ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਪਰਿਵਾਰਕ ਖੇਡਾਂ ਕਰਵਾਈਆਂ

149

ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਪਰਿਵਾਰਕ ਖੇਡਾਂ ਕਰਵਾਈਆਂ

ਬਹਾਦਰਜੀਤ ਸਿੰਘ /ਰੂਪਨਗਰ,18 ਅਪ੍ਰੈਲ,2022
ਦਸ਼ਮੇਸ਼ ਯੂਥ ਕਲੱਬ ਗਰੀਨ ਐਵੇਂਨਿਊ ਰੂਪਨਗਰ ਵੱਲੋ ਖਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ ਪਰਿਵਾਰਕ ਖੇਡਾਂ ਕਰਵਾਈਆਂ ਗਈਆਂ ।

ਖੇਂਡਾ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਨਾਗਰਾ ਅਤੇ ਤਰਲੋਕ ਸਿੰਘ ਨੇ ਦੱਸਿਆ ਕਿ ਪਰਿਵਾਰਕ ਖੇਡ ਮੇਲੇ ਦੌਰਾਨ ਬੱਚਿਆ ਅਤੇ ਬੱਚਿਆ ਦੇ ਮਾਪਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਦੌਰਾਨ 200 ਦੇ ਕਰੀਬ ਖਿਡਾਰੀਆ ਨੇ ਹਿਸਾ ਲਿਆ ਜਿਨ੍ਹਾਂ ਦੀਆ ਵੱਖ ਵੱਖ ਜਿਵੇਂ ਕਿ ਰੱਸਾਕੱਸੀ, 100 ਮੀਟਰ ਦੌੜ, ਬੋਰੀ ਦੌੜ, ਸਲੌ ਸਾਈਕਲਿੰਗ, ਮਿਊਜ਼ੀਕਲ ਚੇਅਰ, ਖੇਡਾਂ ਕਰਵਾਈਆਂ ਗਈਆਂ, ਖੇਡਾਂ ਦੌਰਾਨ ਰੱਸਾਕੱਸੀ ਵਿੱਚ ਸੀਨੀਅਰ ਸਿਟੀਜਨ ਵਰਗ ਜੇਤੂ ਰਿਹਾ।

ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਪਰਿਵਾਰਕ ਖੇਡਾਂ ਕਰਵਾਈਆਂ

15 ਸਾਲ ਤੱਕ ਦੇ ਬੱਚਿਆਂ ਨੂੰ ਦਸਤਾਰ ਸਜਾਉਣ ਦੇ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ।ਰਾਈਫਲ ਸ਼ੂਟਿੰਗ ਵਿੱਚ ਸੋਨ ਤਗਮਾ ਜਿੱਤਣ ਵਾਲੀ ਵਸ਼ਿਕਾ ਚੌਧਰੀ, ਜੋ ਕੇ ਗਰੀਨ ਐਵੇਂਨਿਊ ਕਲੋਨੀ ਦੇ ਵਸਨੀਕ ਹੈ,ਨੂੰ ਕਲੱਬ ਮੈਬਰਾਂ ਵੱਲੋਂ ਵਿਸ਼ੇਸ਼ ਸਨਮਾਨਿਤ ਕੀਤਾ ਗਿਆ।

ਖੇਡ ਮੁਕਾਬਲਿਆਂ ਦੇ ਨਾਲ ਪੰਜਾਬੀ ਲੋਕ ਗਾਇਕ ਜੋਂ ਆਪਣੀ ਕਮਲ ਦੇ ਨਾਲ ਲੋਕਾਂ ਨੂੰ ਸਮਾਜਿਕ ਮੁੱਦੇਆ ਤੋ ਜਾਣੂ ਕਰਵਾਉਂਦੇ ਰਹਿੰਦੇ ਹਨ ਗੁਰਵਿੰਦਰ ਸਿੰਘ ਰੋਮੀ ਘਦਾਮੇ ਵਾਲਿਆ ਨੇ ਸਾਹਿਤਕ ਹਾਜਰੀ ਲਗਵਾਈ, ਕਲੱਬ ਵੱਲੋਂ ਰੋਮੀ ਘੜਾਮੇ ਵਾਲਿਆ ਦਾ ਸਨਮਾਨ ਕੀਤਾ ਗਿਆ।

ਇਸ ਮੌਕੇ ਜਸਬੀਰ ਸਿੰਘ ਘਨੌਲੀ, ਨਰਿੰਦਰ ਸਿੰਘ ਉਪੱਲ, ਪਰਮਜੀਤ ਸਿੰਘ ਕਲੋਨੀ ਪ੍ਰਧਾਨ, ਰੁਪਿੰਦਰ ਸਿੰਘ, ਨਰਿੰਜਨ ਸਿੰਘ, ਪਰਮਜੀਤ ਸਿੰਘ, ਗਗਨਪ੍ਰੀਤ ਸਿੰਘ, ਅਵਨੀਤ ਸਿੰਘ, ਬਲਪ੍ਰੀਤ ਸਿੰਘ, ਸਰਬਜੀਤ ਸਿੰਘ, ਜਸਵੰਤ ਸਿੰਘ, ਅਮਰੀਕ ਸਿੰਘ, ਬਿਕਰਮਜੀਤ ਸਿੰਘ,ਸੁਦਾਗਰ ਸਿੰਘ, ਅਤੇ ਆਰ ਐਸ ਬੈਡਮਿੰਟਨ ਅਕੈਡਮੀ ਨੇ ਵਿਸ਼ੇਸ਼ ਸਹਿਯੋਗ ਦਿੱਤਾ।