ਜਿਲ੍ਹਾ ਰੋਪੜ ਵਿਖੇ ਕਾਂਗਰਸ ਵੱਲ਼ੋਂ ਵੋਟ ਚੋਰ ਗੱਦੀ ਛੋੜ ਹਸਤਾਖਰ ਮੁਹਿੰਮ ਦੀ ਸ਼ੁਰੂਆਤ

57

ਜਿਲ੍ਹਾ ਰੋਪੜ ਵਿਖੇ ਕਾਂਗਰਸ ਵੱਲ਼ੋਂ ਵੋਟ ਚੋਰ ਗੱਦੀ ਛੋੜ ਹਸਤਾਖਰ ਮੁਹਿੰਮ ਦੀ ਸ਼ੁਰੂਆਤ

ਬਹਾਦਰਜੀਤ ਸਿੰਘ/royalpatiala.in News/ ਰੂਪਨਗਰ,2 ਅਕਤੂਬਰ,2025

ਬੀਤੇ ਦਿਨੀਂ  ਦੇਸ਼ ਦੇ ਵਿਰੋਧੀ ਧਿਰ ਦੇ ਨੇਤਾ  ਅਤੇ  ਰਾਹੁਲ ਗਾਂਧੀ ਜੀ ਵਲੋ ਵੋਟ ਚੋਰੀ ਦੇ ਸੰਬੰਧ ਵਿੱਚ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ  ਦੇਸ਼ ਦੇ ਸਾਹਮਣੇ ਸਬੂਤਾਂ ਸਮੇਤ ਦੇਸ਼ ਦੇ ਨਾਗਰਿਕਾਂ ਦੀਆਂ ਵੋਟਾਂ  ਨਾਲ ਜਿਸ ਤਰਾ ਹੇਰਾਫੇਰੀ ਕੀਤੀ ਜਾ ਰਹੀ ਹੈ ਅਤੇ ਦੇਸ਼ ਨੂੰ ਲੋਕਤੰਤਰ ਤੋ ਤਾਨਾਸ਼ਾਹੀ ਤੰਤਰ ਵੱਲ ਮੋੜਿਆ  ਜਾ ਰਿਹਾ ਦਾ ਭਾਂਡਾਫੋੜ ਕੀਤਾ

ਇਸ ਦੇ ਸਬੰਧ ਵਿੱਚ ਹੈ ਮਿਤੀ 1 ਭੁਪੇਸ਼ ਬਘੇਲ ਜਰਨਲ ਸਕਤੱਰ   ਇੰਚਾਰਜ ਪੰਜਾਬ ਪ੍ਰਦੇਸ਼  ਅਤੇ  ਪ੍ਰਧਾਨ ਰਾਜਾ ਵੜਿੰਗ ਅਤੇ  ਵਿਰੋਧੀ ਧਿਰ ਪੰਜਾਬ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਜੀ ਦੀ ਹਾਜਰੀ ਵਿੱਚ ਹਸਤਾਖਰ ਮੁਹਿੰਮ ਸ਼ੁਰੂ ਕੀਤੀ ਗਈ ਜਿਸ ਦੇ ਤਹਿਤ ਅੱਜ ਜਿਲ੍ਹਾ ਰੋਪੜ ਵਿਖੇ ਜਿਲ੍ਹੇ ਦੇ ਉੱਘੇ ਆਗੂ ਅਤੇ ਸਾਬਕਾ ਸਪੀਕਰ ਰਾਣਾ ਕੇ ਪੀ ਸਿੰਘ ਜੀ ਅਤੇ ਜਿਲ੍ਹਾ ਪ੍ਰਧਾਨ  ਅਸ਼ਵਨੀ ਸ਼ਰਮਾ ਦੀ ਅਗਵਾਈ ਵਿੱਚ  ਵੋਟ ਚੋਰ ਗੱਦੀ ਛੋੜ ਮੁਹਿੰਮ ਦੀ ਹਸਤਾਖਰ ਮੁਹਿੰਮ  ਤਹਿਤ

