ਕੋੋਰੋੋਨਾ ਰਿਪੋੋਰਟ ਪੋੋਜ਼ਟਿਵ ਆਈ ; ਐਸ.ਡੀ.ਐਮ. ਮਾਲੇਰਕੋਟਲਾ ਵੱਲੋਂ ਜਰੂਰੀ ਸੂਚਨਾ

182

ਕੋੋਰੋੋਨਾ ਰਿਪੋੋਰਟ ਪੋੋਜ਼ਟਿਵ ਆਈ ; ਐਸ.ਡੀ.ਐਮ. ਮਾਲੇਰਕੋਟਲਾ ਵੱਲੋਂ ਜਰੂਰੀ ਸੂਚਨਾ

ਮਲੇਰਕੋਟਲਾ /ਅਪ੍ਰੈਲ 9

ਸ੍ਰੀ ਮੁਕਤਸਰ ਸਾਹਿਬ ਵਿਖੇ ਮੁਹੰਮਦ ਸਮਸਾ, (ਉਮਰ 18 ਸਾਲ) ਨਾਮ ਦੇ ਵਿਅਕਤੀ ਦੀ ਕੋੋਰੋੋਨਾ ਰਿਪੋੋਰਟ ਪੋੋਜ਼ਟਿਵ ਆਈ ਹੈ.ਮਾਲੇਰਕੋਟਲਾ ਤੋੋਂ ਤਿੰਨ ਵਿਅਕਤੀ ਮੁਹੰਮਦ ਯਾਕੂਬ ਵਾਸੀ ਵੱਡਾ ਵੇਹੜਾ, ਮਾਲੇਰਕੋਟਲਾ, ਮੁਹੰਮਦ ਅਖਮਦ ਖਾਨ, ਬੈਕਸਾਇਡ ਜਾਮਾ ਮਸਜਿਦ, ਮਾਲੇਰਕੋਟਲਾ ਅਤੇ ਮੁਹੰਮਦ ਅਸਲਮ (ਡਰਾਇਵਰ), ਰਾਏਕੋਟ ਰੋਡ, ਪੁੱਲ ਦੇ ਨਾਲ, ਮਾਲੇਰਕੋਟਲਾ ਇਕ ਗੱਡੀ ਰਾਹੀਂ ਸ੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਇਕ ਮਸਜਿਦ ਵਿਚ ਗਏ ਸਨ ਅਤੇ ਇਸ ਮੁਹੰਮਦ ਸਮਸਾ ਦੇ ਸੰਪਰਕ ਵਿਚ ਆਏ ਸਨI

ਇਨ੍ਹਾਂ ਤਿੰਨਾਂ ਵਿਅਕਤੀਆਂ ਨੂੰ ਅੱਜ ਸਿਵਲ ਹਸਪਤਾਲ, ਮਾਲੇਰਕੋਟਲਾ ਵਿਚ ਦਾਖਲ ਕਰਵਾ ਦਿੱਤਾ ਗਿਆ ਹੈI ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੋੋ ਕੋਈ ਵੀ ਵਿਅਕਤੀ ਪਿਛਲੇ ਕੁਝ ਦਿਨਾਂ ਦੌੌਰਾਨ ਮੁਹੰਮਦ ਯਾਕੂਬ ਵਾਸੀ ਵੱਡਾ ਵੇਹੜਾ, ਮੁਹੰਮਦ ਅਖਮਦ ਖਾਨ, ਬੈਕ ਸਾਇਡ ਜਾਮਾ ਮਸਜਿਦ ਅਤੇ ਮੁਹੰਮਦ ਅਸਲਮ, ਰਾਏਕੋੋਟ ਰੋਡ, ਪੁੱਲ ਦੇ ਨਾਲ ਦੇ ਸੰਪਰਕ ਵਿਚ ਆਇਆ ਹੈ ਤਾਂ ਉਹ ਤੁਰੰਤ ਆਪਣੇ ਆਪ ਨੂੰ ਏਕਾਂਤਵਾਸ ਵਿਚ ਕਰ ਲਵੇ ਅਤੇ ਜੇਕਰ ਸਿਹਤ ਸਬੰਧੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਸਿਵਲ ਹਸਪਤਾਲ, ਮਾਲੇਰਕੋਟਲਾ ਨਾਲ ਸੰਪਰਕ ਕਰੇ ਅਤੇ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ ਜਾਵੇ ਅਤੇ ਇਸ ਸਬੰਧੀ ਸੂਚਨਾ ਹੈਲਪ ਲਾਈਨ ਨੰਬਰ 01672-232304 ਉਤੇ ਦਿੱਤੀ ਜਾਵੇ ਤਾਂ ਜੋ ਸੈਂਪਲ ਲੈ ਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।

ਕੋੋਰੋੋਨਾ ਰਿਪੋੋਰਟ ਪੋੋਜ਼ਟਿਵ ਆਈ ; ਐਸ.ਡੀ.ਐਮ. ਮਾਲੇਰਕੋਟਲਾ ਵੱਲੋਂ ਜਰੂਰੀ ਸੂਚਨਾ

ਇਸ ਸਬੰਧੀ ਸਿਹਤ ਵਿਭਾਗ ਦੀਆਂ ਟੀਮਾਂ ਸਰਗਰਮ ਹੋ ਗੲੀਆਂ ਹਨ ਅਤੇ ਪੀੜਤ ਵਿਅਕਤੀ ਦੇ ਸੰਪਰਕ ਵਿਚ ਆਏ ਵਿਅਕਤੀਆਂ ਨੂੰ ਪ੍ਰਸ਼ਾਸਨ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਜਾਂਦੀ ਹੈ।