ਕੋਰੋਨਾ ਵਾਇਰਸ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਨਹੀਂ ਬਖਸਿਆਂ ਜਾਵੇਗਾ- ਜ਼ਿਲਾ ਮੈਜਿਸਟਰੇਟ

219

ਕੋਰੋਨਾ ਵਾਇਰਸ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਨਹੀਂ ਬਖਸਿਆਂ ਜਾਵੇਗਾ- ਜ਼ਿਲਾ ਮੈਜਿਸਟਰੇਟ

ਗਿੱਦੜਬਾਹਾ , ਸ੍ਰੀ ਮੁਕਤਸਰ ਸਾਹਿਬ  11  ਜੁਲਾਈ
ਕੋਰੋਨਾ ਵਾਇਰਸ ਦੀ ਰੋਕਥਾਮ  ਸਬੰਧੀ  ਐਮ.ਕੇ ਅਰਾਵਿੰਦ ਕੁਮਾਰ  ਜ਼ਿਲਾ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਵਲੋਂ ਹੁਕਮ ਜਾਰੀ ਕੀਤੇ ਹੋਏ ਹਨ, ਇਹਨਾਂ ਹੁਕਮਾਂ  ਦੀ ਪਾਲਣਾ ਕਰਦੇ ਹੋਏ ਅੱਜ ਸ੍ਰੀ ਓਮ ਪ੍ਰਕਾਸ਼ ਐਸ.ਡੀ.ਐਮ ਗਿੱਦੜਬਾਹਾ ਦੇ ਨਿਰਦੇਸ਼ਾਂ ਤਹਿਤ ਥਾਨਾ ਗਿੱਦੜਬਾਹਾ ਦੇ ਇਨਚਾਰਜ ਵਲੋਂ ਪਿੰਡ  ਘੱਗਾ ਦੇ ਤਿੰਨ, ਇੱਕ ਤਰਖਾਣਵਾਲਾ  ਅਤੇ ਤਿੰਨ ਚੰਦ ਭਾਨ ਜ਼ਿਲਾ ਫਰੀਦਕੋਟ ਨਾਲ ਸਬੰਧਿਤ ਕੁਲ ਸੱਤ ਵਿਅਕਤੀਆਂ ਖਿਲਾਫ ਅਧੀਨ ਧਾਰਾ 188 ਅਤੇ 269 ਤਹਿਤ ਕਬੂਤਰਬਾਜ਼ੀ ਉਡਾਣ ਦੇ ਸਬੰਧ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ।

ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆ  ਓਮ ਪ੍ਰਕਾਸ਼ ਐਸ..ਡੀ.ਐਮ ਨੇ ਦੱਸਿਆਂ ਕਿ ਉਹਨਾਂ ਨੂੰ ਗੁਪਤ ਸੂਚਨਾਂ ਮਿਲੀ ਕਿ ਪਿੰਡ ਘੱਗਾ ਵਿਖੇ ਕੁਝ ਵਿਅਕਤੀ ਕਬੂਤਰਬਾਜੀ ਉਡਾਣ ਸਬੰਧੀ ਇਕੱਠੇ ਹੋਏ ਹਨ, ਅਜਿਹੇ ਇਕੱਠੇ ਨੂੰ ਰੋਕਣਾ ਉਹਨਾਂ ਦੀ ਅਹਿਮ ਜੁੰਮੇਵਾਰੀ ਸੀ ਜਿਸ ਤਹਿਤ ਦੋਸ਼ੀਆਂ ਦੇ ਵਿਰੁੱਧ ਕਾਰਵਾਈ ਕਰਨੀ ਬਹੁਤ ਜਰੂਰੀ ਸੀ ਤਾਂ ਜੋ  ਇਲਾਕੇ ਵਿੱਚ ਕੋਰੋਨਾ ਵਾਇਰਸ ਨਾ ਫੈਲੇ।

ਕੋਰੋਨਾ ਵਾਇਰਸ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਨਹੀਂ ਬਖਸਿਆਂ ਜਾਵੇਗਾ- ਜ਼ਿਲਾ ਮੈਜਿਸਟਰੇਟ
DC Muktsar Sahib

ਜ਼ਿਲਾ ਮੈਜਿਸਟਰੇਟ ਨੇ ਦੱਸਿਆਂ ਕਿ ਅਗਰ ਕੋਈ ਵਿਅਕਤੀ ਜ਼ਿਲੇ ਵਿੱਚ ਕੋਰੋਨਾ ਵਾਇਰਸ ਦੇ ਨਿਯਮਾਂ  ਦੇ ਵਿਰੁੱਧ ਗਤੀਵਿਧੀ ਕਰਦਾ ਪਾਇਆ ਜਾਵੇਗਾ ਤਾਂ ਉਸਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਉਸ ਵਿਰੁੱਧ ਨਿਯਮਾਂ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ।
ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਉਹ ਇਕੱਠ ਨਾ ਕਰਨ, ਸਮਾਜਿਕ ਦੂਰੀ ਬਣਾ ਕੇ ਰੱਖਣ, ਵਾਰ ਵਾਰ ਸਾਬਣ ਨਾਲ ਹੱਥ ਸਾਫ ਕਰਨ, ਸੈਨੀਟਾਈਜ਼ਰ ਦੀ ਵਰਤੋ ਕਰਨ, ਮਾਸਕ ਲਗਾ ਕੇ ਰੱਖਣ ਤਾਂ ਜੋ ਜ਼ਿਲੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।