ਇੰਸਟੀਚਿਊਸ਼ਨ ਆਫ ਇੰਜੀਨੀਅਰ ਲੋਕਲ ਸੈਟਰ ਬਠਿੰਡਾ ਦੁਆਰਾ “56ਵਾਂ ਇੰਜੀਨੀਅਰਜ ਦਿਵਸ” ਮਨਾਇਆ ਗਿਆ

210

ਇੰਸਟੀਚਿਊਸ਼ਨ ਆਫ ਇੰਜੀਨੀਅਰ ਲੋਕਲ ਸੈਟਰ ਬਠਿੰਡਾ ਦੁਆਰਾ “56ਵਾਂ ਇੰਜੀਨੀਅਰਜ ਦਿਵਸ” ਮਨਾਇਆ ਗਿਆ

ਬਠਿੰਡਾ/15 ਸਤੰਬਰ 2023

ਇੰਸਟੀਚਿਊਸ਼ਨ ਆਫ ਇੰਜੀਨਰਜ ਬਠਿੰਡਾ ਲੋਕਲ ਸੈਟਰ ਦੁਆਰਾ 15 ਸਤੰਬਰ 2023 ਨੂੰ ਯਾਦਵਿੰਦਰਾ ਡਿਪਾਰਟਮੈਂਟ ਆਫ ਇੰਜਨੀਅਰਿੰਗ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਨਾਲ ਮਿਲ ਕੇ ਸਾਝੇ ਤੋਰ ਤੇ 56ਵਾਂ ਇੰਜੀਨੀਅਰਜ ਦਿਵਸ “ਇੰਜੀਨੀਅਰਿੰਗ ਇੱਕ ਲਚਕੀਲਾ ਭਵਿੱਖ: ਮਜ਼ਬੂਤ, ਸਮਾਰਟ, ਸੁਰੱਖਿਅਤ ਬਣਾਉਣਾ” ਦੇ ਥੀਮ ‘ ਅਤੇ

ਭਾਰਤ ਦੇ ਪਹਿਲੇ ਸਿਵਲ ਇੰਜੀਨੀਅਰ ਡਾ: ਐਮ. ਵਿਸ਼ਵੇਸ਼ਵਰਿਆ ਦੀ ਜੀਵਨੀ ਅਤੇ ਉਨ੍ਹਾਂ ਦੇ ਭਾਰਤ ਲਈ ਕੀਤੇ ਕੰਮਾ ਉੱਤੇ ਟੈਕਨੀਕਲ ਸੈਮੀਨਰਾਂ ਦੇ ਮੁਕਾਬਲੇ ਕਰਵਾ ਕੇ ਮਨਾਇਆ ਗਿਆ।ਜਸਪਿੰਦਰ ਸਿੰਘ ਢਿੱਲੋਂ ਬੀ. ਟੈਕ. ਕੰਪਿਊਟਰ ਇੰਜੀਨੀਅਰਿੰਗ ਦੂਜਾ ਸਾਲ ਨੇ ਪਹਿਲਾ ਸਥਾਨ , ਹਨੂੰ ਬਾਂਸਲ ਬੀ. ਟੈਕ. ਕੰਪਿਊਟਰ ਇੰਜੀਨੀਅਰਿੰਗ ਦੂਜਾ ਸਾਲ ਨੇ ਦੂਜਾ ਸਥਾਨ ਅਤੇ ਅੰਸਪਰੀਤ ਕੌਰ ਬੀ. ਟੈਕ. ਕੰਪਿਊਟਰ ਇੰਜੀਨੀਅਰਿੰਗ ਦੂਜਾ ਸਾਲ ਨੇ ਤੀਜਾ ਸਥਾਨ ਹਾਸਿਲ ਕੀਤਾ ਅਤੇ ਇਹਨਾਂ ਵਿਦਿਆਥੀਆਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਇੰਸਟੀਚਿਉਟ ਆਫ ਇੰਜੀਨਰਜ ਬਠਿੰਡਾ ਲੋਕਲ ਸੈਟਰ ਦੇ ਚੇਅਰਮੈਨ ਪ੍ਰੋ.(ਡਾ) ਜਗਤਾਰ ਸਿੰਘ ਸਿਵੀਆ ਨੇ ਭਾਗ ਲੈਣ ਵਾਲੇ ਮਹਿਮਾਨਾ ,ਬੁਲਾਰਿਆ ਅਤੇ ਸਾਰੇ ਹੀ ਭਾਗੀਦਾਰਾ ਦਾ ਸਵਾਗਤ ਕੀਤਾ ਅਤੇ ਮਹਾਨ ਇੰਜਨੀਅਰ ਸਰ ਐਮ. ਵਿਸ਼ਵੇਸ਼ਵਰੀਆ (ਭਾਰਤ ਰਤਨ) ਦੀ ਜੀਵਨੀ ਤੇ ਚਾਨਣਾ ਪਾਇਆ। ਇੰਜ.

