ਗੁਰੂ ਨਾਨਕ ਦੇਵ ਯੂਨੀਵਰਸਿਟੀ ਕਰਮਚਾਰੀ ਸੱਭਿਆਚਾਰਕ ਮੰਚ ਵੱਲੋਂ ਧਰਤੀ ਦਿਵਸ ਮਨਾਇਆ ਗਿਆ

222

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਰਮਚਾਰੀ ਸੱਭਿਆਚਾਰਕ ਮੰਚ ਵੱਲੋਂ ਧਰਤੀ ਦਿਵਸ ਮਨਾਇਆ ਗਿਆ

23 ਅਪ੍ਰੈਲ 2021 –

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ “ਯੂਨੀਵਰਸਿਟੀ ਕਰਮਚਾਰੀ ਸੱਭਿਆਚਾਰਕ ਮੰਚ` ਵੱਲੋਂ ਅੱਜ ਜਿਥੇ ਵਾਤਾਵਰਣ ਦੀ ਸਾਂਭ ਸੰਭਾਲ ਦਾ ਸੰਕਲਪ ਲਿਆ ਗਿਆ ਉਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਤਾਵਰਣ ਨੂੰ ਹੋਰ ਵੀ ਖੂਬਸੂਰਤ ਬਣਾਉਣ ਦੇ ਲਈ ਪੌਦੇ ਲਗਾਉਣ ਦਾ ਪ੍ਰਣ ਕੀਤਾ ਗਿਆ। “ਯੂਨੀਵਰਸਿਟੀ ਕਰਮਚਾਰੀ ਸੱਭਿਆਚਾਰਕ ਮੰਚ` ਜੋ ਹਾਲ ਵਿਚ ਹੀ ਗੈਰ-ਅਧਿਆਪਨ ਕਰਮਚਾਰੀਆਂ ਵੱਲੋਂ ਸਥਾਪਤ ਕੀਤਾ ਗਿਆ ਹੈ ਦਾ ਇਹ ਪਲੇਠੀ ਗਤੀਵਿਧੀ ਜੋ `ਧਰਤੀ ਦਿਵਸ` ਨੂੰ ਸਮਰਪਿਤ ਸੀ।

ਮੰਚ ਵੱਲੋਂ ਵਾਤਾਵਰਣ ਦੀ ਸਾਂਭ ਸੰਭਾਲ ਪ੍ਰਤੀ ਜਾਗਰੂਕਤਾ ਵਧਾਉਣ ਲਈ ਪਿਛਲੇ ਸਾਲਾਂ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਦੇ ਉਪਰਾਲਿਆਂ ਦੀ ਜਿਥੇ ਸ਼ਲਾਘਾ ਕੀਤੀ ਗਈ ਉਥੇ ਉਨ੍ਹਾਂ ਦੀ ਪ੍ਰੇਰਨਾ ਨਾਲ ਯੂਨੀਵਰਸਿਟੀ ਦੇ ਕੈਂਪਸ ਅਤੇ ਆਲੇ ਦੁਆਲੇ ਵਿਚ ਵਾਤਾਵਰਣ ਪ੍ਰਤੀ ਜਾਗਰੂਕਤਾ ਵਧਾਉਣ ਦੇ ਲਈ ਕੰਮ ਕਰਨ ਦਾ ਸੰਕਲਪ ਲੈਂਦਿਆਂ ਕੈਂਪਸ ਲਈ ਵੱਖ ਵੱਖ ਤਰ੍ਹਾਂ ਦੇ ਬੂਟੇ ਭੇਂਟ ਕੀਤੇ ਗਏ।

