ਕੋਵਿਡ-19 ਕਾਰਨ ਪਟਿਆਲਾ ਜ਼ਿਲ੍ਹੇ ਦੀਆਂ ਤਿੰਨ ਜੇਲਾਂ ਵਿੱਚੋਂ 143 ਬੰਦੀ ਰਿਹਾਅ; ਬੰਦੀਆਂ ਵੱਲੋਂ ਬਣਾਏ ਜਾ ਰਹੇ ਹਨ 3000 ਮਾਸਕ,

181

ਕੋਵਿਡ-19 ਕਾਰਨ ਪਟਿਆਲਾ ਜ਼ਿਲ੍ਹੇ ਦੀਆਂ ਤਿੰਨ ਜੇਲਾਂ ਵਿੱਚੋਂ 143 ਬੰਦੀ ਰਿਹਾਅ; ਬੰਦੀਆਂ ਵੱਲੋਂ ਬਣਾਏ ਜਾ ਰਹੇ ਹਨ 3000 ਮਾਸਕ

ਪਟਿਆਲਾ, 29 ਮਾਰਚ:
ਕੋਵਿੰਡ-19, ਕੋਰੋਨਾਵਾਇਰਸ ਦੇ ਵੱਧਦੇ ਪ੍ਰਕੋਪ ਦੇ ਮੱਦੇਨਜ਼ਰ ਪਟਿਆਲਾ ਜ਼ਿਲ੍ਹੇ ਦੀਆਂ ਤਿੰਨ ਜੇਲ੍ਹਾਂ, ਕੇਂਦਰੀ ਜੇਲ ਪਟਿਆਲਾ, ਜ਼ਿਲ੍ਹਾ ਜੇਲ੍ਹ ਨਾਭਾ ਅਤੇ ਮੈਕਸੀਮਮ ਸਕਿਉਰਟੀ ਜੇਲ ਨਾਭਾ ਵਿੱਚੋਂ ਇਹਤਿਆਤ ਵਜੋਂ 143 ਬੰਦੀ ਰਿਹਾ ਕੀਤੇ ਗਏ ਹਨ।

ਇਸੇ ਦੌਰਾਨ ਜੇਲ੍ਹਾਂ ਅੰਦਰ ਜਿੱਥੇ ਬੰਦੀਆਂ ਨੂੰ ਸਮਾਜਿਕ ਦੂਰੀ ਬਰਕਰਾਰ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਹਨ, ਉਥੇ ਹੀ ਜੇਲ ਦੀ ਦਰਜੀ ਸੈਕਸ਼ਨ ਵਿਖੇ ਬੰਦੀਆਂ ਸਮੇਤ ਜੇਲ ਸਟਾਫ਼ ਲਈ ਵਿਸ਼ੇਸ਼ ਕੱਪੜੇ ਦੇ 3000 ਦੇ ਕਰੀਬ ਮਾਸਕ ਵੀ ਬਣਾਏ ਜਾ ਰਹੇ ਹਨ ਅਤੇ ਸਾਫ਼-ਸਫ਼ਾਈ ਦਾ ਵਿਸ਼ੇਸ਼ ਧਿਆਨ ਕਰਦਿਆਂ ਜੇਲਾਂ ਨੂੰ ਸੈਨੇਟਾਈਜ ਵੀ ਕੀਤਾ ਜਾ ਰਿਹਾ ਹੈ। ਇਸ ਤੋਂ ਬਿਨ੍ਹਾਂ ਨਵੇਂ ਬੰਦੀ ਨੂੰ ਇਹਤਿਆਤ ਵਜੋਂ 14 ਦਿਨਾਂ ਲਈ ਵੱਖਰੇ ਤੌਰ ‘ਤੇ ਰੱਖਿਆ ਜਾਂਦਾ ਹੈ।

ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪਰਡੈਂਟ ਸੁਰਿੰਦਰ ਪਾਲ ਖੰਨਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ‘ਤੇ ਏ.ਡੀ.ਜੀ.ਪੀ. ਜੇਲਾਂ ਦੀ ਅਗਵਾਈ ਹੇਠ ਪਟਿਆਲਾ ਜੇਲ੍ਹ ਵਿੱਚੋਂ ਬੰਦੀਆਂ ਦੀ ਗਿਣਤੀ ਘਟਾਉਣ ਦੇ ਮੱਦੇਨਜ਼ਰ ਤਿੰਨ ਦਿਨਾਂ ‘ਚ 96 ਬੰਦੀ ਰਿਹਾਅ ਕੀਤੇ ਗਏ ਹਨ। ਇਨ੍ਹਾਂ ‘ਚ 92 ਮਰਦ ਤੇ 4 ਔਰਤਾਂ ਸ਼ਾਮਲ ਹਨ।

