ਕਾਂਗਰਸੀ ਕੌਂਸਲਰਾਂ ਵੱਲੋਂ ਬਰਿੰਦਰ ਢਿੱਲੋਂ ਦੇ ਹੱਕ ਵਿੱਚ ਚੋਣ ਪ੍ਰਚਾਰ

169

ਕਾਂਗਰਸੀ ਕੌਂਸਲਰਾਂ ਵੱਲੋਂ ਬਰਿੰਦਰ ਢਿੱਲੋਂ ਦੇ ਹੱਕ ਵਿੱਚ ਚੋਣ ਪ੍ਰਚਾਰ

ਬਹਾਰਜੀਤ ਸਿੰਘ /ਰੂਪਨਗਰ, 31 ਜਨਵਰੀ,2022
ਕਾਂਗਰਸ ਦੇ ਉਮੀਦਵਾਰ ਬਰਿੰਦਰ ਸਿੰਘ ਢਿੱਲੋਂ ਦੀ ਚੋਣ ਮੁਹਿੰਮ ਨੂੰ ਤੇਜ ਕਰਦਿਆਂ ਸ਼ਹਿਰ ਦੇ ਕਾਂਗਰਸੀ ਕੌਂਸਲਰਾਂ ਨੇ ਆਪਣੇ ਪੱਧਰ ’ਤੇ  ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ।

ਨਗਰ ਕੌਂਸਲ ਦੇ ਪ੍ਰਧਾਨ ਸੰਜੇ ਵਰਮਾ ਬੇਲੇ ਵਾਲੇ ਦੇ ਨਾਲ ਬਾਕੀ ਕੌਂਸਲਰਾਂ ਅਤੇ ਮੋਹਤਬਰ ਆਗੂਆਂ ਨੇ  ਢਿੱਲੋਂ ਦੀ ਆਵਾਜ਼ ’ਹਰ ਵਰਗ ਦਾ ਸਤਿਕਾਰ ਰੋਪੜ ਜਿੱਤੇਗਾ ਇਸ ਵਾਰ’ ਦੇ ਸੁਨੇਹੇ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸ਼ਹਿਰ ਦੇ ਸਾਰੇ ਵਾਰਡਾਂ ਵਿਚ ਘਰ ਘਰ  ਜਾ ਕੇ ਵੋਟਰਾਂ ਨਾਲ ਮੁਲਾਕਾਤ ਕੀਤੀ ਅਤੇ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਦ੍ਰਿੜਤਾ ਨਾਲ ਕੰਮ ਕਰ ਰਹੇ ਨੌਜਵਾਨ ਆਗੂ ਬਰਿੰਦਰ ਢਿੱਲੋਂ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ।

ਕਾਂਗਰਸੀ ਕੌਂਸਲਰਾਂ ਵੱਲੋਂ ਬਰਿੰਦਰ ਢਿੱਲੋਂ ਦੇ ਹੱਕ ਵਿੱਚ ਚੋਣ ਪ੍ਰਚਾਰ

ਇਸ ਦੌਰਾਨ ਕੋਆਰਡੀਨੇਟਰ ਮਹਿਲਾ ਵਿੰਗ ਵੰਦਨਾ ਸੈਣੀ,ਕੌਂਸਲਰ ਚਰਨਜੀਤ ਸਿੰਘ ਚੰਨੀ,ਰੇਖਾ ਰਾਣੀ,ਭਾਰਤ ਵਾਲੀਆ,ਰਾਜੇਸ਼ ਸਹਿਗਲ,ਅਮਰਪ੍ਰੀਤ ਸਿੰਘ ਨੰਨਾ,ਜ਼ਿਲ੍ਹਾ ਮਹਿਲਾ ਵਿੰਗ ਪ੍ਰਧਾਨ ਰਵਿੰਦਰ ਕੋਰ ਜੱਗੀ,ਅਜੇ ਸੂਦ,ਮੋਨਾ ਜੱਗੀ ਨੇ ਸ਼ਹਿਰ ਵਾਸੀਆਂ ਨੂੰ ਬਰਿੰਦਰ ਸਿੰਘ ਢਿੱਲੋਂ ਵੱਲੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਹਾਰ ਜਾਣ ਦੇ ਬਾਵਜੂਦ ਹਲਕੇ ਵਿਚ ਰਹਿਕੇ ਕੀਤੀਆਂ ਸੇਵਾਵਾਂ ਅਤੇ ਵਿਕਾਸ ਕੰਮਾਂ ਤੋਂ ਜਾਣੂ ਕਰਵਾਇਆ।

ਉਨ੍ਹਾਂ ਲੋਕਾਂ ਨੂੰ ਬਿਨਾਂ ਅਹੰਕਾਰ,ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸ਼ਨ,ਵਧੀਆ ਸਿਹਤ ਸੇਵਾਵਾਂ,ਨੌਜਵਾਨਾਂ ਲਈ ਰੁਜ਼ਗਾਰ,ਬੱਚਿਆਂ ਲਈ ਖੇਡ ਮੈਦਾਨ ਵਰਗੀਆਂ ਹੋਰ ਅਨੇਕਾਂ ਮੁਢਲੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਇਕ ਵਾਰ ਬਰਿੰਦਰ ਢਿੱਲੋਂ ਨੂੰ ਵੋਟਾਂ ਪਾ ਕੇ ਕਾਂਗਰਸ ਨੂੰ ਮਜਬੂਤ ਕਰਨ ਦੀ ਵੀ ਬੇਨਤੀ ਕੀਤੀ।