ਕਾਂਗਰਸ ਪਾਰਟੀ ਦੇ ਦੋਬਾਰਾ ਸੱਤਾ ਵਿੱਚ ਆਉਣ ‘ਤੇ ਸ਼੍ਰੀ ਅਨੰਦਪੁਰ ਹਲਕੇ ਨੂੰ ਆਈਟੀ ਹੱਬ ਵਜੋਂ ਵਿਕਸਿਤ ਕਰਾਂਗੇ– ਰਾਣਾ ਕੇ.ਪੀ.ਸਿੰਘ
ਬਹਾਦਰਜੀਤ ਸਿੰਘ /ਭਰਤਗੜ੍ਹ/ਕੀਰਤਪੁਰ ਸਾਹਿਬ,8 ਫਰਵਰੀ,2022
ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਣਾ ਕੇ.ਪੀ. ਸਿੰਘ ਨੇ ਅੱਜ ਸਰਸਾ ਨੰਗਲ,ਬੜਾ ਪਿੰਡ,ਬੜਾ ਪਿੰਡ ਅੱਪਰ, ਭਾਓਵਾਲ ਵਿੱਚ ਚੋਣ ਪ੍ਰਚਾਰ ਕੀਤਾ।
ਰਾਣਾ ਕੇਪੀ ਸਿੰਘ ਨੇ ਆਪਣੀ ਚੋਣ ਮੁਹਿੰਮ ਦੌਰਾਨ ਵੋਟਰਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਕਿਹਾ ਕਿ ਕਾਂਗਰਸ ਪਾਰਟੀ ਦੇ ਦੋਬਾਰਾ ਸੱਤਾ ਵਿੱਚ ਆਉਣ ’ਤੇ ਸ਼੍ਰੀ ਅਨੰਦਪੁਰ ਹਲਕੇ ਨੂੰ ਆਈਟੀ ਹੱਬ ਵਜੋਂ ਵਿਕਸਿਤ ਕਰਾਂਗੇ, ਜਿਸ ਨਾਲ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ।
ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਹਲਕੇ ਦਾ ਭਰਪੂਰ ਵਿਕਾਸ ਕਰਵਾਇਆ ਹੈ ਜਿਸ ਦੀ ਗਵਾਹੀ ਹਲਕੇ ਦਾ ਕੋਨਾ ਕੋਨਾ ਭਰ ਰਿਹਾ ਹੈ।ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਹੀ ਹਲਕੇ ਦੇ ਲੋਕਾਂ ਦੇ ਸੇਵਾਦਾਰ ਬਣਕੇ ਹਲਕੇ ਵਿੱਚ ਵਿਚਰੇ ਹਨ।
ਉਨ੍ਹਾਂ ਕਿਹਾ ਪਿੰਡਾਂ ਵਿੱਚ ਲਿੰਕ ਸੜਕਾਂ ਅਤੇ ਇੱਕ ਦਰਜਨ ਪੁੱਲਾਂ ਦੀ ਉਸਾਰੀ ਕਰਵਾਕੇ ਆਵਾਜਾਈ ਦੇ ਵਧੇਰੇ ਲਿੰਕ ਸਥਾਪਿਤ ਕੀਤੇ ਗਏ, ਜਿਸ ਦਾ ਭਰਪੂਰ ਫਾਇਦਾ ਹਲਕੇ ਦੇ ਲੋਕਾਂ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਨੂੰ ਲੈ ਕੇ ਹਲਕੇ ਦੇ ਲੋਕਾਂ ਵਿੱਚ ਉਤਸ਼ਾਹ ਦਾ ਮਾਹੌਲ ਹੈ ਅਤੇ ਹਲਕੇ ਵਿੱਚ ਕਾਂਗਰਸ ਪਾਰਟੀ ਨੁੰ ਹੁਲਾਰਾ ਮਿਲ ਰਿਹਾ ਹੈ।ਰਾਣਾ ਨੇ ਕਿਹਾ ਪੰਜਾਬ ਦੀ ਕਾਂਗਰਸ ਸਰਕਾਰ ਨੇ ਸੂਬੇ ਦੇ ਲੋਕਾਂ ਦੀ ਬੇਹਤਰੀ ਲਈ ਕ੍ਰਾਂਤੀਕਾਰੀ ਕਦਮ ਚੁੱਕ ਹਰ ਵਰਗ ਨੂੰ ਵੱਡੀ ਰਾਹਤ ਦਿੱਤੀ ਹੈ।
ਰਾਣਾ ਨੇ ਕਿਹਾ ਕਿ ਹਲਕੇ ਦੇ ਲੋਕਾਂ ਦਾ ਭਰਪੂਰ ਸਮਰਥਨ,ਪਿਆਰ ਅਤੇ ਸਤਿਕਾਰ ਮਿਲ ਰਿਹਾ ਹੈ ਅਤੇ ਉਹ ਹਲਕੇ ਲੋਕਾਂ ਦੇ ਸਮਰਥਨ ਨਾਲ ਇਹ ਸੀਟ ਭਾਰੀ ਬਹੁਮਤ ਨਾਲ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਉਣਗੇ । ਇਸ ਮੌਕੇ ’ਤੇ ਬਲਵਿੰਦਰ ਸਿੰਘ ਧਾਰਨੀ ਦੁਆਰਾ ਭਰਵਵੀਂ ਹਮਾਇਤ ਦੇਣ ਦਾ ਅੇਲਾਨ ਕੀਤਾ ਗਿਆ।
ਇਸ ਮੌਕੇ ਇਸ ਮੌਕੇ ’ਤੇ ਨਰਿੰਦਰ ਪੁਰੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ,ਸੁਖਵਿੰਦਰ ਸਿੰਘ ਵਿਸਕੀ ਚੇਅਰਮੈਨ ਇੰਪਰੂਵਮੈਂਟ ਟਰੱਸਟ, ਤੇਜਾ ਸਿੰਘ ਸਰਪੰਚ, ਚੌਧਰੀ ਚਰਨਜੀਤ ਸਿੰਘ ਰਿੰਕੂ, ਤਰਸੇਮ ਸਿੰਘ ਮੰਗੂਵਾਲ, ਪ੍ਰੇਮ ਸਿੰਘ, ਸਾਬਕਾ ਸੰਮਤੀ ਮੈਂਬਰ ਕੁਲਵੰਤ ਸਿੰਘ, ਰਣਜੀਤ ਭੱਟੀ, ਸਾਬਕਾ ਸਰਪੰਚ ਸੁੱਚਾ ਸਿੰਘ, ਹਰੀ ਸਿੰਘ, ਸਰਪੰਚ ਸੁਨੀਤਾ ਮੋਦਗਿੱਲ, ਦਵਿੰਦਰ ਮੋਦਗਿੱਲ, ਸਰਪੰਚ ਪਰਮਜੀਤ ਕੌਰ ਝੱਜ, ਸਰਪੰਚ ਰਣਜੀਤ ਕੌਰ ਭਾਓਵਾਲ, ਗੁਰਨਾਮ ਸਿੰਘ ਝੱਜ, ਭਜਨ ਸਿੰਘ ਮੇਹੋ, ਮੈਂਬਰ ਸੰਮਤੀ ਅਜਮੇਰ ਸਿੰਘ ਫੌਜੀ, ਐਡਵੋਕੇਟ ਮਨਜੀਤ ਸਿੰਘ ਨਾਗਰਾ, ਅਮਰੀਕ ਸਿੰਘ ਭਾਓਵਾਲ, ਨੰਬਰਦਾਰ ਭਾਗ ਸਿੰਘ, ਉਜਾਗਰ ਸਿੰਘ ਸੈਣੀ, ਭੁਪਿੰਦਰ ਬੱਬਲ, ਬਿੱਟੂ ਬਾਜਵਾ, ਬਲਵੀਰ ਸਿੰਘ ਭੱਟੀ, ਮਾ. ਸ਼ਿਵ ਸਿੰਘ, ਬੀਬੀ ਗੁਰਮੀਤ ਕੌਰ, ਅਵਤਾਰ ਸਿੰਘ ਬਾਵਾ, ਨੰਬਰਦਾਰ ਗੁਰਬਖਸ਼ ਸਿੰਘ,ਯੋਗੇਸ਼ ਪੁਰੀ ,ਗੁਰਮੇਲ ਸਿੰਘ, ਸਰਪੰਚ,ਮੋਹਣ ਸਿੰਘ ਭੁੱਲਰ,ਸੁੱਚਾ ਸਿੰਘ ਆਲੋਵਾਲ, ਕੁਲਵੰਤ ਸਿੰਘ ਸਰਸਾ ਨੰਗਲ ਆਦਿ ਵੀ ਹਾਜ਼ਰ ਸਨ।