Homeਪੰਜਾਬੀ ਖਬਰਾਂਇੰਦਰਜੀਤ ਕੌਰ ਦੀ ਅੰਤਿਮ ਅਰਦਾਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ...

ਇੰਦਰਜੀਤ ਕੌਰ ਦੀ ਅੰਤਿਮ ਅਰਦਾਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਨੇ ਸ਼ਿਰਕਤ ਕਰਕੇ ਸਿੱਧੂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ

ਇੰਦਰਜੀਤ ਕੌਰ ਦੀ ਅੰਤਿਮ ਅਰਦਾਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਨੇ ਸ਼ਿਰਕਤ ਕਰਕੇ ਸਿੱਧੂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ

ਮਲੇਰਕੋਟਲਾ, 31 ਅਗਸਤ,2022 ()-

ਸੀਨੀਅਰ ਪੱਤਰਕਾਰ ਅਮ੍ਰਿੰਤਪਾਲ ਸਿੰਘ ਸਿੱਧੂ ਦੇ ਧਰਮ ਪਤਨੀ ਅਤੇ ਪੰਜਾਬ ਦੀ ਪਹਿਲੀ ਨਿਸ਼ਾਨੇਬਾਜ਼ ਓਲੰਪੀਅਨ ਅਰਜਨਾ ਐਵਾਰਡੀ ਤੇ ਪੰਜਾਬ ਦੇ ਰਿਆਸਤੀ ਸ਼ਹਿਰ ਜ਼ਿਲ੍ਹਾ ਮਲੇਰਕੋਟਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਅਵਨੀਤ ਕੌਰ ਸਿੱਧੂ ਦੇ ਮਾਤਾ ਇੰਦਰਜੀਤ ਕੌਰ ਦੀ ਅੰਤਿਮ ਅਰਦਾਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਭੈਣ  ਮਨਪ੍ਰੀਤ ਕੌਰ ਨੇ ਸਥਾਨਕ ਗੁਰਦੁਆਰਾ ਸਾਹਿਬ ਜੀਵਨ ਪ੍ਰਕਾਸ਼ ਮਾਡਲ ਟਾਊਨ ਫੇਸ-1 ਬਠਿੰਡਾ ਵਿਖੇ ਸ਼ਿਰਕਤ ਕਰਕੇ ਪਰਿਵਾਰ ਨਾਲ ਦੁੱਖ ਵੰਡਾਇਆ।

ਇੰਦਰਜੀਤ ਕੌਰ ਦੀ ਅੰਤਿਮ ਅਰਦਾਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਨੇ ਸ਼ਿਰਕਤ ਕਰਕੇ ਸਿੱਧੂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ

