ਗਣਤੰਤਤਰ ਦਿਵਸ ਮੌਕੇ ਖੇਡ ਵਿਭਾਗ ਵਲੋਂ ਰਿਲੇਅ ਰੇਸ ਕਰਵਾਈ ਗਈ

258

ਗਣਤੰਤਤਰ ਦਿਵਸ ਮੌਕੇ ਖੇਡ ਵਿਭਾਗ ਵਲੋਂ ਰਿਲੇਅ ਰੇਸ ਕਰਵਾਈ ਗਈ

ਬਹਾਦਰਜੀਤ ਸਿੰਘ / ਰੂਪਨਗਰ, 26 ਜਨਵਰੀ, 2023

ਖੇਡ ਵਿਭਾਗ ਵਲੋਂ ਗਣਤੰਤਰ ਦਿਵਸ ਮੌਕੇ ਨਹਿਰੂ ਸਟੇਡੀਅਮ ਵਿਖੇ ਰਿਲੇਅ ਰੇਸ ਕਰਵਾਈ ਗਈ। ਇਸ ਖੇਡ ਦੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਗਣਤੰਤਰ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਡਿਵੀਜ਼ਨਲ ਕਮਿਸ਼ਨਰ ਰੂਪਨਗਰ  ਸੁਮੇਰ ਸਿੰਘ ਗੁਰਜ਼ਰ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਕੀਤੀ ਗਈ।

ਗਣਤੰਤਤਰ ਦਿਵਸ ਮੌਕੇ ਖੇਡ ਵਿਭਾਗ ਵਲੋਂ ਰਿਲੇਅ ਰੇਸ ਕਰਵਾਈ ਗਈ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਰੁਪੇਸ਼ ਕੁਮਾਰ ਨੇ ਦੱਸਿਆ ਕਿ ਰਿਲੇਅ ਰੇਸ ਵਿਚ ਜਸਪ੍ਰੀਤ ਕੌਰ, ਮਨਜੀਤ ਸਿੰਘ, ਨਵਪ੍ਰੀਤ ਕੌਰ ਅਤੇ ਪਾਰਸ਼ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ, ਦੂਜਾ ਸਥਾਨ ਨੇਹਾ ਕੁਮਾਰੀ, ਹਰਦੀਪ ਸਿੰਘ, ਡੋਰਥੀ ਅਤੇ ਜਸਕੀਰਤ ਸਿੰਘ ਨੇ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਤੀਜਾ ਸਥਾਨ ਰੀਆ, ਵਰਿੰਦਰ ਸਿੰਘ, ਨਵਜੋਤ ਕੌਰ ਅਤੇ ਸੁਖਜਿੰਦਰ ਸਿੰਘ ਨੇ ਹਾਸਲ ਕੀਤਾ। ਜਦਕਿ ਚੌਥੇ ਸਥਾਨ ਉਤੇ ਖੁਸ਼ਪ੍ਰੀਤ ਕੌਰ, ਦਕਸ਼, ਜਸ਼ਨਪ੍ਰੀਤ ਕੌਰ ਅਤੇ ਰੋਹਿਤ ਦੇ ਟੀਮ ਨੇ ਹਾਸਿਲ ਕੀਤਾ।