HomeCovid-19-Updateਐਸ.ਡੀ. ਕਾਲਜ ਆਫ਼ ਫ਼ਾਰਮੇਸੀ ਵੱਲੋਂ ਆਪ ਤਿਆਰ ਕੀਤੇ ਸੈਨੇਟਾਈਜ਼ਰ ਨਾਲ ਸਮੂਚੇ ਕੈਂਪਸ...

ਐਸ.ਡੀ. ਕਾਲਜ ਆਫ਼ ਫ਼ਾਰਮੇਸੀ ਵੱਲੋਂ ਆਪ ਤਿਆਰ ਕੀਤੇ ਸੈਨੇਟਾਈਜ਼ਰ ਨਾਲ ਸਮੂਚੇ ਕੈਂਪਸ ’ਚ ਛਿੜਕਾਅ

ਐਸ.ਡੀ. ਕਾਲਜ ਆਫ਼ ਫ਼ਾਰਮੇਸੀ ਵੱਲੋਂ ਆਪ ਤਿਆਰ ਕੀਤੇ ਸੈਨੇਟਾਈਜ਼ਰ ਨਾਲ ਸਮੂਚੇ ਕੈਂਪਸ ’ਚ ਛਿੜਕਾਅ

ਬਰਨਾਲਾ, 21 ਮਈ

ਕਰੋਨਾ ਵਾਇਰਸ ਕਾਰਨ ਲਗਭਗ ਦੋ ਮਹੀਨੇ ਬੰਦ ਰਹਿਣ ਮਗਰੋਂ ਸਕੂਲ ਕਾਲਜਾਂ ’ਚ ਸੀਮਿਤ ਸੰਖਿਆ ਵਿਚ ਦਫ਼ਤਰੀ ਕਾਰਜ ਆਰੰਭਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਹਨਾਂ ਵਿਦਿਅਕ ਸੰਸਥਾਵਾਂ ਅੰਦਰ ਰੋਟੇਸ਼ਨ ਨਾਲ ਦਫ਼ਤਰੀ ਅਮਲੇ ਦੀ ਆਮਦ ਸ਼ੁਰੂ ਹੋ ਗਈ ਹੈ। ਐਸ. ਡੀ. ਕਾਲਜ ਵਿਦਿਅਕ ਸੰਸਥਾਵਾਂ ਵੱਲੋਂ ਸਟਾਫ਼ ਦੀ ਆਮਦ ਤੋਂ ਪਹਿਲਾਂ ਸਮੂਚੇ ਕੈਂਪਸ ਨੂੰ ਸੈਨੇਟਾਈਜ਼ ਕਰਨ ਦਾ ਕੰਮ ਆਰੰਭਿਆ ਗਿਆ ਹੈ। ਸੰਸਥਾ ਦੇ ਲੋਕ ਸੰਪਰਕ ਅਫ਼ਸਰ ਪ੍ਰੋ. ਸ਼ੋਇਬ ਜ਼ਫ਼ਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਦੇ ਕਾਲਜ ਐਸ. ਡੀ. ਕਾਲਜ ਆਫ਼ ਫ਼ਾਰਮੇਸੀ ਵੱਲੋਂ ਇਹ ਸੈਨੇਟਾਈਜ਼ਰ ‘ਐਸ. ਡੀ. ਂਰੱਬ’ ਤਿਆਰ ਕਰਕੇ ਕੈਂਪਸ ਦੇ ਹਰ ਹਿੱਸੇ ਨੂੰ ਸੈਨੇਟਾਈਜ਼ ਕਰਵਾਇਆ ਜਾ ਰਿਹਾ ਹੈ।

ਐਸ.ਡੀ. ਕਾਲਜ ਆਫ਼ ਫ਼ਾਰਮੇਸੀ ਵੱਲੋਂ ਆਪ ਤਿਆਰ ਕੀਤੇ ਸੈਨੇਟਾਈਜ਼ਰ ਨਾਲ ਸਮੂਚੇ ਕੈਂਪਸ ’ਚ ਛਿੜਕਾਅ

ਕਾਲਜ ਪਿ੍ਰੰਸੀਪਲ ਪ੍ਰੋ. ਰਾਕੇਸ਼ ਗਰਗ ਨੇ ਦੱਸਿਆ ਕਿ ਕਾਲਜ ਦੀ ਲੈੱਬ ਵਿਚ ਦੋ ਤਰ੍ਹਾਂ ਦੇ ਸੈਨੇਟਾਈਜ਼ਰ ਤਿਆਰ ਕੀਤੇ ਗਏ ਹਨ। ਹੱਥ ਸਾਫ਼ ਕਰਨ ਵਾਲੇ ਸੈਨੇਟਾਈਜ਼ਰ ਤੋਂ ਇਲਾਵਾ ਫ਼ਰਸ਼ ਦੀ ਸਫ਼ਾਈ ਲਈ ਵਖਰਾ ਸੈਨੇਟਾਈਜ਼ਰ ਬਣਾਇਆ ਗਿਆ ਹੈ। ਡਬਲਯੂ. ਐਚ. ਓ ਦੇ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਸੈਨੇਟਾਈਜ਼ਰ ਤਿਆਰ ਕੀਤੇ ਗਏ ਹਨ। ਇਸ ਵਿਚ ਸ਼ਾਮਿਲ ਐਲੋਵੀਰਾ ਹੱਥਾਂ ਨੂੰ ਖੁਸ਼ਕ ਨਹੀਂ ਹੋਣ ਦਿੰਦਾ। ਇਸ ਵਿਚ ਪਾਇਆ ਗਲਿਸਰੋਲ ਵੀ ਹੱਥਾ ਦੀ ਨਮੀ ਕਾਇਮ ਰੱਖਦਾ ਹੈ।

ਐਸ.ਡੀ. ਕਾਲਜ ਆਫ਼ ਫ਼ਾਰਮੇਸੀ ਵੱਲੋਂ ਆਪ ਤਿਆਰ ਕੀਤੇ ਸੈਨੇਟਾਈਜ਼ਰ ਨਾਲ ਸਮੂਚੇ ਕੈਂਪਸ ’ਚ ਛਿੜਕਾਅ Iਕਾਲਜ ਵੱਲੋਂ ਆਪ ਸੈਨੇਟਾਈਜ਼ਰ ਤਿਆਰ ਕਰਕੇ ਸਮੂਚੇ ਕੈਂਪਸ ਨੂੰ ਸੈਨੇਟਾਈਜ਼ ਕਰਨ ਦੇ ਇਸ ਉੱਦਮ ਦੀ ਐਸ. ਡੀ. ਕਾਲਜ ਵਿਦਿਅਕ ਸੰਸਥਾਵਾਂ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼­ ਉੱਪ ਪ੍ਰਧਾਨ ਸ੍ਰੀ ਨਰੇਸ਼ ਸਿੰਗਲਾ­ ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ ਅਤੇ ਡਾਇਰੈਕਟਰ ਸ੍ਰੀ ਹਰਦਿਆਲ ਸਿੰਘ ਅੱਤਰੀ ਨੇ ਸਮੂਚੇ ਸਟਾਫ਼ ਦੀ ਸ਼ਲਾਘਾ ਕੀਤੀ ਹੈ।

LATEST ARTICLES

Most Popular

Google Play Store