ਕੋਰੋਨਾਵਾਇਰਸ ਤਹਿਤ ਐਮ.ਬੀ.ਬੀ.ਐਸ ਡਾਕਟਰਾਂ ਨੂੰ ਸਵੈ ਇਛੁੱਕ ਸੇਵਾ ਕਰਨ ਲਈ ਸੰਗਰੂਰ ਪ੍ਰਸ਼ਾਸਨ ਨੇ ਦਿੱਤੀ ਪੇਸ਼ਕਸ਼
ਕੰਵਰ ਇੰਦਰ ਸਿੰਘ/ ਚੰਡੀਗੜ੍ਹ/ 8 ਮਈ:
ਸੰਗਰੂਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੋਵਲ ਕੋਰੋਨਾਵਾਇਰਸ ਦੇ ਉੱਭਰਦੇ ਹਾਲਾਤ ਦੇ ਮੱਦੇਨਜ਼ਰ ਵੱਖ-ਵੱਖ ਹਸਪਤਾਲਾਂ ਵਿੱਚ ਜ਼ਿਲ੍ਹੇ ਦੇ ਲੋਕਾਂ ਦੀ ਸੇਵਾ ਕਰਨ ਵਾਸਤੇ ਕੁਆਲੀਫਾਈਡ ਐਮ.ਬੀ.ਬੀ.ਐਸ ਡਾਕਟਰਾਂ ਨੂੰ ਸਵੈ ਇਛੁੱਕ ਸੇਵਾ ਕਰਨ ਲਈ ਪੇਸ਼ਕਸ਼ ਦਿੱਤੀ ਗਈ ਹੈ। ਇਸ ਵਾਸਤੇ ਚੁਣੇ ਜਾਣ ਵਾਲੇ ਡਾਕਟਰਾਂ ਨੂੰ ਪ੍ਰਤੀ ਦਿਨ ਦੇ ਹਿਸਾਬ ਨਾਲ ਸੇਵਾਫਲ ਵੀ ਦਿੱਤਾ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੰਗਰੂਰ ਘਨਸ਼ਅਿਾਮ ਥੋਰੀ ਨੇ ਦੱਸਿਆ ਕਿ ਜਿਹੜੇ ਐੱਮ.ਬੀ.ਬੀ.ਐੱਸ. ਡਾਕਟਰ ਵਲੰਟੀਅਰ ਤੌਰ ‘ਤੇ ਨੋਵਲ ਕੋਰੋਨਾਵਾਇਰਸ ਦੀ ਮੁਸ਼ਕਲ ਦੌਰਾਨ ਸਵੈ ਇਛੁੱਕ ਸੇਵਾ ਕਰਨਾ ਚਾਹੁੰਦੇ ਹਨ ਉਹ ਇਸ ਵਾਸਤੇ ਦੇਵਦਰਸ਼ਦੀਪ ਸਿੰਘ, ਸਹਾਇਕ ਕਮਿਸ਼ਨਰ (ਅੰਡਰ ਟ੍ਰੇਨਿੰਗ) ਦੇ ਮੋਬਾਈਲ ਨੰਬਰ 8427558983 ਜਾਂ ਨਿਰਮਲ ਸਿੰਘ, ਕਲਰਕ, ਡੀ.ਸੀ ਦਫ਼ਤਰ ਦੇ ਮੋਬਾਈਲ ਨੰਬਰ 9463562313 ਉੱਤੇ ਸੰਪਰਕ ਕਰਕੇ ਜਾਂ ਵਟਸਐਪ ਕਰਕੇ ਅਪਲਾਈ ਕਰ ਸਕਦੇ ਹਨ। ਥੋਰੀ ਨੇ ਦੱਸਿਆ ਕਿ ਇਸ ਵਾਸਤੇ ਐੱਮ.ਬੀ.ਬੀ.ਐੱਸ. ਡਾਕਟਰ ਨੂੰ 3500/- ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਸੇਵਾ ਫਲ ਦਿੱਤਾ ਜਾਵੇਗਾ।
