ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਗੱਤਕਾ ਪ੍ਰਦਰਸ਼ਨੀ ਅਤੇ ਢਾਡੀ ਵਾਰਾਂ ਦਾ ਪੋਸਟਰ ਕੀਤਾ ਰਿਲੀਜ

194

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਗੱਤਕਾ ਪ੍ਰਦਰਸ਼ਨੀ ਅਤੇ ਢਾਡੀ ਵਾਰਾਂ ਦਾ ਪੋਸਟਰ ਕੀਤਾ ਰਿਲੀਜ

ਬਹਾਦਰਜੀਤ ਸਿੰਘ /  ਸ੍ਰੀ ਅਨੰਦਪੁਰ ਸਾਹਿਬ ,5 ਮਾਰਚ,2023

ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਅਤੇ ਉਚੇਰੀ ਸਿੱਖਿਆ ਪੰਜਾਬ ਨੇ ਅੱਜ ਵਿਰਾਸਤ-ਏ-ਖਾਲਸਾ ਵਿੱਚ ਹੋਲੇ ਮਹੱਲੇ ਮੌਕੇ ਹੋਣ ਵਾਲੇ ਸਮਾਗਮਾਂ ਗੱਤਕਾ ਪ੍ਰਦਰਸ਼ਨੀ ਅਤੇ ਢਾਡੀ ਵਾਰਾਂ ਦਾ ਪੋਸਟਰ ਜਾਰੀ ਕੀਤਾ।

ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ ਦੇ ਆਡੀਟੋਰੀਅਮ ਵਿੱਚ ਢਾਡੀ ਵਾਰਾਂ ਦੇ ਸਮਾਗਮ ਹੋਣਗੇ, ਉਨਾਂ ਨੇ ਦੱਸਿਆ ਕਿ ਐਮ.ਪੀ ਆਊਟਡੋਰ ਥੀਏਟਰ ਵਿੱਚ ਗੱਤਕਾ ਪ੍ਰਦਰਸ਼ਨੀ ਹੋਵੇਗੀ, ਉਨਾਂ ਨੇ ਕਿਹਾ ਕਿ ਸਿੱਖ ਕੌਮ ਦੀ ਚੜਦੀਕਲਾ ਤੇ ਸ਼ਾਨਾਮੱਤੇ ਇਤਿਹਾਸ ਦਾ ਪ੍ਰਤੀਕ ਵਿਸ਼ਵ ਪ੍ਰਸਿੱਧ ਤਿਉਹਾਰ ਹੋਲਾ ਮਹੱਲਾ ਮਨਾਇਆ ਜਾ ਰਿਹਾ ਹੈ, ਜਿੱਥੇ ਦੇਸ਼ ਵਿਦੇਸ਼ ਤੋਂ ਲੱਖਾਂ ਸੰਗਤਾਂ ਪਹੁੰਚਦੀਆਂ ਹਨ, ਉਨਾਂ ਨੇ ਕਿਹਾ ਕਿ ਕੀਰਤਪੁਰ ਸਾਹਿਬ ਅਤੇ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਹੋਲਾ ਮਹੱਲਾ ਮੌਕੇ ਵਿਆਪਕ ਤਿਆਰੀਆਂ ਕੀਤੀਆਂ ਗਈਆਂ ਹਨ, ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ।

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਗੱਤਕਾ ਪ੍ਰਦਰਸ਼ਨੀ ਅਤੇ ਢਾਡੀ ਵਾਰਾਂ ਦਾ ਪੋਸਟਰ ਕੀਤਾ ਰਿਲੀਜ

ਇਸ ਮੌਕੇ ਡਿਪਟੀ ਕਮਿਸ਼ਨਰ ਡਾ: ਪ੍ਰੀਤੀ ਯਾਦਵ, ਮੇਲਾ ਅਫਸਰ ਮਨੀਸ਼ਾ ਰਾਣਾ, ਸਹਾਇਕ ਮੇਲਾ ਅਫਸਰ ਦੀਪਾਂਕਰ ਗਰਗ, ਕਾਰਜਕਾਰੀ ਇੰਜੀਨੀਅਰ ਟੂਰਿਜ਼ਮ ਬੀ.ਐਸ ਚਾਨਾ, ਡਿਪਟੀ ਡਾਇਰੈਕਟਰ ਡੇਅਰੀ ਗੁਰਿੰਦਰਪਾਲ ਸਿੰਘ ਕਾਹਲੋਂ ਨੋਡਲ ਅਫਸਰ ਮੌਜੂਦ ਹਨ।