ਗਰੀਬਾਂ ਤੇ ਲੋੜਵੰਦਾਂ ਦੀ ਸੇਵਾ ਰੱਬ ਦੀ ਸੇਵਾ ਦੇ ਬਰਾਬਰ: ਘਨਸ਼ਿਆਮ ਥੋਰੀ

206

ਗਰੀਬਾਂ ਤੇ ਲੋੜਵੰਦਾਂ ਦੀ ਸੇਵਾ ਰੱਬ ਦੀ ਸੇਵਾ ਦੇ ਬਰਾਬਰ: ਘਨਸ਼ਿਆਮ ਥੋਰੀ

ਦਿੜ੍ਹਬਾ/ਸੰਗਰੂਰ, 10 ਜਨਵਰੀ:

ਗਰੀਬ ਅਤੇ ਲੋੜਵੰਦਾਂ ਦੀ ਸੇਵਾ ਕਰਨ ਲਈ ਹਰੇਕ ਵਿਅਕਤੀ ਨੂੰ ਯਤਨਸ਼ੀਲ ਰਹਿਣਾ ਚਾਹੀਦਾ ਹੈ ਅਤੇ ਅਜੋਕੇ ਮਹਿੰਗਾਈ ਦੇ ਯੁੱਗ ਵਿੱਚ ਜੇ ਗਰੀਬ ਵਿਅਕਤੀ ਨੂੰ ਬਹੁਤ ਹੀ ਘੱਟ ਕੀਮਤ ‘ਤੇ ਪੌਸ਼ਟਿਕ ਤੇ ਸਾਫ਼ ਸੁਥਰਾ ਭੋਜਨ ਮਿਲਦਾ ਹੈ ਤਾਂ ਉਸ ਤੋਂ ਵੱਡਾ ਪੁੰਨ ਦਾ ਕੋਈ ਹੋਰ ਕਾਰਜ ਨਹੀਂ ਹੋ ਸਕਦਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਦਿੜ੍ਹਬਾ ਵਿਖੇ ਸਾਂਝੀ ਰਸੋਈ ਦਾ ਜਾਇਜ਼ਾ ਲੈਣ ਮਗਰੋਂ ਕੀਤਾ। ਥੋਰੀ ਨੇ ਕਿਹਾ ਕਿ ਗਰੀਬਾਂ ਤੇ ਲੋੜਵੰਦਾਂ ਦੀ ਸੇਵਾ ਰੱਬ ਦੀ ਸੇਵਾ ਦੇ ਬਰਾਬਰ ਹੈ। ਇਸ ਮੌਕੇ  ਥੋਰੀ ਦੇ ਨਾਲ ਐਸ.ਡੀ.ਐਮ ਮਨਜੀਤ ਸਿੰਘ ਚੀਮਾ ਵੀ ਹਾਜ਼ਰ ਸਨ। ਸਾਂਝੀ ਰਸੋਈ ਦਾ ਜਾਇਜ਼ਾ ਲੈਣ ਮਗਰੋਂ ਡਿਪਟੀ ਕਮਿਸ਼ਨਰ ਸਮੇਤ ਹੋਰ ਅਧਿਕਾਰੀਆਂ ਅਤੇ ਪਤਵੰਤਿਆਂ ਨੇ ਸਾਂਝੀ ਰਸੋਈ ਵਿੱਚ ਤਿਆਰ ਭੋਜਨ ਵੀ ਖਾਧਾ।

ਗਰੀਬਾਂ ਤੇ ਲੋੜਵੰਦਾਂ ਦੀ ਸੇਵਾ ਰੱਬ ਦੀ ਸੇਵਾ ਦੇ ਬਰਾਬਰ: ਘਨਸ਼ਿਆਮ ਥੋਰੀ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੀਆਂ 9 ਸਬ-ਡਵੀਜ਼ਨਾਂ ਅਤੇ ਇੱਕ ਸਬ ਤਹਿਸੀਲ ਵਿੱਚ ‘ਸਾਂਝੀ ਰਸੋਈ’ ਸਫ਼ਲਤਾ ਨਾਲ ਚੱਲ ਰਹੀ ਹੈ ਜਿਥੇ ਕਿ ਸਿਰਫ਼ 10 ਰੁਪਏ ‘ਚ ਭੋਜਨ ਦੀ ਥਾਲੀ ਉਪਲਬਧ ਕਰਵਾਉਣ ਦਾ ਮਕਸਦ ਅਸਲ ਵਿੱਚ ਉਨ੍ਹਾਂ ਲੋਕਾਂ ਦੀ ਸੇਵਾ ਕਰਨਾ ਹੈ, ਜਿਹੜੇ ਲੋਕ ਮਿਹਨਤਕਸ਼ ਹਨ ਅਤੇ ਪਰਿਵਾਰਕ ਜਾਂ ਸਮਾਜਿਕ ਮਜ਼ਬੂਰੀਆਂ ਕਾਰਨ ਵਿੱਤੀ ਕਮੀਆਂ ਨਾਲ ਜੂਝ ਰਹੇ ਹਨ। ਥੋਰੀ ਨੇ ਕਿਹਾ ਕਿ ਸੇਵਾ ਦੇ ਇਸ ਕਾਰਜ ਵਿੱਚ ਹਰੇਕ ਵਿਅਕਤੀ ਨੂੰ ਆਪਣੀ ਸਮਰੱਥਾ ਮੁਤਾਬਕ ਜ਼ਰੂਰ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਐਸ.ਡੀ.ਐਮ ਮਨਜੀਤ ਸਿੰਘ ਚੀਮਾ ਨੇ ਕਿਹਾ ਕਿ ਪਰਉਪਕਾਰ ਦੇ ਇਸ ਕਾਰਜ ਲਈ ਉਹ ਡਿਪਟੀ ਕਮਿਸ਼ਨਰ  ਥੋਰੀ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਸਮਾਜ ਸੇਵੀ ਸੰਗਠਨਾਂ ਤੇ ਦਾਨੀਆਂ ਨੂ ੰਵੀ ਸੇਵਾ ਦੇ ਇਸ ਕਾਰਜ ਵਿੱਚ ਵਿੱਤੀ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ।