ਕੇਨਰਾ ਬੈਂਕ ਰੂਪਨਗਰ ਨੇ ਡੀ.ਏ.ਵੀ. ਸਕੂਲ ਵਿਖੇ ਬੱਚਿਆਂ ਨੂੰ ਵਜੀਫੇ ਦੇ ਚੈੱਕ ਵੰਡੇ
ਬਹਾਦਰਜੀਤ ਸਿੰਘ / ਰੂਪਨਗਰ,25 ਜਨਵਰੀ,2022
ਕੇਨਰਾ ਬੈਂਕ ਨੇ ਵਿਦਿਆ ਜਯੋਤੀ ਸਕਾਲਰਸ਼ੀਪ ਅਤੇ ਰਾਸ਼ਟਰੀ ਕੰਨਿਆ ਦਿਵਸ ਅਧੀਨ ਡੀ.ਏ.ਵੀ.ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਦੇ ਐੱਸ.ਸੀ. ਪਹਿਲਾ ਦਰਜਾ ਪ੍ਰਾਪਤ ਲੜਕੀਆਂ ਨੂੰ ਵਜ਼ੀਫੇ ਦੇ ਚੈੱਕ ਵੰਡੇ, ਜਿਸ ਵਿੱਚ ਛੇਵੀਂ ਜਮਾਤ ਦੀ ਨਵਜੋਤ ਕੌਰ ਅਤੇ ਸੱਤਵੀਂ ਦੀ ਖੁਸ਼ਪ੍ਰੀਤ ਕੌਰ ਨੂੰ 2500 ਰੁਪਏ, ਅੱਠਵੀਂ ਜਮਾਤ ਦੀ ਖੁਸ਼ਮੰਨਤ ਕੌਰ, ਨੌਵੀਂ ਜਮਾਤ ਦੀ ਯਾਸਮੀਨ ਕੌਰ ਅਤੇ ਦਸਵੀਂ ਜਮਾਤ ਦੀ ਭਾਵਨਾ ਨੂੰ ਪ੍ਰਤੀ ਵਿਦਿਆਰਥੀ 5000 ਰੁਪਏ ਦਾ ਚੈੱਕ ਦਿੱਤਾ ਗਿਆ।
ਕੇਨਰਾ ਬੈਂਕ ਦੀ ਬੇਲਾ ਚੌਕ ਰੂਪਨਗਰ ਦੀ ਬ੍ਰਾਂਚ ਦੇ ਸਟਾਫ ਮੈਂਬਰ ਧਰਮਾਂਸ਼ੂ ਤਿਆਗੀ ਅਤੇ ਸਾਧੂ ਸਿੰਘ ਨੇ ਸਕੂਲ ਆ ਕੇ ਬੱਚਿਆਂ ਨੂੰ ਚੈੱਕ ਭੇਂਟ ਕੀਤੇ। ਸਕੂਲ ਪ੍ਰਿੰਸੀਪਲ ਸੰਗੀਤਾ ਰਾਣੀ ਅਤੇ ਪ੍ਰੰਬਧ ਅਫਸਰ ਅਸ਼ਵਨੀ ਸ਼ਰਮਾ ਨੇ ਕੇਨਰਾ ਬੈਂਕ ਦੀ ਇਸ ਠ।ਧਮੀ ਕਦਮ ਦੀ ਸ਼ਲਾਘਾ ਕੀਤੀ ਅਤੇ ਬੈਂਕ ਸਟਾਫ ਦਾ ਧੰਨਵਾਦ ਕੀਤਾ।ਇਸ ਸਮੇਂ ਸੁਨੀਲ ਕੁਮਾਰ ਸ਼ਰਮਾ, ਰਾਜੇਸ਼ ਕੁਮਾਰ, ਪ੍ਰਸ਼ੋੋਤਮ ਸਿੰਘ, ਰਾਜੀਵ ਕੁਮਾਰ ਅਤੇ ਸਕੂਲ ਦੇ ਡੀ.ਪੀ.ਈ ਰਵੀਇੰਦਰ ਸਿੰਘ ਹਾਜ਼ਰ ਸਨ।