ਜਿਲ੍ਹੇ ਦੇ ਦਰਜਾ ਬਦਰਜਾ ਵਰਕਰ ਸਾਹਿਬਾਨ ਨੂੰ ਜਿਲ੍ਹੇ ਦੀ ਹਰ ਗਲੀ ਹਰ  ਮੁਹੱਲੇ , ਮੰਡਲ ਅਤੇ ਬੂਥ ਲੈਵਲ ਤਕ ਇਸ  ਹਸਤਾਖਰ ਮੁਹਿੰਮ ਲਈ ਪ੍ਰੇਰਤ ਕੀਤਾ ਅਤੇ ਜਿਲ੍ਹੇ ਵਿਚ ਇਸ ਮੁਹਿੰਮ ਦਾ ਅਗਾਜ ਕੀਤਾ ਇਸ ਮੁਹਿੰਮ ਦੀਆਂ ਮੁੱਖ ਗੱਲਾਂ  ਵਿੱਚ  ਦੇਸ਼ ਦੇ ਮੁੱਖ ਚੋਣ ਅਧਿਕਾਰੀ  ਤੋਂ ਮੰਗ ਕੀਤੀ ਗਈ

1. ਮਸ਼ੀਨ ਪੜ੍ਹਨਯੋਗ ਵੋਟਰ ਸੂਚੀ ਨੂੰ ਫੋਟੋਆਂ ਸਮੇਤ ਜਨਤਕ ਜਾਂਚ ਲਈ  ਉਪਲਬਧ ਕਰਾਉਣ

2. ਹਰੇਕ ਚੋਣ ਤੋ ਪਹਿਲਾ ਫੋਟੋਆਂ ਸਮੇਤ ਮਿਟਾਈ ਅਤੇ ਜੋੜੀਆਂ ਵੋਟਰ ਸੂਚੀਆਂ ਨੂੰ ਜਨਤਕ ਕਰਨਾ

3. ਗਲਤ ਢੰਗ ਨਾਲ ਮਿਟਾਈ ਵੋਟ ਸਬੰਧੀ ਪੁਹੰਚਯੋਗ ਸ਼ਿਕਾਇਤ ਨਿਵਾਰਨ ਪ੍ਰਣਾਲੀ ਬਣਾਉਣ

4.ਅਖੀਰ ਸਮੇਂ ਵੋਟਾਂ ਨੂੰ ਮਿਟਾਉਣ ਜਾ ਜੋੜਨ ਤੋ ਬਚਾਉਣ ਲਈ ਸਪੱਸ਼ਟ ਕੱਟ ਆਫ ਮਿਤੀ ਦਾ ਐਲਾਨ ਬਹੁਤ ਪਹਿਲਾ ਕਰਨ ਲਈ

5. ਯੋਜਨਾਬੱਧ ਤਰੀਕੇ ਨਾਲ ਵੋਟਰਾਂ ਨੂੰ ਦਬਾਉਣ ਦੀ ਕੋਸ਼ਿਸ਼ ਵਿੱਚ ਸ਼ਾਮਲ ਅਧਿਕਾਰੀਆਂ/ ਏਜੰਟਾਂ ਤੇ ਮੁਕੱਦਮਾ ਚਲਾ ਕੇ ਕਾਰਵਾਈ ਕਰਨ ਲਈ ਦੀ ਮੰਗ ਕੀਤੀ ਗਈ

ਇਸ ਮੌਕੇ ਸੁਖਵਿੰਦਰ ਵ੍ਹਿਸਕੀ , ਅਮਰਜੀਤ ਭੁੱਲਰ, ਰਾਣਾ ਿਵਸ਼ਵਪਾਲ,ਪ੍ਰੇਮ ਸਿੰਘ ਡੱਲਾ ਪ੍ਰਧਾਨ ਐਸ ਸੀ ਸੈੱਲ ,ਮਿੰਟੂ ਸਰਾਫ, ਅਵਨੀਸ਼ ਸ਼ਰਮਾ, ਡਾਕਟਰ ਬਿੰਦੂ, ਇੰਦਰਪ੍ਰੀਤ ਮਾਹਲ, ਇਸ਼ਪ੍ਰਿਤ ਘਨੌਲੀ, ਰਾਕੇਸ਼ ਸ਼ਰਮਾ, ਭੁਪਿੰਦਰ ਸਿੰਘ ਦਫਤਰ ਇੰਚਾਰਜ ਜਿਲ੍ਹਾ ਕਾਂਗਰਸ ਹਾਜਰ ਸਨ।