ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਸ਼ਹਿਰੀ ਪਲਾਟ ਦੇ ਮਾਮਲੇ ’ਤੇ ਦਿੱਤੇ ਧਰਨੇ ਦਾ ਵਿਵਾਦ ਭੱਖਿਆ; ਬੀ.ਕੇ.ਯੂ ਰਾਜੇਵਾਲ ਵੱਲੋਂ ਕ੍ਰਾਂਤੀਕਾਰੀ ਯੂਨੀਅਨ ਦੇ ਫੈਸਲੇ ਦਾ ਵਿਰੋਧ

179

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਸ਼ਹਿਰੀ ਪਲਾਟ ਦੇ ਮਾਮਲੇ ’ਤੇ ਦਿੱਤੇ ਧਰਨੇ ਦਾ ਵਿਵਾਦ ਭੱਖਿਆ; ਬੀ.ਕੇ.ਯੂ ਰਾਜੇਵਾਲ ਵੱਲੋਂ ਕ੍ਰਾਂਤੀਕਾਰੀ ਯੂਨੀਅਨ ਦੇ ਫੈਸਲੇ ਦਾ ਵਿਰੋਧ

ਪਟਿਆਲਾ, 5 ਅਕਤੂਬਰ,2023:

ਪਟਿਆਲਾ ਦੇ ਸ਼ਹਿਰੀ ਇਲਾਕੇ ਜੋਗਿੰਦਰ ਨਗਰ ਵਿਚ ਇਕ ਡੇਢ ਸੌ ਗਜ ਦੇ ਪਲਾਟ ਨੂੰ ਲੈ ਕੇ ਡਾ. ਦਰਸ਼ਨਪਾਲ ਸਿੰਘ ਦੀ ਅਗਵਾਈ ਵਾਲੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਲੰਘੇ ਦਿਨ ਨਗਰ ਨਿਗਮ ਸਾਹਮਣੇ ਧਰਨਾ ਦੇਣ ਦਾ ਮਾਮਲਾ ਭੱਖ ਗਿਆ ਹੈ ਤੇ ਹੁਣ ਸਵਾਲ ਇਹ ਬਣ ਗਿਆ ਹੈ ਕਿ ਕਿਸਾਨੀ ਮਸਲਿਆਂ ਲਈ ਬਣਾਈ ਯੂਨੀਅਨ ਸ਼ਹਿਰੀ ਪਲਾਟਾਂ ਦੇ ਮਾਮਲੇ ਵਿਚ ਧਰਨੇ ਕਿਉਂ ਦੇ ਰਹੀ ਹੈ ? ਇਸ ਦੌਰਾਨ ਪਲਾਟ ਮਾਲਕਾਂ ਨੇ ਯੂਨੀਅਨ ’ਤੇ ਗੁੰਡਾਗਰਦੀ ਕਰਨ ਤੇ ਦਬਾਅ ਬਣਾਉਣ ਦੇ ਦੋਸ਼ ਲਾਏਹਨ  ਜਦੋਂ ਕਿ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਕ੍ਰਾਂਤੀਕਾਰੀ ਯੂਨੀਅਨ ਵੱਲੋਂ ਇਸ ਮਸਲੇ ਵਿਚ ਬੇਲੋੜਾ ਦਖਲ ਦੇਣ ਦਾ ਵਿਰੋਧ ਕੀਤਾ ਹੈ।

