ਕਿਸਾਨਾਂ ਦੇ ਮੁਕੰਮਲ ਕਰਜਾ ਮੁਆਫੀ ਤੋਂ ਮਨਪ੍ਰੀਤ ਬਾਦਲ ਕੋਰਾ ਮੁੱਕਰੇ-ਰਾਜੂ ਖੰਨਾ

150

ਕਿਸਾਨਾਂ ਦੇ ਮੁਕੰਮਲ ਕਰਜਾ ਮੁਆਫੀ ਤੋਂ ਮਨਪ੍ਰੀਤ ਬਾਦਲ ਕੋਰਾ ਮੁੱਕਰੇ-ਰਾਜੂ ਖੰਨਾ

ਗੁਰਜੀਤ ਸਿੰਘ / ਅਮਲੋਹ, 1 ਮਾਰਚ,
ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਜੋ ਵਾਅਦੇ ਪੰਜਾਬ ਦੇ ਲੋਕਾਂ ਨਾਲ ਚੋਣ ਮੈਨੀਫੈਸਟੋ ਵਿੱਚ ਕੀਤੇ ਸਨ, ਉਹਨਾਂ ਤੋਂ ਮੁੱਕਰੇ ਹੀ ਨਹੀਂ ਸਗੋਂ ਉਹਨਾਂ ਵਾਅਦਿਆਂ ਵਿੱਚੋਂ ਇੱਕ ਵੀ ਵਾਅਦਾ ਕਾਂਗਰਸ ਸਰਕਾਰ ਵੱਲੋਂ ਪੂਰਾ ਨਹੀਂ ਕੀਤਾ ਗਿਆ ਤੇ ਚੋਣ ਬਜਟ ਸਮੇਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਸਾਨਾਂ ਦਾ ਪੂਰਾ ਕਰਜਾ ਮੁਆਫ ਕਰਨ ਤੋਂ ਵੀ ਕੋਰਾ ਜਵਾਬ ਦੇ ਦਿੱਤਾ।

ਇਸ ਗੱਲ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਅਮਲੋਹ ਵਿਖੇ ਡਾ ਮਲਕੀਤ ਸਿੰਘ ਬੈਣਾ ਦੇ ਸਪੁੱਤਰ ਪ੍ਰਭਜੋਤ ਸਿੰਘ ਦੀ ਦਸਤਾਰ ਬੰਦੀ ਸਮੇਂ ਕਰਵਾਏ ਗਏ ਧਾਰਮਿਕ ਸਮਾਗਮ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਜੋ ਬਜਟ ਪੇਸ਼ ਕੀਤਾ ਗਿਆ ਹੈ ਉਹ ਹਾਸੋਹੀਣਾ ਬਜਟ ਹੈ ਜਿਸ ਵਿੱਚ ਕਿਸੇ ਵੀ ਵਰਗ ਨੂੰ ਕੋਈ ਰਾਹਤ ਕੈਪਟਨ ਸਰਕਾਰ ਵੱਲੋਂ ਨਹੀਂ ਦਿੱਤੀ ਗਈ। ਜਿੱਥੇ ਮੁਲਾਜਿਮਾਂ ਦੇ ਰਹਿੰਦੇ ਬਕਾਇਆਂ ਨੂੰ ਅਗਲੇ ਡੇਢ ਸਾਲ ਵਿੱਚ ਦੇਣ ਦੀ ਗੱਲ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਉੱਥੇ ਇਸ ਬਜਟ ਵਿੱਚ ਨੌਜਵਾਨਾਂ ਨੂੰ ਘਰ ਘਰ ਨੌਕਰੀ ਤੇ ਬੇਰੁਜਗਾਰੀ ਭੱਤਾ ਦੇਣ ਦੀ ਕੋਈ ਗੱਲ ਵੀ ਨਹੀਂ ਰੱਖੀ ਗਈ।

