ਕੋਵੀਡ ਦੇ ਕੇਸ ਇੱਕ ਵਾਰ ਫਿਰ ਪਟਿਆਲਾ ਜ਼ਿਲ੍ਹੇ ਵਿੱਚ ਵੱਧ ਗਏ ਹਨ

192

ਕੋਵੀਡ ਦੇ ਕੇਸ ਇੱਕ ਵਾਰ ਫਿਰ ਪਟਿਆਲਾ ਜ਼ਿਲ੍ਹੇ ਵਿੱਚ ਵੱਧ ਗਏ ਹਨ

ਪਟਿਆਲਾ, 18 ਅਪ੍ਰੈਲ  (         ) 

ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਕੋਵਿਡ ਟੀਕਾਕਰਨ ਮੁਹਿੰਮ ਤਹਿਤ ਅੱਜ ਜਿਲ੍ਹੇ ਵਿੱਚ ਲਗਾਏ ਕੈਂਪਾ, ਸਰਕਾਰੀ ਤੇਂ ਪ੍ਰਾਈਵੇਟ ਹਸਪਤਾਲਾ ਵਿੱਚ ਕੁੱਲ 5525  ਦੇ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ। ਜਿਸ ਨਾਲ ਜਿਲ੍ਹੇ ਵਿੱਚ ਕੁੱਲ ਕੋਵਿਡ ਟੀਕਾਕਰਨ ਦੀ ਗਿਣਤੀ 1,60,540 ਹੋ ਗਈ ਹੈ। ਡਾ. ਵੀਨੁੰ ਗੋਇਲ ਨੇਂ ਕਿਹਾ ਕਿ ਜਿਲ੍ਹਾ ਪਟਿਆਲਾ ਵਿੱਚ ਮਿਤੀ 19 ਅਪ੍ਰੈਲ ਦਿਨ ਸੋਮਵਾਰ ਨੁੰ ਲੱਗਣ ਵਾਲੇ ਆਉਟ ਰੀਚ ਕੋਰੋਨਾ ਟੀਕਾਕਰਨ ਕੈਂਪ ਪਟਿਆਲਾ ਸ਼ਹਿਰ ਦੇ ਅਰਬਨ ਅਸਟੇਟ ਫੇਜ ਇੱਕ ਸ਼ਿਵ ਮੰਦਰ, ਅਰਬਨ ਅਸਟੇਟ ਫੇਜ 2 ਰਾਧੇ ਸ਼ਿਆਮ ਮੰਦਰ, ਸ਼ੇਰੇ ਪੰਜਾਬ ਮਾਰਕੀਟ, ਕਿਲਾ ਚੌਂਕ, ਗੁਰਦੁਆਰਾ ਸਾਹਿਬ ਗੋਬਿੰਦ ਨਗਰ ਵਾਰਡ ਨੰਬਰ 12 ,ਫਰੂਟ ਐਂਡ ਵੈਜੀਟੇਬਲ ਮਾਰਕੀਟ ਸਨੋਰ ਰੋੜ, ਪੀ.ਆਰ.ਟੀ.ਸੀ.ਡਿਪੁੂ, ਰਾਜਪੁਰਾ ਦੇ ਵਾਰਡ ਨੰਬਰ 18 ਗੁਰਦੁਆਰਾ ਸਾਹਿਬ, ਵਾਰਡ ਨੰਬਰ 20 ਦੇ ਸਕੂਲ, ਸਮਾਣਾ ਦੇ ਵਾਰਡ ਨੰਵਰ 18 ਘੜਾਮਾਪੱਤੀ,  ਨਾਭਾ ਦੇ ਵਾਰਡ ਨੰਬਰ 2 ਦਸ਼ਮੇਸ਼ ਨਗਰ, ਵਾਰਡ ਨੰਬਰ 3 ਹਰੀਦਾਸ ਕਲੋਨੀ, ਪਾਤੜਾਂ ਦੇ ਸਰਕਾਰੀ ਹਸਪਤਾਲ, ਘਨੌਰ ਦੇ ਵਾਰਡ ਨੰਬਰ 8 ਵਾਲਮਿਕੀ ਧਰਮਸ਼ਾਲਾ, ਸ਼ੁਤਰਾਣਾ ਦੇ ਵਾਰਡ ਨੰਬਰ 2 ਸਬਸਿਡਰੀ ਸਿਹਤ ਕੇਂਦਰ ਘੱਗਾ, ਕੋਆਪਰੇਟਿਵ ਸੋਸਾਇਟੀ ਗਾਜੇਵਾਸ, ਕੋਆਪਰੇਟਿਵ ਸੋਸਾਇਟੀ ਬਦਨਪੁਰ, ਸਿਵਲ ਡਿਸਪੈਂਸਰੀ ਸਨੋਰ, ਕੋਆਪਰੇਟਿਵ ਸੋਸਾਇਟੀ ਪੰੰਜੇਟਾ, ਭਾਦਸੋਂ ਦੇ ਵਾਰਡ ਨੰਬਰ 4 ਮੇਨ ਪਟਿਆਲਾ ਰੋਡ, ਵਾਰਡ ਨੰਬਰ 11 ਨੇੜੇ ਸ਼ਹਿਦ ਸਮਾਧਾ,ਕੋਆਪਰੇਟਿਵ ਸੋਸਾਇਟੀ ਰਾਏਪੁਰ ਮੰਡਲਾਂ , ਫੱਗਣਮਾਜਰਾ ਅਤੇ ਪਿਲਖਾਣੀ ਵਿਖੇ ਲਗਾਏ ਜਾਣਗੇ।ਇਸ ਤੋਂ ਇਲਾਵਾ ਜਿਲ੍ਹੇ ਦੇ 120 ਦੇ ਕਰੀਬ ਪਿੰਡਾਂ ਅਤੇ ਸਰਕਾਰੀ ਹਸਪਤਾਲਾ ਸਮੇਤ ਚੁਨਿੰਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਟੀਕੇ ਲਗਾਏ ਜਾਣਗੇ।

ਕੋਵੀਡ ਦੇ ਕੇਸ ਇੱਕ ਵਾਰ ਫਿਰ ਪਟਿਆਲਾ ਜ਼ਿਲ੍ਹੇ ਵਿੱਚ ਵੱਧ ਗਏ ਹਨ
Civil Surgeon

ਅੱਜ ਜਿਲੇ ਵਿੱਚ 371 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ. ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 4352 ਦੇ ਕਰੀਬ ਰਿਪੋਰਟਾਂ ਵਿਚੋਂ 371 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 27,440 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 203 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 23833 ਹੋ ਗਈ ਹੈ । ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 2938 ਹੈ।ਸੱਤ ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 674 ਹੋ ਗਈ ਹੈ. ਜਿਸ ਵਿਚੋਂ ਆਡਿਟ ਦੋਰਾਣ ਪੰਜ ਮੋਤਾਂ ਨਾਨ ਕੋਵਿਡ ਪਾਈਆਂ ਗਈਆਂ ਹਨ.

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 371 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 219, ਨਾਭਾ ਤੋਂ 22, ਰਾਜਪੁਰਾ ਤੋਂ 52, ਸਮਾਣਾ ਤੋਂ 07, ਬਲਾਕ ਭਾਦਸੋ ਤੋਂ 17, ਬਲਾਕ ਕੌਲੀ ਤੋਂ 16, ਬਲਾਕ ਕਾਲੋਮਾਜਰਾ ਤੋਂ 13, ਬਲਾਕ ਸ਼ੁਤਰਾਣਾ ਤੋਂ 15, ਬਲਾਕ ਹਰਪਾਲਪੁਰ ਤੋਂ 04, ਬਲਾਕ ਦੁਧਣਸਾਧਾਂ ਤੋਂ 05 ਕੇਸ ਰਿਪੋਰਟ ਹੋਏ ਹਨ, ਇਹਨਾਂ ਕੇਸਾਂ ਵਿੱਚੋਂ 25 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 338 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 3045 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 4,89,188 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 27440 ਕੋਵਿਡ ਪੋਜਟਿਵ, 4,59,273 ਨੈਗੇਟਿਵ ਅਤੇ ਲਗਭਗ 2075 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।