ਮੰਚ ਦੇ ਪ੍ਧਾਨ ਮੈਡਮ ਜੋਬਨਜੀਤ ਕੌਰ ਨੇ ਦੱਸਿਆ ਕਿ ਵਾਤਾਵਰਣ ਨੂੰ ਸਾਫ ਸੁਥਰਾ ਰੱਖਣਾ ਸਾਡਾ ਮੁੱਢਲਾ ਫਰਜ ਹੈ। ਉਹਨਾਂ ਦੱਸਿਆ ਕਿ ਜੇਕਰ ਸਾਡਾ ਆਲਾ ਦੁਆਲਾ ਹਰਿਆ ਭਰਿਆ ਤੇ ਸਾਫ ਸੁਥਰਾ ਹੋਵੇਗਾ ਤਾਂ ਹੀ ਸਾਡੀ ਸਿਹਤ ਠੀਕ ਰਹੇਗੀ। ਵਾਈਸ ਪ੍ਧਾਨ ਪਰਗਟ ਸਿੰਘ ਨੇ ਦੱਸਿਆ ਕਿ ਹਰ ਮਨੁੱਖ ਨੂੰ ਰੁੱਖ ਲਗਾਉਣ ਦਾ ਸੰਕਲਪ ਲੈਣਾ ਚਾਹੀਦਾ ਹੈ। ਸ,ਹਰਦੀਪ ਸਿੰਘ ਨਾਗਰਾ ਨੇ ਕਿਹਾ ਕਿ ਬੇਸ਼ੱਕ ਯੂਨੀਵਰਸਿਟੀ ਕੈਂਪਸ ਵਿੱਚ ਵਾਤਾਵਰਣ ਦੀ ਸਾਂਭ ਸੰਭਾਲ ਦੇ ਨਾਲ-ਨਾਲ ਹਰਿਆਲੀ ਦੇ ਪੱਖੋਂ ਵੱਖ-ਵੱਖ ਤਰਾਂ ਦੇ ਹਜਾਰਾਂ ਬੂਟੇ ਲੱਗੇ ਹੋਏ ਹਨ ਪਰ ਉਹਨਾਂ ਨੇ ਇਸ ਅਦਾਰੇ ਦੀ ਕੁਦਰਤੀ ਦਿੱਖ ਦੀ ਖੂਬਸੂਰਤੀ ਲਈ ਆਪਣਾ ਨਿੱਕਾ ਜਿਹਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਰਮਚਾਰੀ ਸੱਭਿਆਚਾਰਕ ਮੰਚ ਵੱਲੋਂ ਧਰਤੀ ਦਿਵਸ ਮਨਾਇਆ ਗਿਆ

ਮਨਪ੍ਰੀਤ ਸਿੰਘ, ਕੈਸ਼ੀਅਰ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਸਮਾਜ ਸੇਵਾ ਦੇ ਲਿਹਾਜ ਨਾਲ ਕੋਈ ਨਾ ਕੋਈ ਸੇਧ ਦੇਣ ਵਾਲਾ ਪ੍ਰੋਗਰਾਮ ਉਲੀਕਣ ਦੀ ਕੋਸ਼ਿਸ਼ ਲਈ ਇਸ ਮੰਚ ਦੀ ਪੂਰੀ ਟੀਮ ਹਮੇਸ਼ਾਂ ਤਤਪਰ ਰਹੇਗੀ। ਸਕੱਤਰ ਬਲਜੀਤ ਕੌਰ ਨੇ ਇਸ ਮੰਚ ਦੀ ਸਮੁੱਚੀ ਟੀਮ ਦੇ ਇਸ ਵਿਸ਼ੇਸ਼ ਉਪਰਾਲੇ ਰਾਹੀਂ ਸਹਿਯੋਗ ਕਰਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੇ ਦਿਨ “ਅਰਥਡੇਅ” ਦਾ ਸਾਡੀ ਜਿੰਦਗੀ ਵਿੱਚ ਵਿਸ਼ੇਸ਼ ਮਹੱਤਵ ਹੈ। ਜੇਕਰ ਹਵਾ ਪਾਣੀ ਸ਼ੁੱਧ ਰਹੇਗਾ ਤਾਂ ਹੀ ਸਾਡੀ ਸਿਹਤ ਨਰੋਈ ਰਹੇਗੀ, ਸਾਨੂੰ ਸਾਹ ਸੌਖਾ ਆਵੇਗਾ। ਅਸੀਂ ਕੁਦਰਤ ਦੇ ਨੇੜੇ ਹੋ ਕੇ ਇਸਦੀ ਖੂਬਸੂਰਤੀ ਦਾ ਆਨੰਦ ਮਾਣ ