ਇਕਾਂਤਵਾਸ ਕੀਤੇ ਵਿਅਕਤੀ ਘਰਾਂ ਤੋਂ ਬਾਹਰ ਨਾ ਆਉਣ, ਹੋਵੇਗੀ ਸਖਤ ਕਾਰਵਾਈ: ਜ਼ਿਲਾ ਮੈਜਿਸਟ੍ਰੇਟ ਬਰਨਾਲਾ

258

ਇਕਾਂਤਵਾਸ ਕੀਤੇ ਵਿਅਕਤੀ ਘਰਾਂ ਤੋਂ ਬਾਹਰ ਨਾ ਆਉਣ, ਹੋਵੇਗੀ ਸਖਤ ਕਾਰਵਾਈ: ਜ਼ਿਲਾ ਮੈਜਿਸਟ੍ਰੇਟ ਬਰਨਾਲਾ

ਬਰਨਾਲਾ,  10 ਅਪਰੈਲ
ਜ਼ਿਲਾ ਮੈਜਿਸਟ੍ਰੇਟ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਸਖਤ ਹਦਾਇਤ ਦਿੱਤੀ ਗਈ ਹੈ ਕਿ ਸਿਹਤ ਵਿਭਾਗ ਵੱਲੋਂ ਜਿਹੜੇ ਵਿਅਕਤੀਆਂ ਨੂੰ ਘਰਾਂ ਵਿਚ 14 ਦਿਨਾਂ ਲਈ ਇਕਾਂਤਵਾਸ ਕੀਤਾ ਹੋਇਆ ਹੈ, ਜੇਕਰ ਉਹ ਵਿਅਕਤੀ ਘਰਾਂ ਤੋਂ ਬਾਹਰ ਪਾਏ ਜਾਂਦੇ ਹਨ ਤਾਂ ਉਨਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।
ਜ਼ਿਲਾ ਮੈਜਿਸਟ੍ਰੇਟ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਬਾਹਰੋਂ ਆਉਣ ਵਾਲੇ ਭਾਵ ਟਰੈਵਲ ਹਿਸਟਰੀ ਵਾਲੇ ਵਿਅਕਤੀਆਂ ਜਾਂ ਰਿਪੋਰਟ ਨੈਗੇਟਿਵ ਆਉਣ ਵਾਲੇ ਵਿਅਕਤੀਆਂ (ਜਦੋਂ ਤੱਕ ਦੁਬਾਰਾ ਜਾਂਚ ਦੀ ਰਿਪੋਰਟ ਨਹੀਂ ਆਉਦੀ) ਜਾਂ ਕੁਝ ਹੋਰ ਕੇਸਾਂ ਵਿਚ ਵਿਅਕਤੀਆਂ ਨੂੰ 14 ਦਿਨਾਂ ਲਈ ਘਰਾਂ ਵਿਚ ਇਕਾਂਤਵਾਸ ਕੀਤਾ ਜਾਂਦਾ ਹੈ। ਅਜਿਹੇ ਵਿਅਕਤੀਆਂ ਦੇ ਘਰਾਂ ਅੱਗੇ ਇਕਾਂਤਵਾਸ ਸਬੰਧੀ ਬੋਰਡ ਲਾਇਆ ਜਾਂਦਾ ਹੈ। ਅਜਿਹੇ ਵਿਅਕਤੀਆਂ ਨੂੰ ਘਰਾਂ ਤੋਂ ਬਾਹਰ ਆਉਣ ਦੀ ਇਜਾਜ਼ਤ ਨਹੀਂ ਹੈ, ਜੇਕਰ ਅਜਿਹਾ ਕੋਈ ਮਾਮਲਾ ਪਾਇਆ ਜਾਂਦਾ ਹੈ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।

ਇਕਾਂਤਵਾਸ ਕੀਤੇ ਵਿਅਕਤੀ ਘਰਾਂ ਤੋਂ ਬਾਹਰ ਨਾ ਆਉਣ, ਹੋਵੇਗੀ ਸਖਤ ਕਾਰਵਾਈ: ਜ਼ਿਲਾ ਮੈਜਿਸਟ੍ਰੇਟ ਬਰਨਾਲਾ-Photo courtesy-Internet

ਇਕਾਂਤਵਾਸ ਕੀਤੇ ਵਿਅਕਤੀ ਘਰਾਂ ਤੋਂ ਬਾਹਰ ਨਾ ਆਉਣ, ਹੋਵੇਗੀ ਸਖਤ ਕਾਰਵਾਈ: ਜ਼ਿਲਾ ਮੈਜਿਸਟ੍ਰੇਟ ਬਰਨਾਲਾ I ਜ਼ਿਲਾ ਮੈਜਿਸਟ੍ਰੇਟ ਨੇ ਦੱਸਿਆ ਕਿ ਜ਼ਿਲੇ ਵਿਚ 35 ਸੈਕਟਰ ਅਫਸਰ/ਮੈਜਿਸਟ੍ਰੇਟ ਲਾਏ ਗਏ ਹਨ, ਜੋ ਇਕਾਂਤਵਾਸ ਕੀਤੇ ਵਿਅਕਤੀਆਂ ’ਤੇ ਨਜ਼ਰ ਰੱਖ ਰਹੇ ਹਨ ਅਤੇ ਸਬੰਧਤ ਇਲਾਕਿਆਂ ਵਿਚ ਖਾਣ-ਪਾਣ ਦੀਆਂ ਵਸਤਾਂ, ਦਵਾਈਆਂ ਤੇ ਹੋਰ ਚੀਜ਼ਾਂ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਦੇ ਹਨ ਅਤੇ ਰੋਜ਼ਾਨਾ ਪੱਧਰ ’ਤੇ ਰਿਪੋਰਟ ਭੇਜਦੇ ਹਨ। ਉਨਾਂ ਸੈਕਟਰ ਅਫਸਰਾਂ ਨੂੰ ਵੀ ਹਦਾਇਤ ਕੀਤੀ ਜੇਕਰ ਇਕਾਂਤਵਾਸ ਕੀਤੇ ਕਿਸੇ ਵਿਅਕਤੀ ਦੇ ਘਰ ਤੋਂ ਬਾਹਰ ਆਉਣ ਦਾ ਮਾਮਲਾ ਸਾਹਮਣੇ ਆਉਦਾ ਹੈ ਤਾਂ ਫੌਰੀ ਸੂਚਨਾ ਦਿੱਤੀ ਜਾਵੇ ਤਾਂ ਜੋ ਸਖਤ ਕਾਰਵਾਈ ਕੀਤੀ ਜਾ ਸਕੇ, ਕਿਉਕਿ ਕਰੋਨਾ ਵਾਇਰਸ ਤੋਂ ਬਚਾਅ ਦਾ ਤਰੀਕਾ ਇਹਤਿਆਤ ਹੀ ਹੈ ਤੇ ਜ਼ਿਲਾ ਵਾਸੀ ਲੋੜੀਂਦੇ ਇਹਤਿਆਤ ਜ਼ਰੂਰ ਵਰਤਣ।