ਕਾਰਪੋਰੇਸ਼ਨ ਨੇ ਭਾਦਸੋਂ ਰੋਡ ‘ਤੇ 12 ਸਾਲ ਪੁਰਾਣੀ ਗਲਤੀ ਨੂੰ ਸੁਧਾਰਿਆ- ਮੇਅਰ ਸੰਜੀਵ ਸ਼ਰਮਾ ਬਿੱਟੂ
ਕੰਵਰ ਇੰਦਰ ਸਿੰਘ /ਪਟਿਆਲਾ/ 25 ਅਗਸਤ
ਫੋਕਲ ਪੁਆਇੰਟ ਤੋਂ ਸ਼ੁਰੂ ਹੋ ਕੇ, ਦੀਪ ਨਗਰ, ਅਨੰਦ ਨਗਰ, ਰਣਜੀਤ ਨਗਰ, ਭਾਦਸੋਂ ਰੋਡ ਤੋਂ ਅਬੋਵਾਲ ਤੱਕ ਜਾਂਦੀ 3 ਕਿਲੋਮੀਟਰ ਲੰਬੀ 42 ਇੰਚ ਦੀ ਸੀਵਰੇਜ ਲਾਈਨ ਨਾਲ ਜੁੜੇ ਲਗਭਗ 11 ਵਾਰਡ ਪਿਛਲੇ 12 ਸਾਲਾਂ ਤੋਂ ਸੀਵਰੇਜ ਜਾਮ ਨਾਲ ਸੰਘਰਸ਼ ਕਰ ਰਹੇ ਹਨ। ਕਿਉਂਕਿ ਮੀਂਹ ਦੇ ਪਾਣੀ ਦੇ ਨਿਕਾਸ ਲਈ ਕੋਈ ਵੱਖਰਾ ਪ੍ਰਬੰਧ ਨਹੀਂ ਕੀਤਾ ਗਿਆ ਹੈ, ਇਨ੍ਹਾਂ ਇਲਾਕਿਆਂ ਵਿਚ ਪਾਣੀ ਭਰ ਜਾਣ ਕਾਰਨ ਬਰਸਾਤੀ ਦਿਨਾਂ ਵਿਚ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਖੇਤਰ ਨੂੰ ਰਾਹਤ ਦੇਣ ਲਈ ਮੇਅਰ ਸੰਜੀਵ ਸ਼ਰਮਾਂ ਬਿੱਟੂ ਨੇ ਸੀਵਰੇਜ ਲਾਈਨ ਨੂੰ ਸਾਫ ਕਰਨ ਦਾ ਫੈਸਲਾ ਕੀਤਾ। ਸੀਵਰੇਜ ਦੀ ਸਫਾਈ ਸੁਪਰ ਸਕਰ ਮਸ਼ੀਨ ਨਾਲ ਸ਼ੁਰੂ ਹੋਈ। ਸੀਵਰੇਜ ਦੀ ਸਫਾਈ ਦੌਰਾਨ ਨਿਗਮ ਇੰਜਨੀਅਰਾਂ ਨੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਸੀਵਰੇਜ ਵਿੱਚ ਸਥਾਪਤ ਦੋ ਪਲੱਗ ਲੱਭੇ। ਪਲੱਗ ਖੋਲ੍ਹਣ ਤੋਂ ਬਾਅਦ, ਸੀਵਰ ਲਾਈਨ ਵਿਚ ਇਕੱਠੀ ਹੋਈ ਗੰਦਗੀ ਨੂੰ ਸੁਪਰ ਸਕਰ ਮਸ਼ੀਨ ਤੋਂ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਮੌਕਾ ਦੇਖਣ ਪਹੁੰਚੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਦੱਸਿਆ ਕਿ ਸਾਲ 2009 ਦੌਰਾਨ ਤਤਕਾਲੀ ਗੱਠਜੋੜ ਸਰਕਾਰ ਨੇ ਫੋਕਲ ਪੁਆਇੰਟ ਤੋਂ ਅਬਲੋਵਾਲ ਤੱਕ ਤਿੰਨ ਕਿਲੋਮੀਟਰ ਲੰਬੀ ਸੀਵਰੇਜ ਲਾਈਨ ਲਗਾਈ ਸੀ। 42 ਇੰਚ ਦੀ ਡਾਟ ਸੀਵਰ ਲਾਈਨ ਦੇ ਬਣਨ ਤੋਂ ਬਾਅਦ ਦੋ ਮੁੱਖ ਟਿਕਾਣਿਆਂ ਤੋਂ ਪਲੱਗ ਕੀਤੇ ਗਏ ਸਨ, ਕਿਉਂਕਿ ਆਸ ਪਾਸ ਦੀਆਂ ਹੋਰ ਲਾਈਨਾਂ ਇਸ ਨਾਲ ਜੁੜੀਆਂ ਸਨ। ਕੰਮ ਪੂਰਾ ਹੋਣ ਤੋਂ ਬਾਅਦ, ਸੀਵਰੇਜ ਲਾਈਨਾਂ ਵਿਚ ਲੱਗੇ ਪਲੱਗਾਂ ਨੂੰ ਖੋਲਿਆ ਹੀ ਨਹੀਂ ਗਿਆ। ਲਗਾਤਾਰ 12 ਸਾਲਾਂ ਤੋਂ ਨਾ ਤਾਂ ਸੀਵਰੇਜ ਬੋਰਡ ਨੇ ਇਸ ਸੰਬੰਧੀ ਨਿਗਮ ਨੂੰ ਕੋਈ ਜਾਣਕਾਰੀ ਦਿੱਤੀ ਅਤੇ ਨਾ ਹੀ ਨਿਗਮ ਇੰਜੀਨੀਅਰਾਂ ਦੀ ਟੀਮ ਨੂੰ ਇਸ ਸੰਬੰਧੀ ਕੋਈ ਜਾਣਕਾਰੀ ਮਿਲੀ। 12 ਸਾਲਾਂ ਬਾਅਦ ਕਾਰਪੋਰੇਸ਼ਨ ਨੇ ਸੀਵਰੇਜ਼ ਲਾਈਨ ਦੀ ਵੱਡੀ ਸਮੱਸਿਆ ਦਾ ਪਤਾ ਲਗਾਉਣ ਤੋਂ ਬਾਅਦ ਇਸ ਦਾ ਹੱਲ ਕਰ ਦਿੱਤਾ ਹੈ।
ਮੇਅਰ ਸੰਜੀਵ ਸ਼ਰਮਾ ਬਿੱਟੂ ਅਨੁਸਾਰ ਕਰਤਾਰ ਕਲੋਨੀ, ਬਾਜ਼ੀਗਰ ਬਸਤੀ, ਆਦਰਸ਼ ਨਗਰ, ਪ੍ਰੇਮ ਨਗਰ, ਉੱਤਰ ਐਵੀਨਿ,, ਕ੍ਰਿਸ਼ਨਾ ਕਲੋਨੀ, ਪ੍ਰੇਮ ਪਾਰਕ, ਦਸਰਨਾ ਕਲੋਨੀ, ਪਿੰਡ ਅਬਲੋਵਾਲ, ਰਣਜੀਤ ਨਗਰ, ਮਨਜੀਤ ਨਗਰ, ਆਨੰਦ ਦੇ ਸੀਵਰੇਜ ਲਾਈਨ ਵਿੱਚ ਪਏ ਪਲੱਗ ਖੋਲ੍ਹਣ ਉਪਰੰਤ ਹੁਣ ਨਗਰ, ਅਨੰਦ ਨਗਰ-ਏ, ਆਨੰਦ ਨਗਰ-ਬੀ, ਆਨੰਦ ਨਗਰ ਐਕਸਟੈਂਸ਼ਨ, ਪਿੰਡ ਝੀਲ, ਸਿਉਨਾ ਰੋੜ, ਦੀਪ ਨਗਰ, ਅਮਨ ਨਗਰ, ਫੋਕਲ ਪੁਆਇੰਟ, ਉਧਮ ਸਿੰਘ ਨਗਰ, ਏਕਤਾ ਬਿਹਾਰ, ਰਣਜੀਤ ਨਗਰ, ਡੀਸੀਡਬਲਯੂ, ਅਲੀਪੁਰ ਆਦਿ ਇਲਾਕਿਆਂ ਵਿੱਚ ਸੀਵਰੇਜ ਜਾਮ ਦੀ ਸਮਸਿੱਆ ਨੂੰ ਹੁਣ ਹਮੇਸ਼ਾ ਲਈ ਸੁਧਾਰ ਦਿੱਤਾ ਗਿਆ ਹੈ। ਬਾਰਿਸ਼ ਦੌਰਾਨ ਇਨ੍ਹਾਂ ਇਲਾਕਿਆਂ ਵਿੱਚ ਲੋਕਾਂ ਨੂੰ ਪਾਣੀ ਭਰ ਜਾਣ ਦੀਆਂ ਸਮਸਿੱਆਵਾਂ ਨਾਲ ਪ੍ਰੇਸ਼ਾਨ ਨਹੀਂ ਹੋਣਾ ਪਵੇਗਾ।
ਇਕ ਸਵਾਲ ਦੇ ਜਵਾਬ ਵਿਚ ਮੇਅਰ ਨੇ ਕਿਹਾ ਕਿ ਸੀਵਰ ਲਾਈਨ ਨੂੰ 12 ਸਾਲਾਂ ਤੋਂ ਬੰਦ ਰੱਖ ਕੇ ਲੋਕਾਂ ਨੂੰ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਉਸ ਲਈ ਜ਼ਿੰਮੇਵਾਰ ਅਧਿਕਾਰੀਆਂ ਦੀ ਪਛਾਣ ਕਰਕੇ ਵਿਭਾਗੀ ਕਾਰਵਾਈ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸੀਵਰ ਲਾਇਨ ਪਾਉਣ ਵਾਲੇ ਠੇਕੇਦਾਰ ਨੂੰ ਵੀ ਜਾਂਚ ਦਾ ਹਿੱਸਾ ਬਣਾਇਆ ਜਾਵੇਗਾ, ਤਾਂ ਜੋ ਭਵਿੱਖ ਵਿੱਚ ਅਜਿਹੀ ਅਣਗਹਿਲੀ ਮੁੜ ਨਾ ਵਾਪਰੇ।