ਇੰਸਟੀਚਿਉਟ ਆਫ ਇੰਜੀਨੀਅਰ ਬਠਿੰਡਾ ਲੋਕਲ ਸੈਟਰ ਦੁਆਰਾ “ਵਿਸ਼ਵ ਦੂਰਸੰਚਾਰ ਅਤੇ ਸੂਚਨਾ ਸੋਸਾਇਟੀ ਦਿਵਸ” ਮਨਾਇਆ ਗਿਆ

203

ਇੰਸਟੀਚਿਉਟ ਆਫ ਇੰਜੀਨੀਅਰ ਬਠਿੰਡਾ ਲੋਕਲ ਸੈਟਰ ਦੁਆਰਾ “ਵਿਸ਼ਵ ਦੂਰਸੰਚਾਰ ਅਤੇ ਸੂਚਨਾ ਸੋਸਾਇਟੀ ਦਿਵਸ” ਮਨਾਇਆ ਗਿਆ

ਬਠਿੰਡਾ /17 ਮਈ,2023

ਇੰਸਟੀਚਿਉਟ ਆਫ ਇੰਜੀਨਰਜ ਬਠਿੰਡਾ ਲੋਕਲ ਸੈਟਰ ਦੁਆਰਾ 17 ਮਈ ਨੂੰ ਯਾਦਵਿੰਦਰਾ ਡਿਪਾਰਟਮੈਂਟ ਆਫ ਇੰਜਨੀਅਰਿੰਗ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਨਾਲ ਸਾਝੇ ਤੋਰ ਤੇ ਵਿਸ਼ਵ ਦੂਰਸੰਚਾਰ ਅਤੇ ਸੂਚਨਾ ਸੋਸਾਇਟੀ ਦਿਵਸ ” ਸੂਚਨਾ ਅਤੇ ਸੰਚਾਰ ਤਕਨਾਲੋਜੀਆਂ ਰਾਹੀਂ ਸਭ ਤੋਂ ਘੱਟ ਵਿਕਸਤ ਦੇਸ਼ਾਂ ਨੂੰ ਸ਼ਕਤੀ ਪ੍ਰਦਾਨ ਕਰਨਾ” ਦੇ ਵਿਸ਼ੇ ਤੇ ਟੈਕਨੀਕਲ ਸੈਮੀਨਾਰ ਦਾ ਅਯੋਜਨ ਕਰ ਕੇ ਕਰਵਾਇਆ ਗਿਆ।

ਇਸ ਮੌਕੇ ਇੰਸਟੀਚਿਉਟ ਆਫ ਇੰਜੀਨਰਜ ਬਠਿੰਡਾ ਲੋਕਲ ਸੈਟਰ ਦੇ ਚੇਅਰਮੈਨ ਪ੍ਰੋ.(ਡਾ) ਜਗਤਾਰ ਸਿੰਘ ਸਿਵੀਆ ਨੇ ਭਾਗ ਲੈਣ ਵਾਲੇ ਮਹਿਮਾਨਾ ,ਬੁਲਾਰਿਆ ਅਤੇ ਸਾਰੇ ਹੀ ਭਾਗੀਦਾਰਾ ਦਾ ਸਵਾਗਤ ਕੀਤਾ। ਉਹਨਾ ਇਸ ਮੋਕੇ ਦੱਸਿਆ ਕਿ ਵਰਡ ਟੈਲੀਕਮਨੀਕੇਸ਼ਨ ਐਡ ਸੋਸਾਇਟੀ ਡੇਅ ਮਨਾਉਣ ਦਾ ਮੁੱਖ ਟੀਚਾ ਲੋਕਾ ਨੂੰ ਇਸ ਵਿਸ਼ੇ ਬਾਰੇ ਵੱਧ ਤੋ ਵੱਧ ਜਾਗਰੂਕ ਕਰਨਾ ਹੈ। ਉਹਨਾ ਦੱਸਿਆ ਕਿ ਵਿਸ਼ਵ ਦੂਰਸੰਚਾਰ ਅਤੇ ਸੂਚਨਾ ਸੋਸਾਇਟੀ ਦਿਵਸ (WTISD) 1969 ਤੋਂ ਹਰ ਸਾਲ ਹਰ 17 ਮਈ ਨੂੰ ਮਨਾਇਆ ਜਾਂਦਾ ਹੈ। ਇਹ ਪਹਿਲੀ ਅੰਤਰਰਾਸ਼ਟਰੀ ਟੈਲੀਗ੍ਰਾਫ ਕਨਵੈਨਸ਼ਨ ਅਤੇ 1865 ਵਿੱਚ ITU ਦੀ ਸਥਾਪਨਾ ਦੇ ਹਸਤਾਖਰ ਨੂੰ ਦਰਸਾਉਂਦਾ ਹੈ ।

ਇਸ ਮੋਕੇ ਮਨੋਜ ਕੁਮਾਰ ਭਟੇਜਾ DGM-BSNL ਬਠਿੰਡਾ ਨੇ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋ ਭਾਗ ਲਿਆ। ਉਹਨਾ ਦੱਸਿਆ ਕਿ ਕਿਸ ਤਰਾਂ ICTs ਦੀ ਵਰਤੋਂ ਕਰਕੇ, LDCs ਆਪਣੀਆਂ ਵਿਦਿਅਕ ਪ੍ਰਣਾਲੀਆਂ ਵਿੱਚ ਸੁਧਾਰ ਕਰ ਸਕਦੇ ਹਨ, ਆਪਣੀਆਂ ਸਿਹਤ ਸੰਭਾਲ ਸੇਵਾਵਾਂ ਨੂੰ ਵਧਾ ਸਕਦੇ ਹਨ, ਈ-ਕਾਮਰਸ ਨੂੰ ਉਤਸ਼ਾਹਿਤ ਕਰ ਸਕਦੇ ਹਨ, ਅਤੇ ਨਵੇਂ ਉਦਯੋਗਾਂ ਦਾ ਵਿਕਾਸ ਕਰ ਸਕਦੇ ਹਨ। ਇਸ ਸਮਾਗਮ ਵਿੱਚ ਡਾ. ਜਸਬੀਰ ਸਿੰਘ ਹੁੰਦਲ ਡਾਇਰੈਕਟਰ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ ਤਲਵੰਡੀ ਸਾਬੋ ਨੇ ਵਿਸ਼ੇਸ਼ ਮਹਿਮਾਨ ਵਜੋ ਭਾਗ ਲਿਆ। ਉਹਨਾਂ ਇਨਫੋਰਮੇਸ਼ਨ ਟਕਨੌਲਜੀ ਅਤੇ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਟਕਨੌਲਜੀ ਦੇ ਆਮ ਲੋਕਾਂ ਦੇ ਜੀਵਨ ਵਿੱਚ ਪਾਏ ਜਾਣ ਵਾਲੇ ਲਾਭਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਸੂਚਨਾ ਅਤੇ ਸੰਚਾਰ ਤਕਨਾਲੋਜੀਆਂ (ICTS) ਲੋਕਾਂ ਦੇ ਸੰਚਾਰ ਕਰਨ, ਸਿੱਖਣ ਅਤੇ ਵਪਾਰ ਕਰਨ ਦੇ ਤਰੀਕੇ ਨੂੰ ਬਦਲ ਰਹੀਆਂ ਹਨ। ਆਈਸੀਟੀ ਦੇਸ਼ਾਂ ਨੂੰ ਸਥਾਈ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਅਤੇ ਉਨ੍ਹਾਂ ਦੀ ਆਰਥਿਕਤਾ ਵਿੱਚ ਸੁਧਾਰ ਕਰਨ ਲਈ ਵੀ ਸ਼ਕਤੀ ਪ੍ਰਦਾਨ ਕਰ ਰਹੇ ਹਨ।

ਇੰਸਟੀਚਿਉਟ ਆਫ ਇੰਜੀਨੀਅਰ ਬਠਿੰਡਾ ਲੋਕਲ ਸੈਟਰ ਦੁਆਰਾ "ਵਿਸ਼ਵ ਦੂਰਸੰਚਾਰ ਅਤੇ ਸੂਚਨਾ ਸੋਸਾਇਟੀ ਦਿਵਸ" ਮਨਾਇਆ ਗਿਆ

ਇਸ ਸਮਾਗਮ ਦੇ ਮੁੱਖ ਬੁਲਾਰੇ ਡਾ.ਮਨਪ੍ਰੀਤ ਕੌਰ ਸਹਾਇਕ ਪ੍ਰੋ. ਯਾਦਵਿੰਦਰਾ ਡਿਪਾਰਟਮੈਂਟ ਆਫ ਇੰਜਨੀਅਰਿੰਗ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਨੇ ਸੂਚਨਾ ਅਤੇ ਸੰਚਾਰ ਤਕਨਾਲੋਜੀਆਂ ਦੁਆਰਾ ਸਭ ਤੋਂ ਘੱਟ ਵਿਕਸਤ ਦੇਸ਼ਾਂ ਨੂੰ ਸ਼ਕਤੀ ਪ੍ਰਦਾਨ ਕਰਨ ਲਈ ਕੀਤੇ ਜਾਣ ਵਾਲੇ ਯਤਨਾਂ ਦੀ ਵਿਸਥਾਰ ਰੂਪ ਵਿੱਚ ਜਾਣਕਾਰੀ ਦਿੱਤੀ।

ਆਖਰ ਵਿੱਚ ਡਾ. ਹਰਸਿਮਰਨ ਸਿੰਘ ਆਨਰੇਰੀ ਸੰਯੁਕਤ ਸਕੱਤਰ ਇੰਸਟੀਚਿਉਟ ਆਫ ਇੰਜੀਨਰਜ ਬਠਿੰਡਾ ਲੋਕਲ ਸੈਟਰ ਨੇ ਸਾਰੇ ਮਹਿਮਾਨਾ ,ਬੁਲਾਰਿਆ ਅਤੇ ਭਾਗ ਲੈਣ ਵਾਲਿਆ ਦਾ ਧੰਨਵਾਦ ਕਰਦੇ ਹੋਏ ਸੈਮੀਨਾਰ ਦੀ ਸਮਾਪਤੀ ਕੀਤੀ।ਇਸ ਵੈਬੀਨਰ ਵਿੱਚ ਲਗਭਗ 60 ਪ੍ਰਤੀਭਾਗੀਆ ਨੇ ਹਿਸਾ ਲਿਆ।