ਆਪ ਉਮੀਦਵਾਰ ਲਾਲਜੀਤ ਭੁੱਲਰ ਨੂੰ ਗੁਰਪ੍ਰੀਤ ਗੋਰਾ ਜੋਤੀਸ਼ਾਹ ਵੱਲੋ ਦੇਸ਼ੀ ਘਿਓ ਨਾਲ ਤੋਲਿਆ

162

ਆਪ ਉਮੀਦਵਾਰ ਲਾਲਜੀਤ ਭੁੱਲਰ ਨੂੰ ਗੁਰਪ੍ਰੀਤ ਗੋਰਾ ਜੋਤੀਸ਼ਾਹ ਵੱਲੋ ਦੇਸ਼ੀ ਘਿਓ ਨਾਲ ਤੋਲਿਆ

ਪੱਟੀ 29 ਮਈ,2024 

ਆਮ ਆਦਮੀ ਪਾਰਟੀ ਦੇ ਖਡੂਰ ਸਾਹਿਬ ਹਲਕੇ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੇ ਅੱਜ ਪੱਟੀ ਹਲਕੇ ਦੇ ਸਭਰਾ, ਧਾਰੀਵਾਲ , ਚੁਸਲੇਵਾੜ, ਬਾਹਮਣੀਵਾਲਾ, ਉਬੋਕੇ      ਜੋਤੀਸ਼ਾਹ ਸਮੇਤ ਵੱਖ ਵੱਖ ਪਿੰਡਾਂ  ਵਿਚ ਤੂਫ਼ਾਨੀ ਚੋਣ ਪ੍ਰਚਾਰ ਕਰਦਿਆਂ ਵੋਟਰਾਂ ਨੂੰ ਆਪਣੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ । ਇਸ ਮੌਕੇ ਪਿੰਡ ਜੋਤੀ ਸ਼ਾਹ ਵਿਚ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਗੋਰਾ ਜੋਤੀ ਸ਼ਾਹ ਵਲੋਂ ਇਕ ਵਿਸ਼ਾਲ ਰੈਲੀ ਕਾਰਵਾਈ ਗਈ ਜਿਸ ਵਿਚ ਵੱਡੀ ਗਿਣਤੀ ਵਿਚ ਕਈ ਪਰਿਵਾਰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ । ਇਸ ਮੌਕੇ ਆਪ ਆਗੂ ਗੁਰਪ੍ਰੀਤ ਸਿੰਘ ਗੋਰਾ ਜੋਤੀ ਸ਼ਾਹ ਨੇ ਲਾਲਜੀਤ ਸਿੰਘ ਭੁੱਲਰ ਨੂੰ ਦੇਸੀ ਘਿਓ ਨਾਲ ਤੋਲਿਆ ਗਿਆ ਕਰੀਬ 102 ਕਿਲੋ ਦੇਸੀ ਘਿਓ ਨਾਲ ਤੋਲਣ ਤੋਂ ਬਾਅਦ ਉਹ ਘਿਓ ਗਰੀਬ ਲੋਕਾਂ ਵੀ ਵੰਡਿਆ ਗਿਆ।

