ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਵਿੱਚ ਸਾਲਾਨਾ ਸ਼ਹੀਦੀ ਜੋਡ਼ ਮੇਲ ਸ਼ੁਰੂ

351

ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਵਿੱਚ ਸਾਲਾਨਾ ਸ਼ਹੀਦੀ ਜੋਡ਼ ਮੇਲ  ਸ਼ੁਰੂ

ਬਹਾਦਰਜੀਤ ਸਿੰਘ/ਰੂਪਨਗਰ, 17 ਦਸੰਬਰ, 2022

ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਵਿੱਚ ਸਾਲਾਨਾ ਸ਼ਹੀਦੀ ਜੋਡ਼ ਮੇਲ ਸ਼ਨੀਵਾਰ ਨੂੰ ਸ਼ੁਰੂ ਹੋਗਿਆ। ਪਹਿਲੇ ਦਿਨ ਗੁਰਦੁਆਰੇ ਗੁਰੂਗੜ੍ਹ ਸਾਹਿਬ ਸਦਾਬਰਤ ਤੋਂ ਸਵੇਰੇ 9 ਵਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ  ਵਿੱਚ ਨਗਰ ਕੀਰਤਨ ਕੱਢਿਆ ਗਿਆ ।ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਦੇ ਕਥਾਵਾਚਕ ਪਵਿੱਤਰ ਸਿੰਘ ਨੇ ਅਰਦਾਸ ਕੀਤੀ। ਜਿਸ ਤੋਂ ਬਾਅਦ ਨਗਰ ਕੀਰਤਨ ਰਵਾਨਾ ਕੀਤਾ ਗਿਆ।

ਸੰਗਤਾਂ ਨੇ ਵੱਡੀ ਗਿਣਤੀ ਵਿਚ ਨਗਰ ਕੀਰਤਨ ਵਿਚ ਸ਼ਾਮਲ ਹੋਕੇ ਗੁਰੂਜਸ ਕੀਤਾ। ਨਗਰ ਕੀਰਤਨ ਰੋਪਡ਼ ਸ਼ਹਿਰ ਦੇ ਨਵੇਂ ਲੋਹੇ ਦੇ ਪੁਲ ਤੋਂ ਹੋਕੇ ਗਿਆਨੀ ਜੈਲ ਸਿੰਘ ਨਗਰ, ਕਾਲਜ ਰੋਡ , ਬੇਲਾ ਚੌਕ , ਹਸਪਤਾਲ ਰੋਡ , ਲਹਰੀਸ਼ਾਹ ਮੰਦਰ ਰੋਡ ਤੋਂ  ਲੋਹੇ ਦੇ ਪੁਲ ਤੋਂ ਹੁੰਦਾ ਹੋਇਆ ਮੁੱਖ ਰੋਡ ਤੋਂ ਹੋਕੇ ਗੁਰਦੁਆਰਾ ਬਾਬਾ ਸਤਨਾਮ ਜੀ ਨੰਗਲ ਚੌਕ ਤੋਂ ਪਾਵਰ ਕਲੋਨੀ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ  ਸ਼੍ਰੀ ਭੱਠਾ ਸਾਹਿਬ  ਪਹੁੰਚਿਆ ।

ਨੌਜਵਾਨਾਂ ਨੇ ਗਤਕਾ ਬਾਜੀ ਦੇ ਜੌਹਰ ਦਿਖਾਏ। ਵੱਖ ਵੱਖ ਥਾਵਾਂ ਤੇ ਨਗਰ ਕੀਰਤਨ ਦਾ ਸਵਾਗਤ  ਕੀਤਾ ਗਿਆ। ਇਸ ਮੌਕੇ ਸੰਗਤਾਂ ਨੂੰ ਚਾਹ , ਪਕੌਡ਼ੇ, ਮੱਠੀ ,  ਦੁੱਧ ਆਦਿ ਦੇ ਲੰਗਰ ਲਗਾਏ ਗਏ।  ਰਾਗੀ ਅਤੇ ਢਾਡੀ ਜਥਿਆਂ ਨੇ ਸਿਖ ਇਤਿਹਾਸ ਸੁਣਾਕੇ ਸੰਗਤਾਂ ਨੂੰ ਨਿਹਾਲ ਕੀਤਾ ।

ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਵਿੱਚ ਸਾਲਾਨਾ ਸ਼ਹੀਦੀ ਜੋਡ਼ ਮੇਲ  ਸ਼ੁਰੂ

ਗੁਰਦੁਆਰਾ ਸਾਹਿਬ ਦੇ ਮੈਨੇਜਰ ਅਮਰਜੀਤ ਸਿੰਘ ਜਿੰਦਵੜੀ ਨੇ ਦਸਿਆ ਕਿ ਪਹਿਲੇ ਦਿਨ ਸ਼੍ਰੀ ਅਖੰਡ ਪਾਠ ਦੇ ਭੋਗ ਸ਼ੁਰੂ ਕੀਤੇ ਹਨ ਅਤੇ ਭੋਗ 19 ਦਸੰਬਰ ਨੂੰ ਪਾਏ ਜਾਣਗੇ। ਇਸ ਦੌਰਾਨ ਖਾਲਸਾ  ਪ੍ਰਚਾਰ ਕਮੇਟੀ ਕੋਟਲਾ ਨਿਹੰਗ , ਬਾਬਾ ਗੁਰਚਰਨ ਸਿੰਘ ਲੰਗਰਾਂ ਵਾਲੇ , ਮਾਜਰੀ  , ਵੱਡੀ  ਗੰਧੋ,  ਪਪਰਾਲਾ  ਦੀ ਸੰਗਤ ਨੇ ਚਾਹ ਪਕੌਡ਼ੇ ਦੇ ਲੰਗਰ ਲਗਾਏ।ਨਗਰ ਕੀਰਤਨ ਦੌਰਾਨ ਐਸ.ਜੀ.ਪੀ.ਸੀ ਮੈਂਬਰ ਅਜਮੇਰ ਸਿੰਘ ਖੇੜਾ , ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਦਲਜੀਤ ਕੌਰ , ਮੈਨੇਜਰ ਅਮਰਜੀਤ ਸਿੰਘ ਜਿੰਦਵੜੀ ,ਅਕਾਉੰਟੈੰਟ ਕਰਮਜੀਤ ਸਿੰਘ , ਕੈਸ਼ੀਅਰ ਗੁਰਮੀਤ ਸਿੰਘ , ਪਰਮਜੀਤ ਸਿੰਘ,  ਜਥੇਦਾਰ ਭਾਗ ਸਿੰਘ , ਬਾਬਾ ਹਰਦੀਪ ਸਿੰਘ , ਮਨਿੰਦਰਪਾਲ ਸਿੰਘ  ਸਾਹਨੀ , ਪਰਮਜੀਤ ਸਿੰਘ ਮੱਕੜ ਆਦਿ ਮੌਜੂਦ ਸਨ।