ਕੋਵਿਡ-19 ਕਾਰਨ ਪਟਿਆਲਾ ਜ਼ਿਲ੍ਹੇ ਦੀਆਂ ਤਿੰਨ ਜੇਲਾਂ ਵਿੱਚੋਂ 143 ਬੰਦੀ ਰਿਹਾਅ; ਬੰਦੀਆਂ ਵੱਲੋਂ ਬਣਾਏ ਜਾ ਰਹੇ ਹਨ 3000 ਮਾਸਕ-Photo courtresy-Internet
ਇਸੇ ਤਰ੍ਹਾਂ ਹੀ ਮੈਕਸੀਮਮ ਸਕਿਉਰਟੀ ਜੇਲ ਨਾਭਾ ਦੇ ਸੁਪਰਡੈਂਟ ਰਮਨਦੀਪ ਸਿੰਘ ਭੰਗੂ ਨੇ ਦੱਸਿਆ ਕਿ ਇਸ ਜੇਲ ਵਿੱਚੋਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ 3 ਬੰਦੀ ਰਿਹਾਅ ਕੀਤੇ ਗਏ ਹਨ। ਜਦੋਂਕਿ ਜ਼ਿਲ੍ਹਾ ਜੇਲ੍ਹ ਨਾਭਾ ਦੇ ਸੁਪਰਡੈਂਟ  ਗੁਰਚਰਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਜੇਲ ਵਿੱਚੋਂ 44 ਬੰਦੀ ਰਿਹਾਅ ਕੀਤੇ ਗਏ ਹਨ।

ਕੋਵਿਡ-19 ਕਾਰਨ ਪਟਿਆਲਾ ਜ਼ਿਲ੍ਹੇ ਦੀਆਂ ਤਿੰਨ ਜੇਲਾਂ ਵਿੱਚੋਂ 143 ਬੰਦੀ ਰਿਹਾਅ; ਬੰਦੀਆਂ ਵੱਲੋਂ ਬਣਾਏ ਜਾ ਰਹੇ ਹਨ 3000 ਮਾਸਕ I ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਇਨ੍ਹਾਂ ਬੰਦੀਆਂ ਨੂੰ ਮਾਣਯੋਗ ਸੁਪਰੀਮ ਕੋਰਟ ਵੱਲੋਂ ਉਚ ਤਾਕਤੀ ਕਮੇਟੀ ਵੱਲੋਂ ਲਏ ਗਏ ਫੈਸਲੇ ਦੇ ਮੱਦੇਨਜ਼ਰ, ਰਾਜ ਵਿੱਚ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ ਦੀ ਪ੍ਰਧਾਨਗੀ ਹੇਠ ਬਣੀ ਕਮੇਟੀ ਦੀਆਂ ਸਿਫ਼ਾਰਸ਼ਾਂ ਤਹਿਤ ਰਿਹਾਅ ਕੀਤਾ ਗਿਆ ਹੈ। ਜ਼ਿਲ੍ਹੇ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਛੇ ਹਫ਼ਤੇ ਦੀ ਪੈਰੋਲ ਰਿਹਾਈ ਅਤੇ ਹਵਾਲਾਤੀਆਂ ਨੂੰ ਛੇ ਹਫ਼ਤਿਆਂ ਦੀ ਅੰਤਰਿਮ ਜਮਾਨਤ ‘ਤੇ ਛੱਡਿਆ ਗਿਆ ਹੈ।

ਪਟਿਆਲਾ ਦੀਆਂ ਤਿੰਨੇ ਜੇਲਾਂ ਦੇ ਸੁਪਰਡੈਂਟਾਂ ਨੇ ਦੱਸਿਆ ਕਿ ਬੰਦੀਆਂ ਨੂੰ ਛੱਡਣ ਨਾਲ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ‘ਚ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਬੰਦੀਆਂ ਨੇ ਸਰਕਾਰ ਦੇ ਇਸ ਫੈਸਲੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਜੇਲ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਦੱਸਿਆ ਇਹ ਬੰਦੀ ਸਰਕਾਰ ਵੱਲੋਂ ਦਿੱਤੇ ਗਏ ਆਦੇਸ਼ਾਂ ਦੀ ਪਾਲਣਾਂ ਕਰਦੇ ਹੋਏ ਪੈਰੋਲ ਤੇ ਅੰਤਰਿਮ ਜਮਾਨਤ ਕੱਟਣ ਉਪਰੰਤ ਸਮੇਂ ਸਿਰ ਜੇਲ ਪਰਤ ਆਉਣਗੇ।