ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਐਤਵਾਰ ਨੂੰ 1 ਤੋਂ 4 ਵਜੇ ਤੱਕ ਪੰਜਾਬ ਭਰ ਵਿਚ ਰੇਲਾਂ ਦਾ ਚੱਕਾ 15 ਥਾਵਾਂ ਉੱਤੇ ਜਾਮ ਕਰਨ ਦੀਆਂ ਤਿਆਰੀਆਂ ਮੁਕੰਮਲ- ਪੰਨੂ, ਪੰਧੇਰ

318

ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਐਤਵਾਰ ਨੂੰ 1 ਤੋਂ 4 ਵਜੇ ਤੱਕ ਪੰਜਾਬ ਭਰ ਵਿਚ ਰੇਲਾਂ ਦਾ ਚੱਕਾ 15 ਥਾਵਾਂ ਉੱਤੇ ਜਾਮ ਕਰਨ ਦੀਆਂ ਤਿਆਰੀਆਂ ਮੁਕੰਮਲ- ਪੰਨੂ, ਪੰਧੇਰ

ਪਟਿਆਲਾ/28 ਜਨਵਰੀ, 2023

ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ 29 ਜਨਵਰੀ (ਐਤਵਾਰ ) ਨੂੰ 1 ਤੋਂ 4 ਵਜੇ ਤੱਕ ਪੰਜਾਬ ਭਰ ਵਿਚ ਰੇਲਾਂ ਦਾ ਚੱਕਾ 15 ਥਾਵਾਂ ਉੱਤੇ ਜਾਮ ਕਰਨ ਦੀਆਂ ਤਿਆਰੀਆਂ ਮੁਕੰਮਲ ਤੇ 1 ਫਰਵਰੀ ਨੂੰ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਦਾ ਜੱਥਾ ਕੌਮੀ ਇਨਸਾਫ ਮੋਰਚੇ ਵਿੱਚ ਪਹੁੰਚੇਗਾ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰੇਗਾ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜ: ਸਕੱਤਰ ਸਰਵਣ ਸਿੰਘ ਪੰਧੇਰ ਨੇ ਲਿਖਤੀ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਭਾਰਤ ਸਟੇਟ ਵੱਲੋਂ ਘੱਟ ਗਿਣਤੀਆਂ, ਕਿਸਾਨਾਂ-ਮਜ਼ਦੂਰਾਂ ਉੱਤੇ ਕਾਰਪੋਰੇਟ ਜਗਤ ਦੇ ਹੱਕ ਵਿੱਚ ਕੀਤੇ ਜਾ ਰਹੇ ਜ਼ੁਲਮ ਜਬਰ ਖਿਲਾਫ਼ 29 ਜਨਵਰੀ ਨੂੰ ਪੰਜਾਬ ਭਰ ਦੇ 13 ਜਿਲ੍ਹਿਆਂ ਵਿਚ 15 ਥਾਵਾਂ ਉੱਤੇ 1 ਵਜੇ ਤੋਂ 4 ਵਜੇ ਤੱਕ ਮੁੱਖ ਰੇਲ ਟਰੈਕ ਜਾਮ ਕੀਤੇ ਜਾਣਗੇ I

ਜਿਵੇਂ ਤਰਨਤਾਰਨ ਵਿੱਚ ਤਿੰਨ ਥਾਵਾਂ, ਫਿਰੋਜ਼ਪੁਰ ਦੋ ਥਾਵਾਂ, ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ, ਹੁਸ਼ਿਆਰਪੁਰ, ਮੋਗਾ, ਫਾਜ਼ਿਲਕਾ, ਫਰੀਦਕੋਟ, ਮਲੋਟ,ਮਾਨਸਾ, ਸਮਰਾਲਾ ਆਦਿ ਵਿਚ ਹਜ਼ਾਰਾਂ ਕਿਸਾਨ-ਮਜ਼ਦੂਰ, ਬੀਬੀਆਂ, ਨੌਜਵਾਨ ਸ਼ਾਮਿਲ ਹੋਣਗੇ ਤੇ 1 ਫਰਵਰੀ ਨੂੰ ਮੁਹਾਲੀ-ਚੰਡੀਗੜ੍ਹ ਦੀ ਹੱਦ ਉੱਤੇ ਲੱਗੇ ਪੱਕੇ ਮੋਰਚੇ ਵਿਚ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਦਾ ਜਥਾ ਸ਼ਾਮਿਲ ਹੋਵੇਗਾ, ਮੰਗ ਕਰੇਗਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ, ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆ ਉੱਤੇ ਪਰਚੇ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਤੇ 328 ਸਰੂਪਾਂ ਦੇ ਚੋਰੀ ਹੋਣ ਦਾ ਮਸਲਾ ਨਿਜੱਠਿਆ ਜਾਵੇ।

ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਐਤਵਾਰ ਨੂੰ 1 ਤੋਂ 4 ਵਜੇ ਤੱਕ ਪੰਜਾਬ ਭਰ ਵਿਚ ਰੇਲਾਂ ਦਾ ਚੱਕਾ 15 ਥਾਵਾਂ ਉੱਤੇ ਜਾਮ ਕਰਨ ਦੀਆਂ ਤਿਆਰੀਆਂ ਮੁਕੰਮਲ- ਪੰਨੂ, ਪੰਧੇਰ

ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਭਾਰਤੀ ਸਟੇਟ ਇਹ ਦੱਸਣ ਦਾ ਯਤਨ ਕਰੇ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਨੂੰ ਕਿਹੜੇ ਕਾਨੂੰਨ ਵਿਚ ਜੇਲਾਂ ਅੰਦਰ ਡੱਕਿਆ ਹੋਇਆ ਹੈ। ਇਹ ਕਿਹੋ ਅਜਿਹਾ ਭਾਰਤੀ ਗਣਤੰਤਰ ਹੈ ਤੇ ਕਿਹੋਂ ਅਜਿਹਾ ਲੋਕ ਰਾਜ ਹੈ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਦੇਸ਼ ਵਿੱਚ ਸਰਮਾਏਦਾਰਾਂ ਦੀ ਤਾਨਾਸ਼ਾਹੀ ਹੈ, ਜਿਸ ਵਿਚ ਭਾਰਤ ਦੇ 99% ਕਿਰਤੀ-ਕਾਮੇ ਅਸੁਰੱਖਿਅਤ ਹਨ। ਅੰਡਾਨੀ, ਅੰਬਾਨੀ ਅਜਿਹੇ ਕੁਝ ਕਾਰਪੋਰੇਟ ਘਰਾਣੇ ਸਾਰੇ ਦੇਸ਼ ਲੁੱਟ ਰਹੇ ਹਨ ਤੇ ਵੋਟਾਂ ਨਾਲ ਬਣੇ ਭਾਰਤੀ ਹਾਕਮ ਭ੍ਰਿਸ਼ਟਾਚਾਰ ਵਿੱਚ ਡੁੱਬ ਕੇ ਸਭ ਕੁਝ ਲੁੱਟਾਂ ਰਹੇ ਹਨ, ਦੇਸ਼ ਵਿੱਚ ਹਾਕਮਾਂ ਵਲੋਂ ਫਿਰਕੂ ਜ਼ਹਿਰ ਘੋਲ ਕੇ ਸਮਾਜ ਨੂੰ ਤੋੜਿਆ ਜਾ ਰਿਹਾ। ਕਿਸਾਨ ਆਗੂਆਂ ਨੇ ਪੰਜਾਬ ਦੀ ਜਨਤਾ ਨੂੰ ਮੈਦਾਨ ਵਿੱਚ ਆਉਣ ਦਾ ਸੱਦਾ ਦਿੱਤਾ ਹੈ ਤੇ ਮੰਗ ਕੀਤੀ ਅਡਾਨੀ, ਅੰਬਾਨੀ ਸਮੇਤ ਸਾਰੇ ਕਾਰਪੋਰੇਟਾਂਕਾਰ ਦੀ ਸਾਰੀ ਜਾਇਦਾਦ ਜਬਤ ਕੀਤੀ ਜਾਵੇ ਤੇ ਇਸ ਨੂੰ ਕੌਮੀ ਸੰਮਤੀ ਐਲਾਨਿਆਂ ਜਾਵੇ, 29 ਜਨਵਰੀ 2021 ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸਟੇਜ ਤੇ ਕੀਤੇ ਹਮਲੇ ਦੇ ਦੋਸ਼ੀ ਅਮਨ ਡਬਾਸ ਤੇ ਪ੍ਰਦੀਪ ਖੱਤਰੀ ਨੂੰ ਗ੍ਰਿਫ਼ਤਾਰ ਕੀਤਾ ਜਾਵੇ, ਦਿੱਲੀ ਮੋਰਚੇ ਦੌਰਾਨ ਮੰਨੀਆਂ ਮੰਗਾਂ ਦਾ ਹੱਲ ਤੁਰੰਤ ਕੀਤਾ ਜਾਵੇ।