ਕਰੋਨਾ ਅੱਪਡੇਟ-ਪਟਿਆਲਾ ਜਿਲ੍ਹੇ ਵਿੱਚ ਹਾਲਾਤ ਵਿਗੜਦੇ ਜਾ ਰਹੇ; 10 ਤੋਂ ਕੋਵਿਡ ਵੈਕਸੀਨ ਦੀ ਬੂਸਟਰ ਡੋਜ਼ ਸ਼ੁਰੂ
ਪਟਿਆਲਾ 07 ਜਨਵਰੀ ( )
ਸਿਵਲ ਸਰਜਨ ਡਾ.ਪ੍ਰਿੰਸ ਸੋਢੀ ਨੇ ਦੱਸਿਆ ਕਿ ਅੱਜ ਜਿਲੇ ਵਿੱਚ ਪ੍ਰਾਪਤ 2548 ਕੋਵਿਡ ਰਿਪੋਰਟਾਂ ਵਿਚੋਂ 831 ਕੇਸ ਕੋਵਿਡ ਪੋਜੀਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ 656, ਸਮਾਣਾ 14, ਨਾਭਾ 35, ਰਾਜਪੁਰਾ 25, ਬਲਾਕ ਭਾਦਸੋਂ ਤੋਂ 16,ਬਲਾਕ ਕੋਲੀ 24, ਬਲਾਕ ਕਾਲੋਮਾਜਰਾ 19 ਬਲਾਕ ਹਰਪਾਲਪੁਰ 15, ਬਲਾਕ ਸ਼ੁਤਰਾਣਾਂ 08 ਅਤੇ ਬਲਾਕ ਦੁਧਨਸਾਧਾਂ ਨਾਲ 19 ਕੇਸ ਸਬੰਧਤ ਹਨ। ਜਿਸ ਨਾਲ ਜਿਲੇ੍ਹ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ 51991 ਹੋ ਗਈ ਹੈ ਅਤੇ ਮਿਸ਼ਨ ਫਹਿਤ ਤਹਿਤ 18 ਮਰੀਜ਼ ਠੀਕ ਹੋਣ ਨਾਲ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 47709 ਹੋ ਗਈ ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 2916 ਹੋ ਗਈ ਹੈ । ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ ਦੀ ਮੌਤ ਨਾ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1366 ਹੀ ਹੈ। ਉਹਨਾਂ ਕਿਹਾ ਕਿ ਪਟਿਆਲਾ ਸ਼ਹਿਰ ਵਿੱਚ ਜਿਆਦਾਤਰ ਪੋਜਟਿਵ ਕੇਸ ਵਿਦਿਆ ਨਗਰਾ , ਰੋਜ਼ ਐਵੀਨਿਊ,ਅਰਬਨ ਅਸਟੇਟ ਫੇਸ-2, ਯਾਦਵਿੰਦਰਾ ਇਨਕਲੇਵ, ਗੁਰੂ ਨਾਨਕ ਨਗਰ , ਭਾਰਤ ਨਗਰ, ਨਾਗਰਾ ਇੰਨਕਲੇਵ, ਮੋਤੀ ਬਾਗ ,ਅਨੰਦ ਨਗਰ ਬੀ, ਅਜੀਤ ਨਗਰ, ਨਿਉ ਲਾਲ ਬਾਗ, ਐਸ.ਐਸ.ਟੀ. ਨਗਰ, ਮਜੀਠੀਆਂ ਅੇਨਕਲੇਵ, ਸਰਕਾਰੀ ਮੈਡੀਕਲ ਕਾਲਜ, ਲੈਹਿਲ ,ਮਾਡਲਟਾਊਂਨ, ਆਦਿ ਏਰੀਏ ਵਿਚੋਂ ਪਾਏ ਗਏ ਹਨ।
