ਓਬਰਾਏ ਵੱਲੋਂ ਰਾਜਿੰਦਰਾ ਹਸਪਤਾਲ ਫਿਜ਼ਿਓਥਰੈਪੀ ਵਿਭਾਗ ਵਿੱਚ 8 ਲੱਖ ਦੀ ਲਾਗਤ ਵਾਲੀਆਂ ਮਸ਼ੀਨਾਂ ਲਗਾਈਆਂ

228

ਓਬਰਾਏ ਵੱਲੋਂ  ਰਾਜਿੰਦਰਾ ਹਸਪਤਾਲ  ਫਿਜ਼ਿਓਥਰੈਪੀ ਵਿਭਾਗ ਵਿੱਚ 8 ਲੱਖ ਦੀ ਲਾਗਤ ਵਾਲੀਆਂ ਮਸ਼ੀਨਾਂ ਲਗਾਈਆਂ

ਪਟਿਆਲਾ 17 ਮਾਰਚ

ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪਟਿਆਲਾ ਦੇ ਰਾਜਿੰਦਰਾ ਹਸਪਤਾਲ  ਫਿਜ਼ਿਓਥਰੈਪੀ ਵਿਭਾਗ ਵਿੱਚ ਅੱਠ ਲੱਖ ਦੀ ਲਾਗਤ ਵਾਲੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ ।

ਇਸ ਦਾ ਉਦਘਾਟਨ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਰਾਜ ਬਹਾਦਰ ਵੱਲੋਂ ਕੀਤਾ ਗਿਆ ।

ਓਬਰਾਏ ਵੱਲੋਂ  ਰਾਜਿੰਦਰਾ ਹਸਪਤਾਲ  ਫਿਜ਼ਿਓਥਰੈਪੀ ਵਿਭਾਗ ਵਿੱਚ 8 ਲੱਖ ਦੀ ਲਾਗਤ ਵਾਲੀਆਂ ਮਸ਼ੀਨਾਂ ਲਗਾਈਆਂ 

ਡਾ ਰਾਜ ਬਹਾਦਰ ਜੋ ਖ਼ੁਦ ਇੱਕ ਪ੍ਰਸਿੱਧ ਆਰਥੋਪੈਡਿਕ ਸਰਜਨ ਹਨ ਨੇ ਆਖਿਆ ਕੇ ਫਿਜਿਓਥਰੈਪੀ ਇਨਸਾਨ ਦੀ ਸਿਹਤ ਦੇ ਲਈ ਬਹੁਤ ਹੀ ਲਾਹੇਵੰਦ ਹੈ ਉਨ੍ਹਾਂ ਨੇ ਆਖਿਆ ਕਿ ਆਪ੍ਰੇਸ਼ਨ ਤੋਂ ਬਾਅਦ ਇਸ ਦਾ ਬਹੁਤ ਵੱਡਾ ਰੋਲ ਹੈ ।

ਡਾ ਰਾਜ ਬਹਾਦਰ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ ਐਸਪੀ ਸਿੰਘ ਓਬਰਾਏ ਵੱਲੋਂ ਮਾਨਵਤਾ ਦੇ ਭਲੇ ਲਈ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਤਾਰੀਫ਼ ਕੀਤੀ ।

ਉਨ੍ਹਾਂ ਨੇ ਕਿਹਾ ਕਿ ਫਿਜ਼ਓਥਰੈਪੀ ਦੀਆਂ ਮਸ਼ੀਨਾਂ ਇੱਥੇ ਲਗਾ ਕੇ ਡਾਕਟਰ ਓਬਰਾਏ ਨੇ ਲੋੜਵੰਦ ਸੱਜਣਾਂ ਦਾ ਪਰਉਪਕਾਰ ਕੀਤਾ ਹੈ ।

ਇਸ ਮੌਕੇ ਤੇ ਟਰੱਸਟ ਦੇ ਮੈਨਜਿੰਗ ਟਰੱਸਟੀ ਡਾ ਐਸਪੀ ਸਿੰਘ ਓਬਰਾਏ ਨੇ ਦੱਸਿਆ ਕਿ ਇਨ੍ਹਾਂ ਮਸ਼ੀਨਾਂ ਤੇ 8 ਲੱਖ ਰੁਪਏ ਦੀ ਲਾਗਤ ਆਈ ਹੈ ।

ਡਾਕਟਰ ਓਬਰਾਏ ਨੇ ਕਿਹਾ ਕਿ ਪਹਿਲਾਂ ਵੀ ਟਰੱਸਟ ਵੱਲੋਂ ਚਾਰ ਡਾਇਲੈਸਿਸ ਦੀਆਂ ਮਸ਼ੀਨਾਂ ਰਾਜਿੰਦਰਾ ਹਸਪਤਾਲ ਵਿਖੇ ਲਗਾਈਆਂ ਗਈਆਂ ਹਨ । ਉਨ੍ਹਾਂ ਕਿਹਾ ਕਿ ਟਰੱਸਟ ਹਮੇਸ਼ਾ ਹੀ ਲੋਕਾਂ ਦੀ ਸਿਹਤ ਸੁਵਿਧਾਵਾਂ ਲਈ ਤੱਤਪਰ ਹੈ ।

ਇਸ ਮੌਕੇ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਰਾਸ਼ਟਰੀ ਪ੍ਰਧਾਨ ਸਰਦਾਰ ਜੱਸਾ ਸਿੰਘ ਸੰਧੂ ਰਾਸ਼ਟਰੀ ਸਕੱਤਰ ਗਗਨਦੀਪ ਸਿੰਘ ਆਹੂਜਾ ਟਰੱਸਟ ਦੇ ਸਿਹਤ ਸੇਵਾਵਾਂ ਦੇ ਸਲਾਹਕਾਰ ਡਾ ਡੀ ਐੱਸ ਗਿੱਲ ਸਿਹਤ ਸੇਵਾਵਾਂ ਦੇ ਕੋਆਰਡੀਨੇਟਰ ਕੇ ਐਸ ਗਰੇਵਾਲ ਹਾਜ਼ਰ ਰਹੇ।

ਮੁੱਖ ਮੰਤਰੀ ਦੇ ਓਐਸਡੀ ਡਾ ਗਿਰੀਸ਼ ਸਾਹਨੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾਕਟਰ ਹਰਜਿੰਦਰ ਸਿੰਘ ਫਿਜ਼ੀਓਥਰੈਪੀ ਵਿਭਾਗ ਦੇ ਮੁਖੀ ਡਾਕਟਰ ਮਨਜੀਤ ਸਿੰਘ ਆਦਿ ਵੀ ਹਾਜ਼ਰ ਸਨ ।