ਇਸ ਮੌਕੇ ਉਨ੍ਹਾਂ ਲੋਕਾਂ ਨੂੰ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਇਲਾਕੇ ਦੇ ਜਾਣੇ ਪਛਾਣੇ ਉਮੀਦਵਾਰ ਹਨ ਅਤੇ ਹਮੇਸ਼ਾ ਲੋਕਾਂ ਵਿਚ ਵਿਚਰਦੇ ਹੋਏ ਉਨ੍ਹਾਂ ਇਲਾਕੇ ਦੇ ਕੰਮ ਪਹਿਲ ਦੇ ਅਧਾਰ ਤੇ ਅਤੇ ਇਮਾਨਦਾਰੀ ਨਾਲ ਕੀਤੇ ਹਨ ਉਨ੍ਹਾਂ ਕਿਹਾ ਉਨ੍ਹਾਂ ਨਸ਼ਿਆਂ ਖਿਲਾਫ ਆਵਾਜ਼ ਬੁਲੰਦ ਕੀਤੀ ਹੈ ਅਤੇ ਅੱਜ ਤੱਕ ਕਿਸੇ ਵੀ ਨਸ਼ਾ ਤਸਕਰ ਦੀ ਹਮਾਇਤ ਨਹੀਂ ਕੀਤੀ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕੀਤਾ ਹੈ ਅਤੇ ਜੋ ਇਕ ਵਾਅਦਾ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਣ ਦਾ ਸੀ ਉਹ ਵੀ ਜਲਦੀ ਪੂਰਾ ਕੀਤਾ ਜਾ ਰਿਹਾ ਹੈ ਉਨ੍ਹਾਂ ਨਾਲ ਹੀ ਕਿਹਾ ਕਿ ਕੇਂਦਰ ਵਿਚ ਉਨ੍ਹਾਂ ਦੀ ਭਾਈਵਾਲ ਸਰਕਾਰ ਬਣਨ ਜਾ ਰਹੀ ਹੈ ਜਿਸ ਨਾਲ ਪੰਜਾਬ ਨੂੰ ਹੋਰ ਤਰੱਕੀਆਂ ਵੱਲ ਲਿਜਾਇਆ ਜਾਵੇਗਾ।

ਅੱਜ ਵੱਖ-ਵੱਖ ਥਾਵਾਂ ’ਤੇ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਆਪ ਉਮੀਦਵਾਰ ਲਾਲਜੀਤ ਭੁੱਲਰ ਨੇ ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਦੋ ਸਾਲਾਂ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ 600 ਯੂਨਿਟ ਮੁਆਫ਼ ਕਰਨ ਨਾਲ ਪੰਜਾਬ ਦੇ 90 ਪ੍ਰਤੀਸ਼ਤ ਖ਼ਪਤਕਾਰਾਂ ਨੂੰ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ। ਉਨ੍ਹਾਂ ਵੱਡੀ ਪੱਧਰ ’ਤੇ ਰਾਜ ਵਿੱਚ ਸਕੂਲ ਆਫ਼ ਐਮੀਨੈਂਸ ਅਤੇ ਆਮ ਆਦਮੀ ਮੁਹੱਲਾ ਕਲੀਨਿਕ ਖੋਲ੍ਹੇ ਜਾਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿੱਖਿਆ ਅਤੇ ਸਿਹਤ ਸਰਕਾਰ ਦੇ ਤਰਜੀਹੀ ਏਜੰਡੇ ’ਤੇ ਹੈ ਅਤੇ ਦੋਵਾਂ ਲਈ ਬਜਟ ਵਿੱਚ ਕਈ ਗੁਣਾਂ ਵਾਧਾ ਕੀਤਾ ਗਿਆ ਹੈ ਤਾਂ ਜੋ ਗਰੀਬਾਂ ਲਈ ਮਿਆਰੀ ਸਿੱਖਿਆ ਅਤੇ ਸਿਹਤ ਸਹੂਲਤਾਂ ਮਿਲ ਸਕਣ।  ਉਨ੍ਹਾਂ ਬੇਰੁਜ਼ਗਾਰ ਬੱਚਿਆਂ ਨੂੰ 45 ਹਜ਼ਾਰ ਨੌਕਰੀਆਂ ਬਿਨਾਂ ਸਿਫ਼ਾਰਸ਼ ਅਤੇ ਬਿਨਾਂ ਪੈਸੇ ਤੋਂ ਦੇਣ ਦਾ ਵੀ ਦਾਅਵਾ ਕੀਤਾ।

ਆਪ ਉਮੀਦਵਾਰ ਲਾਲਜੀਤ ਭੁੱਲਰ ਨੂੰ ਗੁਰਪ੍ਰੀਤ ਗੋਰਾ ਜੋਤੀਸ਼ਾਹ ਵੱਲੋ ਦੇਸ਼ੀ ਘਿਓ ਨਾਲ ਤੋਲਿਆ

ਇਸ ਮੌਕੇ ਵੱਖ ਵੱਖ ਪਿੰਡਾਂ ਵਿੱਚ ਅਕਾਲੀ ਦਲ, ਕਾਂਗਰਸ ਪਾਰਟੀ ਨੂੰ ਛੱਡ ਕੀ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਜਿਹਨਾਂ ਨੂੰ ਆਪ ਉਮੀਦਵਾਰ ਲਾਲਜੀਤ ਭੁੱਲਰ ਨੇ ਸਨਮਾਨਿਤ ਕਰਦਿਆ ਆਖਿਆ ਕੀ ਪਾਰਟੀ ਵਿੱਚ ਹਰ ਇਕ ਦਾ ਮਾਨ ਸਨਮਾਨ ਕੀਤਾ ਜਾਏਗਾ। ਇਸ ਮੌਕੇ ਚੇਅਰਮੈਨ ਦਿਲਬਾਗ ਸਿੰਘ ਪੀ.ਏ, ਮੀਡੀਆ ਇੰਚਾਰਜ ਅਵਤਾਰ ਸਿੰਘ ਢਿੱਲੋ, ਰਾਜਬੀਰ ਸਿੰਘ ਆੜ੍ਹਤੀਆ ਐਸੋਸੀਏਸ਼ਨ ਪ੍ਰਧਾਨ ਪੱਟੀ, ਜ਼ਿਲਾ ਸਕੱਤਰ ਸੋਨੂੰ ਸੇਖੋ,ਗੁਰਲਾਲ ਸਿੰਘ ਧਾਰੀਵਾਲ, ਸੁਖ ਬਾਠ ਧਿਗਾਣਾ, ਜੁਗਰਾਜ ਸਿੰਘ ਧਗਾਨਾ, ਬਿਲਾ ਜੋਸ਼ਨ, ਜਸਬੀਰ ਸਿੰਘ ਬੋਪਾਰਾਏ, ਲਵ ਸਭਰਾ,ਕਾਰਜ ਸਿੰਘ ਸਭਰਾ,ਪਰਮਜੀਤ ਸਿੰਘ, ਅੰਗਰੇਜ ਸਿੰਘ ਸੂਬੇਦਾਰ, ਹਰਪਾਲ ਸਿੰਘ, ਜੈਮਲ ਸਿੰਘ, ਰੇਸ਼ਮ ਸਿੰਘ, ਵਰਿਆਮ ਸਿੰਘ, ਹਰਜੀਤ ਸਿੰਘ ਨੰਬਰਦਾਰ, ਦਿਲਬਾਗ ਸਿੰਘ, ਬਲਜਿੰਦਰ ਸਿੰਘ,ਬਾਬਾ ਬਲਜਿੰਦਰ ਸਿੰਘ ਚੂਸਲੇਵੜ,ਸੋਨੂੰ ਭੁੱਲਰ ਕਿਰਤੋਵਾਲ, ਲਾਲੀ ਵਿਰਕ, ਸਿੰਕਦਰ ਸਿੰਘ ਚੀਮਾ ਪ੍ਰਧਾਨ ਟਰੱਕ ਯੂਨੀਅਨ ਪੱਟੀ ਸੰਦੀਪ ਸੋਹਲ ,ਚਰਨਜੀਤ ਸਿੰਘ ਜੋਤੀਸ਼ਾਹ, ਜੱਗੀ ਸਰਹਾਲੀ, ਜੱਸ ਭੁੱਲਰ, ਸਰਪੰਚ ਸਰਦੂਲ ਸਿੰਘ ਸਭਰਾ,ਸਤਨਾਮ ਸਿੰਘ ਠੇਕੇਦਾਰ, ਕੁਲਦੀਪ ਸਿੰਘ ਸਰਪੰਚ ਜਤਾਲਾ, ਜੋਧਾ ਉਬੋਕੇ, ਮੁਖਵਿੰਦਰ ਸਿੰਘ, ਗੋਲਡੀ ਸਾਬਕਾ ਸਰਪੰਚ, ਗੁਰਬਚਨ ਸਿੰਘ ਸੋਨੂੰ ਬਰਵਾਲਾ ਅਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ।