ਕੇਸਾਂ ਦੀ ਪਰਵਾਹ ਨਹੀਂ, ਬੱਚਿਆਂ ਲਈ ਇਨਸਾਫ ਵਾਸਤੇ ਸਾਡਾ ਸੰਘਰਸ਼ ਜਾਰੀ ਰਹੇਗਾ: ਰੋਮਾਣਾ

186

ਕੇਸਾਂ ਦੀ ਪਰਵਾਹ ਨਹੀਂ, ਬੱਚਿਆਂ ਲਈ ਇਨਸਾਫ ਵਾਸਤੇ ਸਾਡਾ ਸੰਘਰਸ਼ ਜਾਰੀ ਰਹੇਗਾ: ਰੋਮਾਣਾ

ਚੰਡੀਗੜ•, 7 ਜੁਲਾਈ :

ਯੂਥ ਅਕਾਲੀ ਦਲ ਦੇ  ਪ੍ਰਧਾਨ  ਪਰਮਬੰਸ ਸਿੰਘ ਰੋਮਾਣਾ ਨੇ ਸਪਸ਼ਟ ਕਿਹਾ ਹੈ ਕਿ ਪ੍ਰਾਈਵੇਟ ਸਕੂਲਾਂ ਵੱਲੋਂ ਕੀਤੀ ਜਾ ਰਹੀ ਫੀਸਾਂ ਦੀ ਲੁੱਟ ਖਾਸ ਤੌਰ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੀ ਸਰਪ੍ਰਸਤੀ ਵਾਲੇ ਵਾਈ ਪੀ ਐਸ ਪਟਿਆਲਾ ਤੇ ਮੁਹਾਲੀ ਵੱਲੋਂ ਕੀਤੀ ਜਾ ਰਹੀ ਲੁੱਟ ਦੇ ਮਾਮਲੇ ਵਿਚ ਦਿੱਤੇ ਧਰਨੇ ਨੂੰ ਲੈ ਕੇ ਪੁਲਿਸ ਵੱਲੋਂ ਦਰਜ ਕੀਤੇ ਕੇਸਾਂ ਦੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਤੇ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਨੂੰ ਇਨਸਾਫ ਦੁਆਉਣ ਵਾਸਤੇ ਯੂਥ ਅਕਾਲੀ ਦਲ ਦਾ ਸੰਘਰਸ਼ ਜਾਰੀ ਰਹੇਗਾ ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ  ਰੋਮਾਣਾ ਤੇ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ  ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਵਾਸਤੇ ਇਨਸਾਫ ਲੈਣ ਲਈ ਸੰਘਸ਼ ਕਰਨਾ ਜੇਕਰ ਸਰਕਾਰ ਦੀ ਨਜਰ ਵਿਚ ਗੁਨਾਹ ਹੈ ਤਾਂ ਅਸੀਂ ਇਹ ਗੁਨਾਹ ਹਜ਼ਾਰ ਵਾਰ ਕਰਨ ਲਈ ਤਿਆਰ ਬਰ ਤਿਆਰ ਹਾਂ। ਉਹਨਾਂ ਕਿਹਾ ਕਿ ਦੋਗਲੀ ਸਰਕਾਰ ਵੱਲੋਂ ਫੀਸਾਂ ਦੇ ਮਾਮਲੇ ਵਿਚ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਕ ਪਾਸੇ ਸਰਕਾਰ ਹਾਈ ਕੋਰਟ ਵਿਚ ਰਵਿਊ ਪਟੀਸ਼ਨ ਦੇ ਦਾਅਵੇ ਕਰ ਰਹੀ ਹੈ, ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੀ ਸਰਪ੍ਰਸਤੀ ਵਾਲੇ ਸਕੂਲ ਵੱਲੋਂ ਦਾਖਲਾ ਤੇ ਟਿਊਸ਼ਨ ਫੀਸ ਦੇ ਨਾਲ ਨਾਲ ਖੇਡਾਂ, ਹੋਸਟਲ ਤੇ ਹੋਰ ਫੀਸਾਂ ਜਬਰੀ ਉਗਰਾਹ ਲਈਆਂ ਗਈਆਂ ਹਨ ਤੇ ਇਹ ਸਾਰੀ ਕਾਰਵਾਈ ਵੀ ਹਾਈ ਕੋਰਟ ਦਾ ਹੁਕਮ ਆਉਣ ਤੋਂ ਪਹਿਲਾਂ ਕੀਤੀ ਗਈ ਹੈ।