ਉਨ੍ਹਾਂ ਦੱਸਿਆ ਕਿ 10 ਜਨਵਰੀ ਤੋਂ ਕੋਵਿਡ ਵੈਕਸੀਨ ਦੀ ਬੂਸਟਰ ਡੋਜ਼ ਸ਼ੁਰੂ ਕੀਤੀ ਜਾ ਰਹੀ ਹੈ , ਜਿਹੜੀ ਕਿ ਪਹਿਲੇ ਦੌਰ ਵਿੱਚ ਹੈਲਥ ਕੇਅਰ ਵਰਕਰ, ਫਰੰਟ ਲਾਈਨ ਵਰਕਰ, ਚੋਣ ਡਿਊਟੀ ਸਟਾਫ ਅਤੇ 60 ਸਾਲ ਤੋਂ ਉੱਤੇ ਦੇ ਕੋ-ਮੋਰਬਿਡ ਬਿਮਾਰੀਆਂ ਨਾਲ ਪੀੜਿਤ ਵਿਅਕਤੀਆਂ ਨੂੰ ਲਗਾਈ ਜਾਵੇਗੀ । ਕਰੋਨਾ ਅੱਪਡੇਟ-ਪਟਿਆਲਾ ਜਿਲ੍ਹੇ ਵਿੱਚ ਹਾਲਾਤ ਵਿਗੜਦੇ ਜਾ ਰਹੇ; 10 ਤੋਂ ਕੋਵਿਡ ਵੈਕਸੀਨ ਦੀ ਬੂਸਟਰ ਡੋਜ਼ ਸ਼ੁਰੂ I ਬੂਸਟਰ ਡੋਜ਼ ਦੂਸਰੀ ਡੋਜ਼ ਤੋਂ 39 ਹਫਤਿਆਂ/ 9 ਮਹੀਨੇ ਦੇ ਵੱਖਵੇ ਤੋਂ ਬਾਅਦ ਲਗਾਈ ਜਾਵੇਗੀ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 3107 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 11,11,009 ਸੈਂਪਲ ਲਏ ਜਾ ਚੁੱਕੇ ਹਨ। ਜਿਹਨਾਂ ਵਿਚੋ ਜਿਲ੍ਹਾ ਪਟਿਆਲਾ ਦੇ 51,991 ਕੋਵਿਡ ਪੋਜਟਿਵ,10,56,675 ਨੈਗੇਟਿਵ ਅਤੇ ਲਗਭਗ 2343 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
ਜਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ ਨੇ ਦੱਸਿਆ ਕਿ ਅੱਜ ਜਿਲ੍ਹੇ ਵਿਚ ਟੀਕਾਕਰਨ ਕੈੰਪਾਂ ਵਿੱਚ 14728 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ । ਜਿਸ ਨਾਲ ਹੁਣ ਤੱਕ ਕੋਵਿਡ ਵੈਕਸੀਨ ਦੇ ਟੀਕੇ ਲਗਵਾਉਣ ਵਾਲਿਆਂ ਦੀ ਗਿਣਤੀ 17 ਲੱਖ,21ਹਜ਼ਾਰ,003 ਹੋ ਗਈ ਹੈ। ਕੱਲ ਮਿਤੀ 8 ਜਨਵਰੀ ਦਿਨ ਸ਼ਨਿੱਚਰਵਾਰ ਨੂੰ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਊਂਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਸਰਕਾਰੀ ਰਾਜਿੰਦਰਾ ਹਸਪਤਾਲ, ਡੀ.ਐਮ.ਡਬਲਿਉ.