ਕੋਰੋਨਾ ਧਮਾਕਾ; ਪਟਿਆਲਾ ਜਿਲੇ ਵਿੱਚ ਫਰਵਰੀ ਵਿਚ ਅੱਜ ਸਭ ਤੋਂ ਵੱਧ ਕੋਵਿਡ ਪੋਜਟਿਵ ਕੇਸ ਆਏ

179

ਕੋਰੋਨਾ ਧਮਾਕਾ; ਪਟਿਆਲਾ ਜਿਲੇ ਵਿੱਚ ਫਰਵਰੀ ਵਿਚ ਅੱਜ ਸਭ ਤੋਂ ਵੱਧ ਕੋਵਿਡ ਪੋਜਟਿਵ ਕੇਸ ਆਏ

ਪਟਿਆਲਾ 21 ਫਰਵਰੀ (           )

ਜਿਲੇ ਵਿੱਚ 38 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਜਿਲੇ ਵਿੱਚ ਪ੍ਰਾਪਤ 1313 ਦੇ ਕਰੀਬ ਰਿਪੋਰਟਾਂ ਵਿਚੋਂ 38 ਕੋਵਿਡ ਪੋਜੀਟਿਵ ਪਾਏ ਗਏ ਹਨ ,ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 16,786 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 14 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 16,044 ਹੋ ਗਈ ਹੈ। ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 231 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 38 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 20, ਸਮਾਣਾ ਤੋਂ 02, ਰਾਜਪੁਰਾ ਤੋਂ 07, ਬਲਾਕ ਭਾਦਸੌਂ ਤੋਂ 01, ਬਲਾਕ ਕੋਲੀ ਤੋਂ 01, ਬਲਾਕ ਕਾਲੋਮਾਜਰਾ ਤੋਂ 02, ਬਲਾਕ ਹਰਪਾਲਪੁਰ ਤੋਂ 03 ਅਤੇ ਬਲਾਕ ਦੁਧਨਸਾਧਾ ਤੋਂ 02 ਕੇਸ ਰਿਪੋਰਟ ਹੋਏ ਹਨ।ਇਹਨਾਂ ਕੇਸਾਂ ਵਿੱਚੋਂ 15 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 23 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।ਪੋਜਟਿਵ ਕੇਸ ਪਟਿਆਲਾ ਸ਼ਹਿਰ ਦੇ ਅਰਬਨ ਅਸਟੇਟ ਫੇਜ 2 ਅਤੇ 3, ਮੋਤੀ ਬਾਗ, ਆਦਰਸ਼ ਕਲੋਨੀ, ਧਰਮਪੁਰਾ ਬਾਜਾਰ, ਪੁਰਾਨਾ ਮੇਹਰ ਸਿੰਘ ਕਲੋਨੀ, ਡੀ.ਐਲ.ਐਫ ਕਲੋਨੀ, ਅਜਾਦ ਨਗਰ, ਐਸ. ਐਸ.ਟੀ ਨਗਰ, ਮਹਾਰਾਜਾ ਯਾਦਵਿੰਦਰਾ ਐਨਕਲੇਵ, ਦਸ਼ਮੇਸ਼ ਨਗਰ, ਸਰਹੰਦ ਰੋਡ, ਰਾਜਪੁਰਾ ਤੋਂ ਗੁਰੂ ਅਮਰ ਦਾਸ ਕਲੋਨੀ, ਏਕਤਾ ਕਲੋਨੀ, ਰਾਜਪੁਰਾ ਟਾਉਨ , ਨਲਾਸ ਰੋਡ, ਨੇੜੇ ਸਟੇਟ ਬੈਂਕ ਆਫ ਇੰਡੀਆ, ਸਮਾਣਾ ਤੋਂ ਨਿਉ ਪ੍ਰਤਾਪ ਕਲੋਨੀ, ਬ੍ਰਾਹਮਣਾ ਬਸਤੀ ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ। ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ/ ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ।

ਕੋਰੋਨਾ ਧਮਾਕਾ; ਪਟਿਆਲਾ ਜਿਲੇ ਵਿੱਚ ਫਰਵਰੀ ਵਿਚ ਅੱਜ ਸਭ ਤੋਂ ਵੱਧ ਕੋਵਿਡ ਪੋਜਟਿਵ ਕੇਸ ਆਏ
Civil Surgeon

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 403 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 3,47,756 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 16,786 ਕੋਵਿਡ ਪੋਜਟਿਵ, 3,29,767 ਨੈਗੇਟਿਵ ਅਤੇ ਲੱਗਭਗ 803 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

Corona cases spike in Patiala; DC reviews situation; issues orders to Patiala police