਖ਼ੁਦ ਲੈ ਕੇ ਆਉਣਗੇ। ਇਸ ਤੋਂ ਬਾਅਦ ਆਰਡਰ ਸੰਪੂਰਨ ਹੋ ਜਾਂਦਾ ਹੈ।

ਖੇਤੀਬਾੜੀ ਵਿਕਾਸ ਅਫ਼ਸਰ ਡਾਕਟਰ ਨਵਦੀਪ ਕੁਮਾਰ ਨੇ ਦੱਸਿਆ ਕਿ ਇਹ ਐਪ ਵਰਤੋਂ ਵਿੱਚ ਸੁਰੱਖਿਅਤ ਅਤੇ ਸੁਖਾਲਾ ਹੈ। ਜੇਕਰ ਕਿਸੇ ਕਾਰਨ ਕਿਸਾਨ ਬੁਕਿੰਗ ਰੱਦ ਕਰਨੀ ਚਾਹੁੰਦਾ ਹੈ ਤਾਂ “ਬੁਕਿੰਗ ਕੈਂਸਲੇਸ਼ਨ” ਦੇ ਅੰਦਰ “ਕੈਂਸਲ ਆਰਡਰ” ਆਪਸ਼ਨ ਦੀ ਚੋਣ ਕਰੋ। ਇਹ ਕੈਂਸਲੇਸ਼ਨ 24 ਘੰਟਿਆਂ ਦੇ ਅੰਦਰ ਅੰਦਰ ਹੀ ਹੋ ਸਕਦੀ ਹੈ। ਇਸ ਐਪ ਨੂੰ ਵਰਤਣ ਵਿੱਚ ਜੇਕਰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਆਉਂਦੀ ਹੈ ਤਾਂ 1800-180-3484 ਉਪਰ ਵੀ ਕਾਲ ਕੀਤੀ ਜਾ ਸਕਦੀ ਹੈ।

ਇਸ ਐਪ ਨੂੰ ਵਰਤਣ ਦੀ ਵਿਸਥਾਰ ਸਹਿਤ ਜਾਣਕਾਰੀ ਵਾਲੀ ਵੀਡੀਓ ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮਾਲੇਰਕੋਟਲਾ ਦੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਉਪਰ ਤੇ ਵੀ ਸਾਂਝੀ ਕੀਤੀ ਗਈ ਹੈ।