ਇੰਦਰਪਾਲ ਸਿੰਘ ਰਾਜੂ ਸਤਿਆਲ ਵੀ ਆਈ ਪੀ ਵਿਸ਼ਵ ਫੁੱਟਬਾਲ ਫੈਡਰੇਸ਼ਨ, ਦੇ ਕੌਮਾਂਤਰੀ ਉਪ- ਪ੍ਰਧਾਨ ਨਿਯੁੱਕਤ
ਬਹਾਦਰਜੀਤ ਸਿੰਘ /ਰੂਪਨਗਰ, 6 ਅਕਤੂਬਰ 2023
ਰੂਪਨਗਰ ਸ਼ਹਿਰ ਦੇ ਉੱਘੇ ਸਿਆਸੀ ਆਗੂ, ਸਮਾਜਸੇਵੀ, ਖੇਡ ਪ੍ਰੇਮੀ ਇੰਦਰਪਾਲ ਸਿੰਘ ਰਾਜੂ ਸਤਿਆਲ ਨੂੰ ਵੀ ਆਈ ਪੀ ਵਿਸ਼ਵ ਫੁੱਟਬਾਲ ਫੈਡਰੇਸ਼ਨ, ਦੇ ਕੌਮਾਂਤਰੀ ਉਪ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਕੌਮਾਂਤਰੀ ਸੰਸਥਾ ਅਨੇਕਾਂ ਦੇਸ਼ਾਂ ਅੰਦਰ ਸਰਗਰਮ ਹੈ ਤੇ ਇਸਦਾ ਹੈਡ ਆਫਿਸ ਬੈਂਕੌਕ( ਥਾਈਲੈਂਡ) ਵਿਖੇ ਹੈ। ਇਹ ਸੰਸਥਾ ਚਾਲੀ ਸਾਲ ਤੋਂ ਉਪਰ ਦੇ ਉਮਰ ਵਰਗ ਦੇ ਫੁੱਟਬਾਲ ਖਿਡਾਰੀਆਂ ਦੇ ਕੌਮਾਂਤਰੀ ਮੁਕਾਬਲਿਆਂ ਲਈ ਕਿਰਿਆਸ਼ੀਲ ਹੈ। ਜੁਲਾਈ 2023 ਦੌਰਾਨ ਇਸ ਸੰਸਥਾ ਵੱਲੋਂ ਏਸ਼ੀਆ ਕੱਪ ਆਯੋਜਿਤ ਕਰਵਾਇਆ ਗਿਆ ਸੀ।
ਦਸੰਬਰ 2023 ਦੌਰਾਨ ਹੀ ਥਾਈਲੈਂਡ ਵਿਖੇ ਇਸ ਸੰਸਥਾ ਵੱਲੋਂ ਵਿਸ਼ਵ ਕੱਪ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਦੁਨੀਆਂ ਭਰ ਤੋਂ 24 ਤੋਂ ਵਧੇਰੇ ਦੇਸ਼ ਸ਼ਾਮਿਲ ਹੋ ਰਹੇ ਹਨ। ਇਸ ਸੰਸਥਾ ਨਾਲ ਕੈਮਰੂਨ, ਜਰਮਨੀ ਸਮੇਤ ਅਨੇਕਾਂ ਹੋਰ ਦੇਸ਼ਾਂ ਦੇ ਨਾਮੀ ਕੌਮਾਂਤਰੀ ਫੁੱਟਬਾਲ ਖਿਡਾਰੀ ਜੁੜੇ ਹੋਏ ਹਨ।
ਜ਼ਿਕਰਯੋਗ ਹੈ ਕਿ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਦੇ ਪੁਰਾਣੇ ਪਰਿਵਾਰਕ ਮਿੱਤਰ, ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੇ ਅਤਿ ਨਜ਼ਦੀਕੀ ਇੰਦਰਪਾਲ ਸਿੰਘ ਰਾਜੂ ਸਤਿਆਲ ਖੁਦ ਹਾਕੀ ਦੇ ਖਿਡਾਰੀ ਹੋਣ ਦੇ ਨਾਲ ਨਾਲ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਦੇ ਪ੍ਰਧਾਨ, ਗਿਆਨੀ ਜ਼ੈਲ ਸਿੰਘ ਨਗਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ, ਵਾਰਡ ਨੰਬਰ 21 ਦੇ ਕੌਂਸਲਰ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਜੁਆਇੰਟ ਸਕੱਤਰ ਵੀ ਹਨ। ਰਾਜੂ ਸਤਿਆਲ ਦੀ ਇਹ ਨਿਯੁਕਤੀ ਚਾਰ ਸਾਲ ਲਈ ਹੋਈ ਹੈ। ਇਹ ਕੌਮਾਂਤਰੀ ਜ਼ਿੰਮੇਵਾਰੀ ਸੌਂਪਣ ਤੇ ਇੰਦਰਪਾਲ ਸਿੰਘ ਰਾਜੂ ਸਤਿਆਲ ਨੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਐਨ. ਕਲਾਮਥਾਵੀ ਦਾ ਦਿਲੋਂ ਧੰਨਵਾਦ ਕੀਤਾ ਹੈ। ਉਹਨਾਂ ਦੱਸਿਆ ਕਿ ਉਹ ਇਸ ਸੰਸਥਾ ਦੇ ਡਾਇਰੈਕਟਰ ਅਮ੍ਰਿੰਤਪਾਲ ਸਿੰਘ ਨਾਲ ਮਿਲਕੇ ਪੰਜਾਬ ਅੰਦਰ ਸੰਸਥਾ ਦੀਆਂ ਸਰਗਰਮੀਆਂ ਵਧਾਉਣ ਵਿੱਚ ਪੂਰੀ ਤਨਦੇਹੀ ਨਾਲ ਸਰਗਰਮ ਹੋਣਗੇ। ਇੰਦਰਪਾਲ ਸਿੰਘ ਰਾਜੂ ਸਤਿਆਲ ਦੀ ਇਸ ਕੌਮਾਂਤਰੀ ਖੇਡ ਨਿਯੁੰਕਤੀ ਉਤੇ ਸਤਿਆਲ ਪਰਿਵਾਰ ਦੇ ਮਿੱਤਰ ਸਨੇਹੀਆਂ ਅੰਦਰ ਵਿਸ਼ਵ ਪੱਧਰ ਤੇ ਖੁਸ਼ੀ ਦੀ ਲਹਿਰ ਹੈ।
ਉਹਨਾਂ ਦੀ ਇਸ ਨਿਯੁੰਕਤੀ ਤੇ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਵੱਲੋਂ ਗੁਰਪ੍ਰੀਤ ਸਿੰਘ ਹੀਰਾ, ਲੈਕਚਰਾਰ ਸੁਖਦੇਵ ਸਿੰਘ, ਧਰਮਿੰਦਰ ਸਿੰਘ ਭੰਗੂ,ਰੂਪਨਗਰ ਸ਼ਹਿਰ ਤੋਂ ਐਡਵੋਕੇਟ ਅਸ਼ਵਨੀ ਸ਼ਰਮਾ, ਡਾਕਟਰ ਗੁਰਿੰਦਰ ਸਿੰਘ ਟੋਨੀ, ਠੇਕੇਦਾਰ ਅਨੂਪ ਸਿੰਘ ਕੰਗ, ਗੁਰਿੰਦਰ ਸਿੰਘ ਜੱਗੀ, ਪਰਵਿੰਦਰ ਸੈਣੀ, ਐਸ.ਕੇ ਵਾਲੀਆਂ,ਓਮ ਪਲਾਨੀ, ਮੋਹਿਤ ਗਰਗ, ਰਜਵੰਤ ਸਿੰਘ, ਜਗਤਾਰ ਸਿੰਘ ਗਿਰਨ, ਪ੍ਰਦੀਪ ਗੁਪਤਾ, ਜਸਵੰਤ ਸਿੰਘ, ਗੁਰਚਰਨ ਸਿੰਘ ਬਿੰਦਰਾ, ਰਣਜੀਤ ਸਿੰਘ ਗਿੱਲ, ਅਮਰੀਕਾ ਤੋਂ ਕ੍ਰਮਵਾਰ ਸੁਖਵਿੰਦਰ ਸਿੰਘ, ਦਵਿੰਦਰ ਸਿੰਘ,ਕਿਰਨ ਭੁੱਲਰ, ਕੈਨੇਡਾ ਤੋਂ ਸਤਿੰਦਰਪਾਲ ਸਿੰਘ ਬੱਬਲੂ ਸਤਿਆਲ, ਮਨਿੰਦਰ ਸਿੰਘ ਮਨੀ ਬੈਂਸ ਇੰਗਲੈਂਡ ਤੋਂ ਨਰਿੰਦਰ ਸਿੰਘ, ਆਸਟ੍ਰੇਲੀਆ ਤੋਂ ਐਸ.ਪੀ. ਸਿੰਘ ਕਾਲੜਾ,ਅਮਨ ਕਾਲੜਾ, ਜਲੰਧਰ ਤੋਂ ਅਮਨਦੀਪ ਸਿੰਘ ਸਮੇਤ ਹੋਰ ਪਰਿਵਾਰਕ ਮਿੱਤਰ ਦੋਸਤਾਂ ਨੇ ਵੱਡੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
“Exciting news! News Portal royalpatiala.in is now on WhatsApp Channels. Subscribe today by clicking the link and stay updated with the latest updates! “ Click here !