ਕੱਲ੍ਹ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਨਕਮ ਟੈਕਸ ਵਿਭਾਗ ਦੇ ਸਾਬਕਾ ਅਫਸਰਾਂ ਤੇ ਪਲਾਟ ਦੇ ਮਾਲਕਾਂ ਭਰਪੂਰ ਸਿੰਘ ਪੁੱਤਰ ਸਾਧੂ ਸਿੰਘ ਤੇ ਬਲਦੇਵ ਸਿੰਘ ਪੁੱਤਰ ਬੀਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਸਾਲ 2000 ਵਿਚ ਆਪਣੇ ਘਰ ਦੇ ਨਾਲ ਲੱਗਦਾ ਤਕਰੀਬਨ ਡੇਢ ਸੌ ਗੱਜ ਦਾ ਪਲਾਟ ਖਰੀਦਿਆਸੀ।  ਸਾਲ 2008 ਵਿਚ ਦੀਪਇੰਦਰ ਕੌਰ ਨਾਂ ਦੀ ਉਸ ਮਹਿਲਾ ਦੀ ਮੌਤ ਹੋਗਈ  ਜਿਸ ਤੋਂ ਉਹਨਾਂ ਪਲਾਟ ਖਰੀਦਿਆ ਸੀ। ਇਸ ਮਗਰੋਂ ਉਸਦੇ ਲੜਕੇ ਗੁਰਸਿੱਖਵਿੰਦਰ ਸਿੰਘ ਨੇ 2021 ਵਿਚ ਉਹਨਾਂ ’ਤੇ ਝੂਠਾ ਕੇਸ ਦਰਜ ਕਰਵਾਇਆ ਕਿ ਅਸੀਂ ਜਾਅਲੀ ਦਸਤਖ਼ਤ ਕੀਤੇ ਹਨ। ਇਸ ਮਾਮਲੇ ਵਿਚ ਅਦਾਲਤ ਨੇ ਆਈ ਐਫ ਸੀ ਐਲ ਤੋਂ ਜਾਂਚ ਕਰਵਾਈ ਤਾਂ ਮਹਿਲਾ ਦੇ ਹਸਤਾਖ਼ਰ ਸਹੀ ਪਾਏ ਗਏ। ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਕੀਤੇ ਕੇਸ ਦੇ ਮਾਮਲੇ ਵਿਚ ਅਦਾਲਤ ਨੇ ਸਟੇਅ ਵੀ ਦਿੱਤਾ ਹੋਇਆ ਹੈ।

ਉਹਨਾਂ ਦੱਸਿਆ ਕਿ ਇਸ ਮਾਮਲੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਹਰਮੇਲ ਸਿੰਘ ਤੁੰਗਾ ਤੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਦਿੱਤੂਪੁਰ ਨੇ ਉਹਨਾਂ ਦੇ  ਵਿਰੋਧੀ ਦੀ ਹਮਾਇਤ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਇਸ ਮਾਮਲੇ ਵਿਚ ਜਦੋਂ ਉਹ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਦਰਸ਼ਨਪਾਲ ਨੂੰ ਮਿਲੇ ਤਾਂ ਉਹਨਾਂ ਨੂੰ ਸਾਰੇ ਦਸਤਾਵੇਜ਼ਾਂ ਦੀ ਕਾਪੀ ਦਿੰਦਿਆਂ ਦੱਸਿਆ ਕਿ ਉਹਨਾਂ ਕਿਵੇਂ ਪਲਾਟ ਖਰੀਦਿਆ ਤੇ ਕਿਵੇਂ ਅਦਾਲਤ ਨੇ ਆਈ ਐਫ ਸੀ ਐਲ ਜਾਂਚ ਕਰਵਾਈ ਜੋ ਉਹਨਾਂ ਦੇ ਹੱਕ ਵਿਚ ਆਈ ਅਤੇ ਕਿਵੇਂ ਉਹਨਾਂ ਨੂੰ ਸਟੇਅ ਮਿਲੀ ਹੈ। ਉਹਨਾਂ ਦੱਸਿਆਕਿ  ਉਹ 2 ਅਕਤੂਬਰ ਨੂੰ ਡਾ. ਦਰਸ਼ਨਪਾਲ ਸਿੰਘ ਜਦੋਂ ਮਿਲੇ ਸਨ ਤਾਂ ਉਹਨਾਂ ਕਿਹਾ ਸੀ ਕਿ ਉਹ ਦਸਤਾਵੇਜ਼ ਨਹੀਂ ਵੇਖਣਗੇ ਉਹਨਾਂ ਦੀ ਲੀਗਲ ਟੀਮ ਵੇਖੇਗੀ ਪਰ ਇਸ ਤੋਂ ਅਗਲੇ ਹੀ ਦਿਨ 3 ਅਕਤੂਬਰ ਨੂੰ ਉਹਨਾਂ ਦੀ ਕਿਸਾਨ ਯੂਨੀਅਨ ਦੇ ਟੋਲੇ ਨੇ ਨਗਰ ਨਿਗਮ ਸਾਹਮਣੇ ਧਰਨਾ ਦੇ ਕੇ ਨਿਗਮ ਕਮਿਸ਼ਨਰ ’ਤੇ ਨਜਾਇਜ਼ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ।