ਇਸ ਦੌਰਾਨ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਆਪਣਾ ਸ਼ੌਕ ਸੰਦੇਸ਼ ਭੇਜ ਕੇ ਪਰਿਵਾਰ ਨਾਲ ਦੁੱਖ ਸਾਂਝਾਂ ਕੀਤਾ। ਇੰਦਰਜੀਤ ਕੌਰ ਦੀ ਅੰਤਿਮ ਅਰਦਾਸ ਮੌਕੇ ਵਿਧਾਇਕ ਬਠਿੰਡਾ (ਸ਼ਹਿਰੀ) ਜਗਰੂਪ ਸਿੰਘ ਗਿੱਲ, ਵਿਧਾਇਕ ਰਾਮਪੁਰਾ ਫੂਲ ਬਲਕਾਰ ਸਿੰਘ ਸਿੱਧੂ, ਵਿਧਾਇਕ ਲੰਬੀ ਗੁਰਮੀਤ ਸਿੰਘ ਖੁੱਡੀਆ, ਐਸਐਸਪੀ ਬਠਿੰਡਾ ਜੇ. ਇਲਨਚੇਲੀਅਨ ਅਤੇ ਐਸਐਸਪੀ ਸੰਗਰੂਰ ਮਨਦੀਪ ਸਿੰਘ ਸਿੱਧੂ, ਉੱਘੇ ਪੱਤਰਕਾਰ ਬਲਜੀਤ ਸਿੰਘ ਬੱਲੀ, ਆਮ ਆਦਮੀ ਪਾਰਟੀ ਦੇ ਸੂਬਾ ਬੁਲਾਰੇ ਤੇ ਜੁਆਇੰਟ ਸੈਕਟਰੀ ਨੀਲ ਗਰਗ, ਟ੍ਰੇਡ ਵਿੰਗ ਦੇ ਸੂਬਾ ਪ੍ਰਧਾਨ ਅਨਿਲ ਠਾਕੁਰ, ਸੂਬਾ ਬੁਲਾਰਾ ਤੇ ਲੀਗਲ ਸੈਲ ਦੇ ਵਾਈਸ ਪ੍ਰਧਾਨ ਐਡਵੋਕੇਟ ਨਵਦੀਪ ਸਿੰਘ ਜੀਦਾ, ਓਲੰਪੀਅਨ ਪ੍ਰਭਜੋਤ ਸਿੰਘ, ਓਲੰਪੀਅਨ ਹਰਵੰਤ ਕੌਰ ਐੱਸਪੀ ਫ਼ਤਹਿਗਡ਼੍ਹ ਸਾਹਿਬ, ਸ਼ੂਟਿੰਗ ਕੋਚ ਵੀਰਪਾਲ ਕੌਰ, ਚਰਨਜੀਤ ਸਿੰਘ ਬਰਾੜ, ਸ਼੍ਰੀਮਤੀ ਅਮ੍ਰਿੰਤਾ ਵੜਿੰਗ, ਕਿਰਨਜੀਤ ਗਹਿਰੀ, ਐੱਸ.ਪੀ ਜਗਦੀਸ਼ ਬਿਸ਼ਨੋਈ ਮਲੇਰਕੋਟਲਾ, ਉੱਘੇ ਪੱਤਰਕਾਰ ਅੰਮ੍ਰਿਤਪਾਲ ਸਿੰਘ ਵਲਾਨ ਬਠਿੰਡਾ, ਪੰਜਾਬੀ ਲੋਕ ਗਾਇਕ ਗੁਰਵਿੰਦਰ ਬਰਾੜ, ਗੀਤਕਾਰ ਮਨਪ੍ਰੀਤ ਟਿਵਾਣਾ, ਮਨਦੀਪ ਕੌਰ ਟਾਂਗਰਾ, ਉੱਘੇ ਵਾਤਾਵਰਨ ਪ੍ਰੇਮੀ ਇੰਦਰਜੀਤ ਸਿੰਘ ਮੁੰਡੇ, ਚੌਧਰੀ ਮਿਹਰਦੀਨ ਮਲੇਰਕੋਟਲਾ, ਡੀਐਸਪੀ ਰਣਜੀਤ ਸਿੰਘ ਬੈਂਸ ਮਲੇਰਕੋਟਲਾ, ਜ਼ਿਲ੍ਹਾ ਮਲੇਰਕੋਟਲਾ ਦੇ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ,  ਦੀਪਕ ਕਪੂਰ ਲੋਕ ਸੰਪਰਕ ਅਫਸਰ ਮਲੇਰਕੋਟਲਾ, ਬਲਹਾਰ ਸਿੰਘ ਉੱਪਲ ਅੰਮ੍ਰਿਤਸਰ, ਇੰਸਪੈਕਟਰ ਹਰਸ਼ਜੋਤ ਕੌਰ ਪਟਿਆਲਾ, ਬਠਿੰਡਾ ਪ੍ਰੈਸ ਕਲੱਬ ਦੇ ਨੁਮਾਇੰਦਿਆਂ ਤੇ ਹੋਰ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸਖਸ਼ੀਅਤਾਂ ਨੇ ਸ਼ਿਰਕਤ ਕਰਕੇ ਸੀਨੀਅਰ ਪੱਤਰਕਾਰ ਅੰਮ੍ਰਿਤਪਾਲ ਸਿੰਘ ਸਿੱਧੂ, ਸਪੁੱਤਰ ਮਨਮੀਤ ਸਿੰਘ ਸਿੱਧੂ ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ, ਅਰਜੁਨਾ ਐਵਾਰਡੀ ਐਸ.ਪੀ. ਰਾਜਪਾਲ ਸਿੰਘ (ਦਾਮਾਦ) ਨਾਲ ਦੁੱਖ ਵੰਡਾਇਆ।

 

LATEST ARTICLES

Most Popular

Google Play Store