ਕੋਵਿਡ ਖ਼ਿਲਾਫ਼ ਜੰਗ ‘ਮਿਸ਼ਨ ਫ਼ਤਿਹ’ ਨੂੰ ਕਾਮਯਾਬ ਕਰਕੇ ਰਹਾਂਗੇ- ਸਰਕਾਰੀ ਰਾਜਿੰਦਰਾ ਹਸਪਤਾਲ ਦੀ ਨਰਸਿੰਗ ਸਟਾਫ਼

165

ਕੋਵਿਡ ਖ਼ਿਲਾਫ਼ ਜੰਗ ‘ਮਿਸ਼ਨ ਫ਼ਤਿਹ’ ਨੂੰ ਕਾਮਯਾਬ ਕਰਕੇ ਰਹਾਂਗੇ- ਸਰਕਾਰੀ ਰਾਜਿੰਦਰਾ ਹਸਪਤਾਲ ਦੀ ਨਰਸਿੰਗ ਸਟਾਫ਼

ਪਟਿਆਲਾ, 6 ਜੂਨ:
ਕੋਵਿਡ-19 ਦੇ ਮਰੀਜਾਂ ਦੇ ਇਲਾਜ ਲਈ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਸਥਾਪਤ ਕੀਤੇ ਗਏ ਕੋਰੋਨਾ ਵਾਰਡ ਵਿਖੇ ਮਰੀਜਾਂ ਦੀ ਦੇਖਭਾਲ ਲਈ ਤਾਇਨਾਤ ਨਰਸਿੰਗ ਸਟਾਫ਼ ਦੇ ਹੌਂਸਲੇ ਬੁਲੰਦ ਹਨ। ਇਸ ਨਰਸਿੰਗ ਸਟਾਫ਼ ਨੇ ਇਕਜੁਟ ਹੋਕੇ ਕਿਹਾ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ ਖ਼ਿਲਾਫ਼ ਵਿੱਢੀ ਜੰਗ ਨੂੰ ਕਾਮਯਾਬ ਕਰਨ ਲਈ ‘ਮਿਸ਼ਨ ਫ਼ਤਿਹ’ ਨੂੰ ਕਾਮਯਾਬ ਕਰਨ ਲਈ 24 ਘੰਟੇ ਤਤਪਰ ਹਨ।

ਇਸੇ ਦੌਰਾਨ ਇਥੇ ਦਾਖਲ ਮਰੀਜਾਂ ਨੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੇ ਮਿਸ਼ਨ ਫ਼ਤਿਹ ਨਾਲ ਆਪਣੀ ਸਹਿਮਤੀ ਪ੍ਰਗਟਾਉਂਦਿਆਂ ਜਿੱਥੇ ਨਰਸਿੰਗ ਅਮਲੇ ਦੀ ਸ਼ਲਾਘਾ ਕੀਤੀ ਉਥੇ ਹੀ ਡਾਕਟਰਾਂ ਦਾ ਵੀ ਧੰਨਵਾਦ ਕੀਤਾ ਹੈ। ਕੋਵਿਡ-19 ਵਾਰਡ ਦੇ ਇੰਚਾਰਜ ਨਰਸਿੰਗ ਸਿਸਟਰ ਗੁਰਕਿਰਨ ਕੌਰ ਨੇ ਬੁਲੰਦ ਹੌਂਸਲੇ ਨਾਲ ਕਿਹਾ ਕਿ ਉਹ ਮਿਸ਼ਨ ਫ਼ਤਿਹ ਨੂੰ ਕਾਮਯਾਬ ਕਰਕੇ ਰਹਿਣਗੇ।

ਕੋਵਿਡ ਖ਼ਿਲਾਫ਼ ਜੰਗ 'ਮਿਸ਼ਨ ਫ਼ਤਿਹ' ਨੂੰ ਕਾਮਯਾਬ ਕਰਕੇ ਰਹਾਂਗੇ- ਸਰਕਾਰੀ ਰਾਜਿੰਦਰਾ ਹਸਪਤਾਲ ਦੀ ਨਰਸਿੰਗ ਸਟਾਫ਼
ਗੁਰਕਿਰਨ ਕੌਰ ਨੇ ਦੱਸਿਆ ਕਿ ਇਸ ਵਾਰਡ ਵਿੱਚ ਨਰਸਿੰਗ ਸਟਾਫ਼ ਦੇ ਕੁਲ 32 ਮੈਂਬਰ ਡਿਊਟੀ ਕਰਦੇ ਹਨ, ਇਨ੍ਹਾਂ ‘ਚੋਂ 18 ਜਣੇ ਵਾਰੋ-ਵਾਰੀ 6-6 ਦਿਨਾਂ ਦੀ ਡਿਊਟੀ ‘ਤੇ ਆਉਂਦੇ ਹਨ। ਉਨ੍ਹਾਂ ਕਿਹਾ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ ਸਮੇਤ ਮੈਡੀਕਲ ਸੁਪਰਡੈਂਟ ਡਾ. ਪਾਰਸ ਪਾਂਡਵ ਦੀ ਅਗਵਾਈ ਹੇਠ ਸਮੁੱਚੇ ਡਾਕਟਰਾਂ ਦੀ ਦੇਖ-ਰੇਖ ਹੇਠ ਕੰਮ ਕਰਦੇ ਹੋਏ ਇਸ ਭਿਆਨਕ ਮਹਾਂਮਾਰੀ ਦੇ ਸਮੇਂ ਉਨ੍ਹਾਂ ਨੂੰ ਮਨੁੱਖਤਾ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਅਤੇ ਇਹ ਸੰਕਟ ਦਾ ਸਮਾਂ ਉਨ੍ਹਾਂ ਨੂੰ ਬਹੁਤ ਕੁਝ ਨਵਾਂ ਸਿਖਾ ਰਿਹਾ ਹੈ।

ਇਸੇ ਦੌਰਾਨ ਵਾਰਡ ‘ਚ ਦਾਖਲ ਮਰੀਜਾਂ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੇ ਡਾਕਟਰਾਂ, ਨਰਸਿੰਗ ਸਟਾਫ਼ ਅਤੇ ਸਫ਼ਾਈ ਕਰਮੀਆਂ ਵੱਲੋਂ ਪੀ.ਪੀ.ਈ. ਕਿੱਟਾਂ ਪਾਏ ਹੋਣ ਕਰਕੇ ਇਨ੍ਹਾਂ ਚਿਹਰੇ ਨਹੀਂ ਦੇਖੇ ਪਰੰਤੂ ਉਨ੍ਹਾਂ ਨੂੰ ਇਨ੍ਹਾਂ ਵਿੱਚ ਰੱਬ ਦਿੱਸਦਾ ਹੈ। ਮਰੀਜਾਂ ਦਾ ਕਹਿਣਾ ਸੀ ਕਿ ਇਨ੍ਹਾਂ ਦਾ ਮਾਨਵਵਾਦੀ ਵਿਵਹਾਰ ਉਨ੍ਹਾਂ ਦੇ ਦੁੱਖ ਦੂਰ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾ ਰਹੀ, ਕਿਉਂਕਿ ਇੱਥੇ ਬੱਚਿਆਂ ਤੋਂ ਲੈਕੇ ਹਰ ਉਮਰ ਦੇ ਮਰੀਜ ਦਾਖਲ ਹਨ, ਜਿਨ੍ਹਾਂ ਦੀ ਦੇਖਭਾਲ ‘ਚ ਮੈਡੀਕਲ ਤੇ ਪੈਰਾ ਮੈਡੀਕਲ ਅਮਲੇ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ।