ਕਰੋਨਾ ਦੇ ਸ਼ੱਕੀ ਮਰੀਜਾਂ ਦੀ ਭਾਲ ਲਈ ਘਰ ਘਰ ਕਰਵਾਇਆਂ ਜਾ ਰਿਹਾ ਹੈ ਸਪੈਸ਼ਲ ਸਰਵੇ- ਸਿਵਲ ਸਰਜਨ ਪਟਿਆਲਾ

174

ਕਰੋਨਾ ਦੇ ਸ਼ੱਕੀ ਮਰੀਜਾਂ ਦੀ ਭਾਲ ਲਈ ਘਰ ਘਰ ਕਰਵਾਇਆਂ ਜਾ ਰਿਹਾ ਹੈ ਸਪੈਸ਼ਲ ਸਰਵੇ- ਸਿਵਲ ਸਰਜਨ ਪਟਿਆਲਾ

ਪਟਿਆਲਾ 10 ਅਪਰੈਲ (                    ) 

ਹਰਿਆਣਾ ਵੱਲੋ ਆ ਰਹੇ ਕੰਬਾਈਨਾ ਦੇ ਡਰਾਈਵਰਾਂ ਦੀ ਕੀਤੀ ਜਾ ਰਹੀ ਹੈ ਸਿਹਤ ਜਾਂਚ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਬੀਤੇ ਦਿਨੀ ਸ਼ਾਮ ਤੋਂ ਹੁਣ ਕਰੋਨਾ ਜਾਂਚ ਲਈ ਲੈਬ ਵਿਚ ਭੇਜੇ ਕੁੱਲ 30 ਸੈਂਪਲਾ ਵਿਚੋ 03 ਸੈਂਪਲਾ ਦੀ ਰਿਪੋਰਟ ਨੈਗਟਿਵ ਆਈ ਹੈ ਅਤੇ ਬਾਕੀ ਸੈਂਪਲਾ ਦੀ ਰਿਪੋਰਟ ਆਉਣੀ ਬਾਕੀ ਹੈ। ਉਹਨਾਂ ਦੱਸਿਆ ਕਿ ਹੁਣ ਤੱਕ ਕਰੋਨਾ ਜਾਂਚ ਲਈ ਲਏ ਜਿਲੇ ਦੇ 111 ਸੈਂਪਲਾ ਵਿਚੋ ਇੱਕ ਪੋਜੀਟਿਵ ਅਤੇ 83 ਸੈਂਪਲਾ ਦੀ ਰਿਪੋਰਟ ਨੈਗਟਿਵ ਪਾਈ ਗਈ ਹੈ ਅਤੇ 27 ਦੀ ਰਿਪੋਰਟ ਆਉਣੀ ਬਾਕੀ ਹੈ।

ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਕਰੋਨਾ ਦੀ ਸਥਿਤੀ ਕਾਬੂ ਵਿਚ ਹੈ ਅਤੇ ਸ਼ੱਕੀ ਮਰੀਜਾਂ ਦੇ ਕਰੋਨਾ ਜਾਂਚ ਲਈ  ਸੈਂਪਲਾ ਦੀ ਗਿਣਤੀ ਵਿਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਹਰਿਆਣਾ ਤੋਂ ਪੰਜਾਬ ਵਿਚ ਆ ਰਹੇ ਡਰਾਈਵਰਾਂ ਦੀ ਸਕਰੀਨਿੰਗ ਕਰਨ ਲਈ ਸ਼ੰਭੂ,ਰਾਮਨਗਰ  ਅਤੇ ਪਿਹੋਵਾ ਬਾਰਡਰ ਤੇਂ ਸਿਹਤ ਟੀਮਾਂ ਲਗਾਈਆਂ ਗਈਆਂ ਹਨ ਅਤੇ ਮੋਹਾਲੀ ਤੇ ਅੰਬਾਲਾ ਨਾਲ ਲਗਦੇ ਪਟਿਆਲਾ ਦੇ ਪਿੰਡਾ ਵਿਚ ਵੀ ਸਬੰਧਤ ਸੀਨੀਅਰ ਮੈਡੀਕਲ ਅਫਸਰਾਂ ਨੂੰ ਸਿਹਤ ਟੀਮਾਂ ਰਾਹੀ ਘਰ ਘਰ ਜਾ ਕੇ ਸਰਵੇ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਫੱਲ਼ੂ ਵਾਲੇ ਲੱਛਣਾ ਦੇ ਮਰੀਜਾਂ ਦੀ ਸਕਰੀਨਿੰਗ ਕਰਕੇ ਸ਼ੱਕੀ ਮਰੀਜਾਂ ਦੇ  ਕਰੋਨਾ ਸਬੰਧੀ ਜਾਂਚ ਕਰਵਾਈ ਜਾ ਸਕੇ।

ਕਰੋਨਾ ਦੇ ਸ਼ੱਕੀ ਮਰੀਜਾਂ ਦੀ ਭਾਲ ਲਈ ਘਰ ਘਰ ਕਰਵਾਇਆਂ ਜਾ ਰਿਹਾ ਹੈ ਸਪੈਸ਼ਲ ਸਰਵੇ- ਸਿਵਲ ਸਰਜਨ ਪਟਿਆਲਾ

ਉਹਨਾਂ ਕਿਹਾ ਕਿ ਵਿਦੇਸ਼ਾ ਤੋਂ ਆਏ ਸਾਰੇ ਹੀ ਯਾਤਰੀਆਂ ਦਾ ਕੁਆਰਨਟੀਨ ਦਾ ਸਮਾਂ ਪੂਰਾ ਹੋ ਚੁੱਕਿਆ ਹੈ ਅਤੇ ਹੁਣ ਬਾਹਰਲੇ ਰਾਜਾਂ ਤੋਂ ਆਏ, ਪੋਜੀਟਿਵ ਕੇਸ ਦੇ ਸੰਪਰਕ ਅਤੇ ਤਬਲੀਕੀ ਜਮਾਤ ਨਾਲ ਸਬੰਧਤ ਕੁੱਲ 1770 ਵਿਅਕਤੀ ਕੁਆਰਨਟੀਨ ਵਿਚ ਰਹਿ ਰਹੇ ਹਨ ਅਤੇ ਸਿਹਤ ਵਿਭਾਗ ਦੀ ਨਿਗਰਾਨੀ ਵਿਚ ਹਨ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਤੋਂ ਬਚਾਓ ਲਈ ਸਾਰੇ ਆਪਣੇ ਘਰਾਂ ਵਿੱਚ ਹੀ ਰਹਿਣ ਅਤੇ ਸਮੇਂ ਸਮੇਂ ਤੇਂ ਸਰਕਾਰ ਵੱਲੋ ਦਿਤੇ ਜਾਂਦੇ ਦਿਸ਼ਾ ਨਿਰਦੇਸ਼ਾ ਦਾ ਪਾਲਣ ਕਰਨ ਤਾਂ ਜੋ ਬਿਮਾਰੀ ਦੇ ਫੈਲਾਓ ਨੂੰ ਰੋਕਿਆ ਜਾ ਸਕੇ।