ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਬਰਖਾਸਤ ਕਰਨ ਦੀ ਮੰਗ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਦਿੱਤਾ ਧਰਨਾ

228

ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਬਰਖਾਸਤ ਕਰਨ ਦੀ ਮੰਗ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਦਿੱਤਾ ਧਰਨਾ

ਬਹਾਦਰਜੀਤ ਸਿੰਘ / ਰੂਪਨਗਰ 10 ਅਕਤੂਬਰ 2022
ਪੰਜਾਬ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਵਾਇਰਲ ਹੋਈ ਆਡਿਉ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋ ਫੋਜਾ ਸਿੰਘ ਨੂੰ ਸਰਕਾਰ ਚੋਂ ਬਰਖਾਸਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ।ਅੱਜ ਰੂਪਨਗਰ ਸਕੱਤਰੇਤ ਦੇ ਬਾਹਰ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਕਾਂਗਰਸੀ ਨੇਤਾਵਾਂ ਤੇ ਵਰਕਰਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ।

ਇਸ ਮੋਕੇ ਤੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਆਡਿਉ ਤੋ ਭ੍ਰਿਸ਼ਟਾਚਾਰ ਸਾਫ ਦਿਖਾਈ ਦੇ ਰਿਹਾ ਹੈ ਪਰ ਇਸਦੇ ਬਾਵਜੂਦ ਵੀ ਆਪਣੇ ਆਪ ਨੂੰ ਕੱਟੜ ਇੰਮਾਨਦਾਰ ਦੱਸਣ ਵਾਲੀ ਆਮ ਆਦਮੀ ਪਾਰਟੀ ਕੋਈ ਕਾਰਵਾਈ ਨਹੀਂ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਇਸ ਤੋ ਪਹਿਲਾ ਕੈਬਨਿਟ ਮੰਤਰੀ ਰਹੇ ਡਾਕਟਰ ਵਿਜੇ ਸਿੰਗਲਾ ਖਿਲਾਫ  ਕੋਈ ਵੀ ਸਬੂਤ ਜਨਤਕ ਨਾਂ ਹੋਣ ਦੇ ਬਾਵਜੂਦ ਵੀ ਮੁੱਖ ਮੰਤਰੀ ਭਗਵੰਤ ਮਾਨ ਵੱਲੋ ਸਿਆਸੀ ਵਹਾਵਾਹੀ ਖੱਟਣ ਲਈ ਕਾਰਵਾਈ ਕਰ ਦਿੱਤੀ ਗਈ।

ਢਿੱਲੋ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੀਡਰ ਸਮੁੰਦਰੀ ਡਾਕੂ ਬਣ ਕੇ ਪੰਜਾਬ ਦੀ ਲੁੱਟ ਖਸੁੱਟ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਅੱਜ ਸੂਬੇ ਦੇ ਲੋਕਾ ਨੂੰ ਸਮਝ ਆ ਰਹੀ ਹੈ ਕਿ ਜਿਨਾ ਨੇਤਾਵਾਂ ਨੂੰ ਉਹ ਇਮਾਨਦਾਰ ਸਮਝ ਰਹੇ ਸਨ ਉਹ ਕਿੰਨੇ ਵੱਡੇ ਬੇਈਮਾਨ ਹਨ।ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾ ਨੂੰ ਗੁਮਰਾਹ ਕਰ ਸੱਤਾ ਤੇ ਕਾਬਜ ਹੋਈ ਆਮ ਆਦਮੀ ਪਾਰਟੀ ਵਿੱਚ ਕਿੰਨਾ ਵੱਡਾ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਇਹ 6 ਮਹੀਨਿਆਂ ਵਿੱਚ ਹੀ ਦਿਖਣ ਲੱਗ ਪਿਆ ਹੈ।ਉਨ੍ਹਾਂ ਕਿਹਾ ਕਿ ਜੇਕਰ ਫ਼ੌਜਾ ਸਿੰਘ ਸਰਾਰੀ ਤੇ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ ਤਾਂ ਧਰਨੇ ਪ੍ਰਦਰਸ਼ਨ ਜਾਰੀ ਰਹਿਣਗੇ ਤੇ ਇਸ ਭ੍ਰਿਸ਼ਟਾਚਾਰ ਨੂੰ ਲੋਕਾਂ ਦੀ ਕਚਿਹਰੀ ਵਿੱਚ ਰੱਖਿਆ ਜਾਵੇਗਾ।ਉਨ੍ਹਾਂ ਕਿਹਾ ਕਿਹਾ ਕਾਂਗਰਸੀ ਨੇਤਾਵਾਂ ਤੇ ਝੂਠੀਆਂ ਕਾਰਵਾਈਆਂ ਕਰ ਲੋਕਾ ਦਾ ਧਿਆਨ ਭਟਕਾਉਣ ਵਾਲੀ ਆਮ ਆਦਮੀ ਪਾਟਰੀ ਦੀ ਸਰਕਾਰ ਕਾਂਗਰਸ ਪਾਰਟੀ ਦੇ ਨੇਤਾਵਾਂ ਖਿਲਾਫ ਕੋਈ ਸਬੂਤ ਨਹੀਂ ਪੇਸ਼ ਕਰ ਸਕੀ ਹੈ।

ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਬਰਖਾਸਤੀ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਦਿੱਤਾ ਧਰਨਾ

