ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਕਮੇਟੀ ਨੇ ਲਿਆ 600 ਗਜ ਪਲਾਟ ਦਾ ਕਬਜ਼ਾ, ਲਾਏ ਗੁਰਦੁਆਰੇ ਦੇ ਬੋਰਡ
ਪਟਿਆਲਾ, 28 ਜੂਨ )-
ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅਨੰਦ ਨਗਰ ਬੀ ਦੀ ਪ੍ਰਬੰਧਕ ਕਮੇਟੀ ਵਲੋਂ ਖਰੀਦੇ ਗਏ 600 ਗਜ ਦੇ ਪਲਾਟ ਦਾ ਕਬਜ਼ਾ ਕਮੇਟੀ ਨੇ ਲੈ ਲਿਆ ਹੈ ਅਤੇ ਇਸ ਪਲਾਟ ’ਤੇ ਆਪਣੇ ਬੋਰਡ ਅਤੇ ਥੀਂਹ ਪੱਥਰ ਲਾ ਦਿੱਤੇ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਪ੍ਰਧਾਨ ਲਵਜੋਤ ਸਿੰਘ ਨੇ ਦੱਸਿਆ ਕਿ ਇਹ ਪਲਾਟ ਕੈਲਾਸ਼ ਕੌਰ ਸੁਪਤਨੀ ਦਵਿੰਦਰ ਸਿੰਘ ਗਰਚਾ ਡੀ. ਆਈ. ਜੀ. (ਰਿਟਾ:) ਨੇ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅਨੰਦ ਨਗਰ ਬੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਕਰਵਾਇਆ ਸੀ, ਉਸ ਦਾ ਕਬਜ਼ਾ ਅੱਜ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਕਮੇਟੀ ਨੂੰ ਸੌਂਪ ਦਿੱਤਾ ਤੇ ਕਮੇਟੀ ਨੇ ਅੱਜ ਉਕਤ ਪਲਾਟ ਦਾ ਕਬਜਾ ਲੈ ਲਿਆ ਹੈ।
ਦੱਸਣਯੋਗ ਹੈ ਕਿ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਬਹੁਤ ਹੀ ਸੁਚੱਜੇ ਢੰਗ ਨਾਲ ਚਲਾਇਆ ਜਾ ਰਿਹਾ ਹੈ ਤੇ ਸੰਗਤਾਂ ਨੇ ਕਮੇਟੀ ਦੀ ਸੇਵਾ ਨੂੰ ਦੇਖਦਿਆਂ ਪਿਛਲੇ ਦਿਨਾਂ ਵਿਚ ਲਵਜੋਤ ਸਿੰਘ ਨੂੰ ਫਿਰ ਤੋਂ ਕਮੇਟੀ ਦਾ ਪ੍ਰਧਾਨ ਚੁਣਿਆ ਸੀ। ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਵਿਸਥਾਰ ਲਈ ਨਾਲ ਲੱਗਦੇ ਪਲਾਟ ਖਰੀਦਣ ਲਈ ਮੁਹਿੰਮ ਸਫਲਤਾ ਪੂਰਵਕ ਚੱਲ ਰਹੀ ਹੈ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਸੰਗਤਾਂ ਲਈ ਵੱਡੇ ਪੱਧਰ ’ਤੇ ਪ੍ਰਬੰਧ ਕੀਤੇ ਗਏ ਹਨ।
ਇਸ ਮੌਕੇ ਪ੍ਰਧਾਨ ਲਵਜੋਤ ਸਿੰਘ, ਨਰਿੰਦਰ ਸਿੰਘ ਜਨਰਲ ਸਕੱਤਰ, ਅਜਾਇਬ ਸਿੰਘ ਸੀਨੀਅਰ ਮੀਤ ਪ੍ਰਧਾਨ ਸਤਨਾਮ ਸਿੰਘ ਮੀਤ ਪ੍ਰਧਾਨ ਚੰਦ ਸਿੰਘ ਖਜਾਨਚੀ, ਰਾਜਿੰਦਰ ਸਿੰਘ, ਤੇਜਾ ਸਿੰਘ ਗੁਰਬਚਨ ਸਿੰਘ ਠੇਕੇਦਾਰ, ਨਰਿੰਦਰਪਾਲ ਸਿੰਘ, ਪਰਗਟ ਸਿੰਘ, ਬਿੱਕਰ ਸਿੰਘ, ਹਰਮਿੰਦਰ ਪਾਲ ਸਿੰਘ ਮਿੰਟੀ ਖਾਲਸਾ ਸ਼ਤਾਬਦੀ ਕਮੇਟੀ, ਮਹਿੰਦਰ ਪਾਲ ਸਿੰਘ, ਸੁਖਦੇਵ ਸਿੰਘ ਠੇਕੇਦਾਰ, ਨਾਜਰ ਸਿੰਘ,ਸ਼ੁਸ਼ੀਲ ਕੁਮਾਰ ਚੋਪੜਾ ਨਿਸ਼ਕਾਮ ਸੇਵਾ ਸੁਸਾਇਟੀ ਆਦਿ ਹਾਜ਼ਰ ਸਨ।