ਰੇਲਵੇ ਹਸਪਤਾਲ, ਪੁਲਿਸ ਲਾਈਨਜ, ਅਗਰਸੈਨ ਹਸਪਤਾਲ ਨੇੜੇ ਬੱਸ ਸਟੈਂਡ, ਸਟਾਰ ਮੈਡੀਸਿਟੀ ਸੁਪਰ ਸਪੈਸ਼ਿਲਟੀ ਹਸਪਤਾਲ ਐਂਡ ਟਰੌਮਾ ਸੈਂਟਰ ਸਰਹਿੰਦ ਰੋਡ, ਡਿਸਪੈਂਸਰੀ ਦਾਰੂ ਕੁਟੀਆ , ਐਸ ਡੀ ਐਸ ਸਕੂਲ , ਭਗਵਾਨਦਾਸ ਐਂਡ ਸੰਨਜ਼ ( ਪੈਟਰੌਲ ਪੰਪ) ਮਾਲ ਰੋਡ, ਕਾਲੀ ਮਾਤਾ ਮੰਦਿਰ, ਦਰਗਾਹ ਸ਼ਰੀਫ ਚਿਸ਼ਤੀ ਸਰਬੀ ਲਹੌਰੀ ਗੇਟ, 4-ਏ ਇੰਡਸਟਰੀਅਲ ਅਸਟੇਟ , ਭਾਰਤ ਵਿਕਾਸ ਪ੍ਰੀਸ਼ਦ ਪੁਰਾਣੀ ਅਨਾਜ ਮੰਡੀ ਸਨੌਰੀ ਅੱਡਾ, ਸ਼ਿਵ ਮੰਦਿਰ ਅਜਾਦ ਨਗਰ, ਸ਼ਿਵ ਮੰਦਿਰ ਅਨਾਜ ਮੰਡੀ ਵਾਰਡ ਨੰ: 14, ਮੋਦੀਖਾਨਾਂ ਸਾਹਮਣੇ ਮੋਤੀ ਬਾਗ ਗੁਰਦੁਆਰਾ ਸਾਹਿਬ, ਡਾ. ਅਨਿਲਜੀਤ ਹਸਪਤਾਲ , ਸਮਾਣਾ ਦੇ ਸਬ ਡਵੀਜਨ ਹਸਪਤਾਲ, ਨਾਭਾ ਦੇ ਐਮ. ਪੀ. ਡਬਲਿਯੂ ਟ੍ਰੇਨਿੰਗ ਸੈਂਟਰ, ਰਾਜਪੁਰਾ ਦੇ ਸਿਵਲ ਹਸਪਤਾਲ ਤੇ ਅਰਬਨ ਪ੍ਰਾਇਮਰੀ ਹੈਲਥ ਸੈਂਟਰ-2 ਤੋਂ ਇਲਾਵਾ ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾਂ, ਸ਼ੁਤਰਾਣਾਂ ਵਿੱਚ ਅਤੇ ਅਧੀਨ ਆਉਂਦੇ ਪਿੰਡਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ। ਸਰਕਾਰੀ ਨਰਸਿੰਗ ਸਕੂਲ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ਼ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੂਸਰੀ ਡੋਜ਼ ਵੀ ਲਗਾਈ ਜਾਵੇਗੀ।
ਉਪਰੋਕਤ ਤੋਂ ਇਲਾਵਾ 15 ਤੋਂ 18 ਸਾਲ ਤੱਕ ਦੇ ਬੱਚਿਆਂ ਅਤੇ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੈਕਸੀਨ ਵੈਕਸੀਨ ਨਾਲ ਪਟਿਆਲਾ ਸ਼ਹਿਰ ਵਿੱਚ ਅਨੈਕਸੀ ਕਮਿਊਨਿਟੀ ਸਿਹਤ ਕੇਂਦਰ ਮਾਡਲ ਟਾਊਂਨ, ਅਨੈਕਸੀ ਕਮਿਊਨਿਟੀ ਸਿਹਤ ਕੇਂਦਰ ਤ੍ਰਿਪੜੀ, ਸ਼ਾਹੀ ਨਰਸਿੰਗ ਹੋਮ ਨੇੜੇ ਬੱਸ ਸਟੈਂਡ , ਸਮਾਣਾ ਦੇ ਸਬ ਡਵੀਜਨ ਹਸਪਤਾਲ, ਨਾਭਾ ਦੇ ਸਬ ਡਵੀਜਨ ਹਸਪਤਾਲ, ਰਾਜਪੁਰਾ ਦੇ ਸਿਵਲ ਹਸਪਤਾਲ ਤੋਂ ਇਲਾਵਾ ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾਂ, ਸ਼ੁਤਰਾਣਾਂ ਵਿੱਚ ਕੋਵਿਡ ਟੀਕਾਕਰਨ ਕੀਤਾ ਜਾਵੇਗਾ।