ਢਿੱਲੋ ਨੇ ਕਿਹਾ ਕਿ ਅੱਜ ਪੰਜਾਬ ਸਿੱਧੂ ਮੂਸੇਵਾਲਾ ਦੇ ਕਤਲ ਦਾ ਇੰਸਾਫ ਮੰਗ ਰਿਹਾ ਹੈ ਪਰ ਪੰਜਾਬ ਸਰਕਾਰ ਇੰਸਾਫ ਦੇਣ ਵਿੱਚ ਅਸਫਲ ਦਿਖਾਈ ਦੇ ਰਹੀ ਹੈ ਜਦ ਕਿ ਆਵਾਜ ਚੁੱਕਣ ਵਾਲੀ ਗਾਇਕ ਜੈਨੀ ਜੋਹਲ ਨੂੰ ਕਾਰਵਾਈ ਦੇ ਨਾਮ ਤੇ ਡਰਾਇਆ ਧਮਕਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਅੱਜ ਸੂਬੇ ਦੇ ਹਾਲਾਤ ਇਹ ਬਣਾ ਦਿੱਤੇ ਗਏ ਹਨ ਕਿ ਕੋਈ ਸਰਕਾਰ ਦੇ ਖਿਲਾਫ ਬੋਲ ਵੀ ਨਹੀਂ ਸਕਦਾ ਤੇ ਜੋ ਬੋਲਦਾ ਹੈ ਉਸਤੇ ਧੱਕੇਸ਼ਾਹੀ ਕਰ ਨਾਜਾਇਜ਼ ਕਾਰਵਾਈ ਕਰਵਾਈ ਜਾ ਰਹੀ ਹੈ।ਢਿੱਲੋਂ ਨੇ ਕਿਹਾ ਕਿ ਉਹ ਹਲਕੇ ਦੇ ਲੋਕਾ ਦੇ ਹਰ ਦੁੱਖ ਸੁੱਖ ਵਿੱਚ  ਉਨ੍ਹਾਂ ਦੇ ਨਾਲ ਖੜੇ ਹੋਣਗੇ ਤੇ ਜੇਕਰ ਸਰਕਾਰ ਕਿਸੇ ਖਿਲਾਫ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸਦਾ ਡਟਵਾਂ ਵਿਰੋਧ ਵੀ ਕੀਤਾ ਜਾਵੇਗਾ।

ਇਸ ਦੋਰਾਨ ਪੀ.ਆਰ.ਟੀ.ਸੀ ਦੇ ਸਾਬਕਾ ਚੇਅਰਮੈਨ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਸਮੇਤ ਬਲਾਕ ਰੂਪਨਗਰ ਦੇ ਪ੍ਰਧਾਨ ਕੌਂਸਲਰ ਸਰਬਜੀਤ ਸਿੰਘ ਸੈਣੀ,ਬਲਾਕ ਸ਼੍ਰੀ ਚਮਕੌਰ ਸਾਹਿਬ ਦੇ ਪ੍ਰਧਾਨ ਦਰਸ਼ਨ ਸਿੰਘ ਸੰਧੂ,ਬਲਾਕ ਨੂਰਪੁਰਬੇਦੀ ਦੇ ਪ੍ਰਧਾਨ ਅਵਤਾਰ ਚੋਧਰੀ,ਜਿਲਾ ਯੂਥ ਕਾਂਗਰਸ ਦੇ ਪ੍ਰਧਾਨ ਅੱਛਰ ਸ਼ਰਮਾ,ਮੀਤ ਪ੍ਰਧਾਨ ਪ੍ਰਵੇਸ਼ ਸੋਨੀ,ਰਾਜੇਸ਼ ਕੁਮਾਰ ਸੀਨੀਅਰ ਮੀਤ ਪ੍ਰਧਾਨ ਨਗਰ ਕੋਸਲ,ਕੋਸਲਰ ਅਮਰਜੀਤ ਸਿੰਘ ਜੌਲੀ,ਗੁਰਮੀਤ ਸਿੰਘ ਰਿੰਕੂ,ਅਮਰਜੀਤ ਸਿੰਘ ਬਿੱਲਾ,ਜਿਲਾ ਪ੍ਰੀਸ਼ਦ ਮੈਂਬਰ ਦੇਸ਼ ਰਾਜ ਸੈਣੀ,ਬਲਾਕ ਸੰਮਤੀ ਨੂਰਪੁਰਬੇਦੀ ਦੇ ਚੇਅਰਮੈਨ ਪ੍ਰੇਮ ਦਾਸ,ਸ਼ਿਵ ਦਿਆਲ,ਅਜਮੇਰ ਸਿੰਘ ਸਰਪੰਚ ਲੋਧੀਮਾਜਰਾ,ਦਿਲਬਰ ਸਿੰਘ ਸਰਪੰਚ ਪੁਰਖਾਲੀ,ਰਿਕੂ ਸਰਪੰਚ ਖਾਬੜਾ,ਪਵਨ ਸਰਪੰਚ ਟਿੱਬਾ ਟੱਪਰੀਆਂ ਆਦਿ ਤੋ ਇਲਾਵਾ ਹੋਰ ਕਾਂਗਰਸ ਨੇਤਾ
ਤੇ ਵਰਕਰ ਹਾਜ਼ਰ ਸਨ।