ਕੇਸਾਂ ਦੀ ਪਰਵਾਹ ਨਹੀਂ, ਬੱਚਿਆਂ ਲਈ ਇਨਸਾਫ ਵਾਸਤੇ ਸਾਡਾ ਸੰਘਰਸ਼ ਜਾਰੀ ਰਹੇਗਾ: ਰੋਮਾਣਾ

ਰੋਮਾਣਾ ਤੇ  ਸਾਬੀ ਨੇ ਸਪਸ਼ਟ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਰਿਹਾ ਹੈ, ਉਸਨੇ ਹਰ ਜ਼ਬਰ ਤੇ ਜ਼ੁਲਮ ਖਿਲਾਫ ਹਮੇਸ਼ਾ ਆਵਾਜ਼ ਬੁਲੰਦ ਕੀਤੀ ਤੇ ਹਮੇਸ਼ਾ ਇਨਸਾਫ ਲੈ ਕੇ ਹਟਿਆ ਹੈ ਭਾਵੇਂ ਉਹ ਐਮਰਜੰਸੀ ਦਾ ਵਿਰੋਧ ਹੋਵੇ ਜਾਂ ਹੋਰ ਮੋਰਚੇ। ਉਹਨਾਂ ਕਿਹਾ ਕਿ ਵਾਈ ਪੀ ਐਸ ਸਮੇਤ ਹੋਰ ਸਕੂਲਾਂ ਵੱਲੋਂ ਜਬਰੀ ਫੀਸਾਂ ਉਗਰਾਹੁਣ ਦੇ ਮਾਮਲੇ ਵਿਚ ਵੀ ਇਹ ਇਤਿਹਾਸ ਦੁਹਰਾਇਆ ਜਾਵੇਗਾ ਤੇ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਨੂੰ ਇਨਸਾਫ ਲੈ ਕੇ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਜਿਥੇ ਵਾਈ ਪੀ ਐਸ ਨੂੰ ਜਬਰੀ ਉਗਰਾਹੀ ਗਈ ਫੀਸ ਵਾਪਸ ਲੈਣ ਲਈ ਮਜਬੂਰ ਕਰਾਂਗੇ, ਉਥੇ ਹੀ ਸਰਕਾਰ ਨੂੰ ਵੀ ਮਜਬੂਰ ਕਰਾਂਗੇ ਕਿ ਉਹ ਲਾਕ ਡਾਊਨ ਕਾਰਨ ਵਿੱਤੀ ਤੌਰ ‘ਤੇ ਕਮਜੋਰ ਹੋਏ ਬੱਚਿਆਂ ਦੀ ਛੇ ਮਹੀਨੇ ਦੀ ਫੀਸ ਆਪ ਭਰੇ।

ਦੋਹਾਂ ਯੂਥ ਅਕਾਲੀ ਦਲ ਆਗੂਆਂ ਨੇ ਕਿਹਾ ਕਿ ਪੰਜਾਬ ਪੁਲਿਸ ਭਾਵੇਂ ਹੁਕਮਰਾਨਾਂ ਦੇ ਕਹਿਣ ‘ਤੇ ਜਿੰਨੇ ਮਰਜ਼ੀ ਪਰਚੇ ਦਰਜ ਕਰ ਲਵੇ, ਅਸੀਂ ਇਨਸਾਫ ਵਾਸਤੇ ਆਪਣਾ ਸੰਘਰਸ਼ ਜਾਰੀ ਰੱਖਾਂਗੇ, ਇਹ ਗੱਲ ਮੁੱਖ ਮੰਤਰੀ ਤੇ ਉਹਨਾਂ ਦੇ ਸਾਥੀਆਂ ਨੂੰ ਸਮਝ ਲੈਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਸੀਂ ਮੋਤੀ ਮਹਿਲ ਦੀ ਇੱਟ ਨਾਲ ਇੱਅ ਖੜਕਾ ਦਿਆਂਗੇ ਪਰ ਬੱਚਿਆਂ ਤੇ ਮਾਪਿਆਂ ਨੂੰ ਹਰ ਹੀਲੇ ਇਨਸਾਫ ਲੈ ਕੇ ਦਿਆਂਗੇ।