ਕਿਸਾਨਾਂ ਦੇ ਮੁਕੰਮਲ ਕਰਜਾ ਮੁਆਫੀ ਤੋਂ ਮਨਪ੍ਰੀਤ ਬਾਦਲ ਕੋਰਾ ਮੁੱਕਰੇ-ਰਾਜੂ ਖੰਨਾ

ਜਿਸ ਕਾਰਨ ਹਰ ਵਰਗ ਇਸ ਸਰਕਾਰ ਨੂੰ ਜਲਦ ਚਲਦਾ ਕਰਨ ਲਈ ਵਧੇਰੇ ਉਤਾਵਲਾ ਹੈ। ਰਾਜੂ ਖੰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱੱਲੋਂ ਸੂਬੇ ਦੇ ਲੋਕਾਂ ਨੂੰ ਕੈਪਟਨ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਅਤੇ ਲੋਕਾਂ ਦੇ ਹੱਕਾਂ ਤੇ ਮਾਰੇ ਗਏ ਡਾਕਿਆਂ ਤੋਂ ਜਾਗਰੁਕ ਕਰਨ ਲਈ ਰੋਸ ਰੈਲੀਆਂ ਅਤੇ ਧਰਨੇ ਦਿੱਤੇ ਜਾ ਰਹੇ ਹਨ ਤੇ ਇਹਨਾਂ ਰੈਲੀਆਂ ਵਿੱਚ ਹੋ ਰਹੇ ਵੱਡੇ ਇਕੱਠ ਇਸ ਗੱਲ ਦਾ ਸੰਕੇਤ ਹਨ ਕਿ ਪੰਜਾਬ ਦੇ ਲੋਕ ਮੁੜ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣਾ ਚਾਹੁੰਦੇ ਹਨ ਤਾਂ ਜੋ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਨੂੰ ਬਰਕਰਾਰ ਰੱਖਿਆ ਜਾ ਸਕੇ।

ਰਾਜੂ ਖੰਨਾ ਨੇ ਕਿਹਾ ਕਿ ਜਿਲ੍ਹਾ ਫਤਹਿਗੜ੍ਹ ਸਾਹਿਬ ਦੀ ਇੱਕ ਵਿਸ਼ੇਸ਼ ਰੋਸ ਰੈਲੀ 21 ਮਾਰਚ ਨੂੰ ਅਨਾਜ ਮੰਡੀ ਸਰਹਿੰਦ ਵਿਖੇ ਕੀਤੀ ਜਾ ਰਹੀ ਹੈ ਜਿਸ ਸਬੰਧੀ ਤਿੰਨੋਂ ਹਲਕਿਆਂ ਵਿੱਚ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ। ਤੇ ਇਹ ਰੈਲੀ ਇੱਕਠ ਪੱਖੋਂ ਇਤਿਹਾਸ ਹੀ ਨਹੀਂ ਰਚੇਗੀ ਸਗੋਂ ਆਉਣ ਵਾਲੀ ਸਰਕਾਰ ਦਾ ਮੁੱਢ ਵੀ ਬੰਨੇਗੀ। ਉਹਨਾਂ ਹਲਕਾ ਅਮਲੋਹ ਦੀਆਂ ਸੰਗਤਾਂ ਨੂੰ ਇਸ ਰੋਸ ਰੈਲੀ ਵਿੱਚ 21 ਮਾਰਚ ਨੂੰ ਵੱਡੀ ਗਿਣਤੀ ਵਿੱਚ ਪੁੱਜਣ ਦੀ ਅਪੀਲ ਵੀ ਕੀਤੀ। ਇਸ ਮੌਕੇ ਤੇ ਉਹਨਾਂ ਨਾਲ ਸੀਨੀ ਆਗੂ ਜਤਿੰਦਰ ਸਿੰਘ ਚੇਰੀ ਭਾਂਬਰੀ, ਸੀਨੀ ਆਗੂ ਰਾਜੀ ਬੀਲਿੰਗ, ਡਾ ਜਸਵੰਤ ਸਿੰਘ ਅਲਾਦਾਦਪੁਰ, ਸਰਕਲ ਯੂਥ ਪ੍ਰਧਾਨ ਰੇਸ਼ਮ ਸਿੰਘ ਵਿਰਕ, ਹਰਿੰਦਰ ਸਿੰਘ ਸੇਖੋਂ ਸਰਪੰਚ, ਮੇਵਾ ਸਿੰਘ ਰਾਈਏਵਾਲ, ਧਰਮਪਾਲ ਭੜੀ ਪੀਏ ਰਾਜੂ ਖੰਨਾ ਤੋਂ ਇਲਾਵਾ ਵੱਡੀ ਗਿਣਤੀ ਸੰਗਤਾਂ ਹਾਜਰ ਸਨ।