ਐਸ ਐਸ ਪੀ ਦੀ ਮੁਸਤੈਦੀ ਤੇ ਫੌਰੀ ਕਾਰਵਾਈ ਦੇ ਚੱਲਦਿਆਂ ਏਅਰ ਫੋਰਸ ਦੇ ਇੱਕ ਮੁਲਾਜ਼ਮ ਦੀ ਜਾਨ ਬਚੀ
ਸ੍ਰੀ ਮੁਕਤਸਰ ਸਾਹਿਬ 5 ਸਤੰਬਰ,2022
ਐੈਤਵਾਰ ਦੇਰ ਰਾਤ ਦੋਦਾ ਇਲਾਕੇ ਵਿੱਚ ਗਸ਼ਤ ਦੌਰਾਨ ਐਸ ਐਸ ਪੀ ਸ਼੍ਰੀ ਮੁਕਤਸਰ ਸਾਹਿਬ, ਡਾ ਼ਸਚਿਨ ਗੁਪਤਾ (ਆਈ ਪੀ ਐਸ) ਦੀ ਮੁਸਤੈਦੀ ਤੇ ਫੌਰੀ ਕਾਰਵਾਈ ਦੇ ਸਦਕਾ ਇੱਕ ਬੰਦਾ ਜੋ ਕਿ ਸੜਕੀ ਹਾਦਸੇ ਦੌਰਾਨ ਵਗਦੇ ਸੂਏ ਵਿੱਚ ਜਾ ਡਿੱਗਿਆ ਸੀ, ਦੀ ਜਾਨ ਬਚਾ ਲਈ ਗਈ।
ਡਾ ਼ਸਚਿਨ ਨੇ ਜਿਵੇਂ ਹੀ ਇੱਕ ‘ਤਿੰਨ ਪਹੀਆ’ ਵਾਹਨ ਸ਼ਤੀਗ੍ਰਸਤ ਵੇਖਿਆ ਤਾਂ ਤੁਰੰਤ ਆਪਣੀਆਂ ਸਰਕਾਰੀ ਗੱਡੀਆਂ ਨੂੰ ਰੁਕਵਾ ਕੇ ਹੈਡਲਾਈਟਾਂ ਦਾ ਰੁੱਖ ਵਗਦੇ ਪਾਣੀ ਵੱਲ ਕੀਤਾ ਜਿੱਥੇ ਇੱਕ ਬੰਦਾ ਫਸਿਆ ਹੋਇਆ ਨਜ਼ਰ ਆਇਆ । ਐਸ ਐਸ ਪੀ ਨੇ ਆਪਣੇ ਗੰਨਮੈਨਾਂ, ਗੁਰਵਿੰਦਰ ਸਿੰਘ ਅਤੇ ਹੋਰਾਂ ਨੂੇ ਉਸ ਬੰਦੇ ਨੂੰ ਪਾਣੀ ਵਿੱਚੋਂ ਕੱਢਿਆ ਤੇ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਉਸ ਦੀ ਜਾਨ ਬਚਾਈ।
ਇਨ੍ਹਾਂ ਹੀ ਨਹੀਂ ਐਸ ਐਸ ਪੀ ਨੇ ਉਸ ਹਾਲੋਂ ਬੇਹਾਲ ਬੰਦੇ ਨੂੰ ਹਸਪਤਾਲ ਵਿੱਚ ਦਾਖਲ ਕਰਵਾਊਣ ਲਈ ਵੀ ਚਾਰਾਜੋਈ ਕੀਤੀ । ਮੌਕੇ ਤੇ ਪਹੁੰਚੇ ਇਲਾਕੇ ਦੇ ਵਸਨੀਕਾਂ ਅਤੇ ਮੁਹਤਬਾਰ ਵਿਅਕਤੀਆਂ ਨੇ ਪੁਲਿਸ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਅਤੇ ਧੰਨਵਾਦ ਕੀਤਾ ਜਿਨ੍ਹਾਂ ਕਰ ਕੇ ਇੱਕ ਵਿਅਕਤੀ ਦੀ ਜਾਨ ਬਚ ਗਈ।
ਇਸ ਵਿਅਕਤੀ ਦੀ ਪਹਿਚਾਨ ਇੱਕ ਨਾਮਾਲੂਮ ਭਾਰਤੀ ਏਅਰਫੋਰਸ ਵਿੱਚ ਤੈਨਾਤ ਇੱਕ ਮੁਲਾਜ਼ਮ ਵੱਜੋਂ ਹੋਈ ਜੋ ਕਿ ਆਟੋ ਰਿਕਸ਼ਾ ਵਿੱਚ ਬੈਠ ਕੇ ਕਿਧਰੇ ਜਾ ਰਿਹਾ ਸੀ ।
ਐਸ ਐਸ ਪੀ ਸਚਿਨ ਗੁਪਤਾ ਨੇ ਦੱਸਿਆ ਕਿ ਹਰ ਵਿਅਕਤੀ ਨੂੰ ਦੂਸਰਿਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਅਤੇ ਕਿਸੇ ਵੀ ਅਣਸੁਖਾਵੀਂ ਘਟਨਾਂ ਜਾਂ ਹਾਦਸੇ ਦੀ ਇਤਲਾਹ ਪੁਲਿਸ ਨੂੰ ਦੇਣ ਦੇ ਨਾਲ ਨਾਲ ਖੁਦ ਵੀ ਹਾਦਸਾਗ੍ਰਸਤ ਗੱਡੀ ਜਾਂ ਸਵਾਰੀ ਦੀ ਵੀ ਮਦਦ ਕਰਨੀ ਚਾਹੀਦੀ ਹੈ।