ਕਰਫ਼ਿਊ ਬਾਰੇ ਜਿ਼ਲ੍ਹਾ ਪਟਿਆਲਾ ਦੇ ਵਾਸੀਆਂ ਲਈ ਜਰੂਰੀ ਸੂਚਨਾ
ਮੈਂ ਕੁਮਾਰ ਅਮਿਤ, ਆਈ.ਏ.ਐਸ. ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ, ਪਟਿਆਲਾ, ਆਪ ਸਭ ਨੂੰ ਸੂਚਿਤ ਕਰਦਾ ਹਾਂ ਕਿ ਕੋਰੋਨਾਵਾਇਰਸ ਦੀ ਮਹਾਂਮਾਰੀ ਕਰਕੇ ਜ਼ਿਲ੍ਹਾ ਪਟਿਆਲਾ ਵਿੱਚ ਲਗਾਏ ਗਏ ਕਰਫਿ਼ਉ ਵਿੱਚ ਅਜੇ ਕੋਈ ਢਿੱਲ ਨਹੀਂ ਦਿੱਤੀ ਗਈ, ਅਜਿਹੀਆਂ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਉਪਰ ਯਕੀਨ ਨਾ ਕਰੋ ਅਤੇ ਅਫ਼ਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਪੁਲਿਸ ਕੇਸ ਦਰਜ ਕੀਤੇ ਜਾਣਗੇ।
ਇਹ ਕਰਫਿਊ ਤੁਹਾਡੀ ਸਭ ਦੀ ਜਾਨ ਦੀ ਹਿਫ਼ਾਜ਼ਤ ਨੂੰ ਮੁੱਖ ਰੱਖਕੇ ਹੀ ਲਗਾਇਆ ਗਿਆ ਹੈ ਤਾਂ ਕਿ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ, ਇਸ ਲਈ ਤੁਸੀਂ ਆਪਣੀ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਜਾਨ ਨੂੰ ਪੈਦਾ ਹੋਏ ਭਿਆਨਕ ਖ਼ਤਰੇ ਦੇ ਮੱਦੇਨਜ਼ਰ ਇਸ ਕਰਫਿਊ ਦੌਰਾਨ ਆਪਣੇ ਘਰਾਂ ਵਿੱਚ ਰਹਿ ਕੇ ਪ੍ਰਸਾਸ਼ਨ ਨੂੰ ਸਹਿਯੋਗ ਦਿਓ ਅਤੇ ਕੋਰੋਨਾਵਾਇਰਸ ਦੀ ਲੜੀ ਅੱਗੇ ਵਧਣ ਤੋਂ ਰੋਕਣ ਵਿੱਚ ਸਾਥ ਦਿਓ। ਕਰਫਿ਼ਊ ਵਿੱਚ ਜਦੋਂ ਵੀ ਢਿੱਲ ਦਿੱਤੀ ਗਈ ਆਪ ਨੂੰ ਵੱਖ-ਵੱਖ ਮੀਡੀਆ ਪਲੈਟਫਾਰਮਜ ਜਰੀਏ ਤੁਰੰਤ ਸੂਚਿਤ ਕੀਤਾ ਜਾਵੇਗਾ।
ਮਿਤੀ 24-03-2020 ਸਮਾਂ ਦੁਪਹਿਰ 12:20
