ਗੁਰਿੰਦਰਜੀਤ ਕੌਰ ਨੇ ਸਰਕਾਰੀ ਕਾਲਜ ਮਹੈਣ ਦੇ ਪ੍ਰਿੰਸੀਪਲ ਵਜੋਂ ਕਾਰਜਭਾਰ ਸੰਭਾਿਲਆ

126

ਗੁਰਿੰਦਰਜੀਤ ਕੌਰ ਨੇ ਸਰਕਾਰੀ ਕਾਲਜ ਮਹੈਣ ਦੇ ਪ੍ਰਿੰਸੀਪਲ ਵਜੋਂ ਕਾਰਜਭਾਰ ਸੰਭਾਿਲਆ

ਬਹਾਦਰਜੀਤ ਸਿੰਘ /  ਸ਼੍ਰੀ ਅਨੰਦਪੁਰ ਸਾਹਿਬ,7 ਜੂਨ ,2023   

ਅੱਜ ਸਰਕਾਰੀ ਕਾਲਜ ਮਹੈਣ, ਸ੍ਰੀ ਅਨੰਦਪੁਰ ਸਾਹਿਬ ਵਿਖੇ ਨਵੀਂ ਪ੍ਰਿੰਸੀਪਲ ਗੁਰਿੰਦਰਜੀਤ ਕੌਰ ਨੇ ਕਾਰਜਭਾਰ ਸੰਭਾਲ ਲਿਆ ਹੈ। ਪ੍ਰੋ: ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲਾ ਸ੍ਰੀਮਤੀ ਸੀਮਾ ਪ੍ਰਿੰਸੀਪਲ ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਕੋਲ ਸਰਕਾਰੀ ਕਾਲਜ ਮਹੈਣ ਦਾ ਵਾਧੂ ਚਾਰਜ ਸੀ।

ਪ੍ਰਿੰਸੀਪਲ ਗੁਰਿੰਦਰਜੀਤ ਕੌਰ ਨੇ ਚਾਰਜ ਸੰਭਾਲਦੇ ਹੋਏ ਕਿਹਾ ਕਿ ਉਹ ਸਰਕਾਰੀ ਕਾਲਜ ਮਹੈਣ, ਸ੍ਰੀ ਅਨੰਦਪੁਰ ਸਾਹਿਬ ਨੂੰ ਸਫਲਤਾ ਦੀਆਂ ਉੱਚ ਬੁਲੰਦੀਆਂ ਤੇ ਪਹੁੰਚਾਉਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਸਰਕਾਰੀ ਕਾਲਜ ਮਹੈਣ, ਅਨੰਦਪੁਰ ਸਾਹਿਬ ਇਲਾਕੇ ਦਾ ਪ੍ਰਸਿੱਧ ਅਤੇ ਸਰਵਉੱਤਮ ਕਾਲਜ ਹੋਵੇਗਾ। ਉਹਨਾਂ ਨੇ ਕਿਹਾ ਕਿ ਕਾਲਜ ਦੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵੱਲ ਵਿਸ਼ੇਸ ਧਿਆਨ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੀ ਪੜ੍ਹਾਈ ਦਾ ਪੂਰਾ-ਪੂਰਾ ਧਿਆਨ ਰੱਖਿਆ ਜਾਵੇਗਾ।

ਗੁਰਿੰਦਰਜੀਤ ਕੌਰ ਨੇ ਸਰਕਾਰੀ ਕਾਲਜ ਮਹੈਣ ਦੇ ਪ੍ਰਿੰਸੀਪਲ ਵਜੋਂ ਕਾਰਜਭਾਰ ਸੰਭਾਿਲਆ

ਇਸ ਮੌਕੇ ਤੇ ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਦੀ ਪ੍ਰਿੰਸੀਪਲ ਸੀਮਾ ਨੇ ਨਵੀਂ ਪ੍ਰਿੰਸੀਪਲ ਨੂੰ ਚਾਰਜ ਸੋਂਪਿਆ। ਇਸ ਮੌਕੇ ਤੇ ਹੀ ਪ੍ਰਿੰਸੀਪਲ ਸੀਮਾ, ਪ੍ਰੋ: ਵਿਪਨ ਕੁਮਾਰ, ਪ੍ਰੋ: ਬੋਬੀ ਅਤੇ ਲਾਇਬ੍ਰੇਰੀ ਅਟੇਡੈਂਟ ਅਸ਼ੋਕ ਕੁਮਾਰ ਨੇ ਨਵੀਂ ਪ੍ਰਿੰਸੀਪਲ ਸਰਕਾਰੀ ਕਾਲਜ ਮਹੈਣ ਗੁਰਿੰਦਰਜੀਤ ਕੌਰ ਨੂੰ ਫੁੱਲਾਂ ਦਾ ਗੁਲਦਸ਼ਤਾ ਭੇਂਟ ਕਰਦੇ ਹੋਏ ਉਹਨਾਂ ਦਾ ਕਾਲਜ ਵਿੱਚ ਨਿੱਘਾ ਸਵਾਗਤ ਕੀਤਾ।