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਸ਼ਹਿਰੀ ਪਲਾਟ ਦੇ ਮਾਮਲੇ ’ਤੇ ਦਿੱਤੇ ਧਰਨੇ ਦਾ ਵਿਵਾਦ ਭੱਖਿਆ; ਬੀ.ਕੇ.ਯੂ ਰਾਜੇਵਾਲ ਵੱਲੋਂ ਕ੍ਰਾਂਤੀਕਾਰੀ ਯੂਨੀਅਨ ਦੇ ਫੈਸਲੇ ਦਾ ਵਿਰੋਧ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਵਿਰੋਧ
ਇਸ ਦੌਰਾਨ ਪ੍ਰੈਸ ਕਾਨਫਰੰਸ ਵਿਚ ਸ਼ਾਮਲ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਜਗਜੀਤ ਸਿੰਘ ਮੋਹਲ ਗਵਾਰਾ ਨੇ ਕਿਹਾ ਕਿ ਉਹ ਕਿਸਾਨ ਯੂਨੀਅਨ ਦੇ ਕਿਸੇ ਵੀ ਗੈਰ ਕਿਸਾਨੀ ਮਸਲੇ ਵਿਚ ਦਖਲ ਦੇਣ ਦੇ ਖਿਲਾਫ ਹਨ। ਉਹਨਾਂ ਕਿਹਾ ਕਿ ਅਸੀਂ ਸਿਰਫ ਕਿਸਾਨੀ ਮਸਲਿਆਂ ਤੱਕ ਸੀਮਤ ਹਾਂ ਤੇ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਕਿਸਾਨੀ ਮਸਲਿਆਂ ਤੱਕ ਹੀ ਸੀਮਤ ਰਹਿਣ।
ਡਾ. ਦਰਸ਼ਨਪਾਲ ਨੇ ਫੋਨ ਨਹੀਂ ਚੁੱਕਿਆ: ਇਸ ਮਾਮਲੇ ਵਿਚ ਪੱਖ ਲੈਣ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਡਾ. ਦਰਸ਼ਨਪਾਲ ਨੂੰ ਪੱਖ ਲੈਣ ਲਈ ਵਾਰ-ਵਾਰ ਫੋਨ ਕਰ ਕੇ ਬਾਵਜੂਦ ਉਹਨਾਂ ਫੋਨ ਨਹੀਂ ਚੁੱਕਿਆ।

ਮੈਂ ਸਹੀ ਮੇਰੇ ਕੋਲ ਸਾਰੇ ਦਸਤਾਵੇਜ਼ ਮੌਜੂਦ: ਇਸ ਮਾਮਲੇ ਵਿਚ ਦੀਪਇੰਦਰ ਕੌਰ ਦੇ ਲੜਕੇ ਗੁਰਸਿੱਖਵਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਸਟੈਂਡ ’ਤੇ ਬਿਲਕੁਲ ਸਹੀ ਹਨ ਤੇ ਉਹਨਾਂ ਕੋਲ ਸਾਰੇ ਦਸਤਾਵੇਜ਼ ਮੌਜੂਦ ਹਨ ਜੋ ਉਹ ਮੀਡੀਆ ਨੂੰ ਵਿਖਾਉਣ ਲਈ ਤਿਆਰ ਹਨ। ਉਹਨਾਂ ਨੇ ਭਰਪੂਰ ਸਿੰਘ ਤੇ ਬਲਦੇਵ ਸਿੰਘ ਸਾਰੇ ਦਾਅਵੇ ਰੱਦ ਕਰ ਦਿੱਤੇ।