ਰਾਜੀਵ ਪਰਮਾਰ, ਮਹਾਪ੍ਰਬੰਧਕ ਪ੍ਰੋਜੈਕਟਸ ਐਚ.ਐਮ.ਈ.ਐਲ  ਗੁਰੂ ਨਾਨਕ ਦੇਵ ਰਿਫਾਇਨਰੀ ਰਾਮਾਂ ਮੰਡੀ ਬਠਿੰਡਾ ਨੇ ਇਸ ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਹਿੱਸਾ ਲਿਆ। ਇਸ ਮੌਕੇ ਡਾ. ਸਿੰਪਲ ਜਿੰਦਲ ਮੁਖੀ ਡਿਪਾਰਟਮੈਂਟ ਆਫ ਇੰਜੀਨੀਅਰਿੰਗ ਤਲਵੰਡੀ ਨੇ ਵੀ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਸਮਾਗਮ ਵਿੱਚ ਡਾ. ਜਸਬੀਰ ਸਿੰਘ ਹੁੰਦਲ ਡਾਇਰੈਕਟਰ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ ਤਲਵੰਡੀ ਸਾਬੋ ਨੇ ਵਿਸ਼ੇਸ਼ ਮਹਿਮਾਨ ਵਜੋ ਭਾਗ ਲਿਆ। ਓਹਨਾਂ ਸਾਰੇ ਵਿਦਿਆਰਥੀਆਂ ਅਧਿਆਪਕਾਂ ਨੂੰ ਇੰਜਨੀਅਰ ਦਿਵਸ ਦੀ ਵਧਾਈ ਦਿੱਤੀ ਅਤੇ ਵੱਧ ਤੋਂ ਵੱਧ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੁੱਖ ਮਹਿਮਾਨ,ਵਿਸ਼ੇਸ਼ ਮਹਿਮਾਨ ,ਮੁਖੀ ਯਾਦਵਿੰਦਰਾ ਇੰਜੀਨੀਅਰਿੰਗ ਵਿਭਾਗ ਅਤੇ ਚੇਅਰਮੈਨ ਲੋਕਲ ਸੈਂਟਰ ਬਠਿੰਡਾ ਨੇ ਸਰ ਐਮ ਵਿਸ਼ਵੇਸ਼ਵਰਿਆ ਨੂੰ ਸ਼ਰਧਾਂਜਲੀ ਭੇਟ ਕੀਤੀ।

ਇੰਸਟੀਚਿਊਸ਼ਨ ਆਫ ਇੰਜੀਨੀਅਰ ਲੋਕਲ ਸੈਟਰ ਬਠਿੰਡਾ ਦੁਆਰਾ "56ਵਾਂ ਇੰਜੀਨੀਅਰਜ ਦਿਵਸ" ਮਨਾਇਆ ਗਿਆ

ਆਖਰ ਵਿੱਚ ਡਾ. ਅਮਨਦੀਪ ਕੌਰ ਸਰਾਓ ਮੈਂਬਰ ਇੰਸਟੀਚਿਉਟ ਆਫ ਇੰਜੀਨਰਜ ਬਠਿੰਡਾ ਲੋਕਲ ਸੈਟਰ ਨੇ ਸਾਰੇ ਮਹਿਮਾਨਾ ,ਬੁਲਾਰਿਆ ਅਤੇ ਭਾਗ ਲੈਣ ਵਾਲਿਆ ਦਾ ਧੰਨਵਾਦ ਕਰਦੇ ਹੋਏ ਸੈਮੀਨਾਰ ਦੀ ਸਮਾਪਤੀ ਕੀਤੀ।ਇਸ ਸੈਮੀਨਾਰ ਵਿੱਚ ਲਗਭਗ 100 ਤੋਂ ਵੱਧ ਪ੍ਰਤੀਭਾਗੀਆ ਨੇ ਹਿਸਾ ਲਿਆ।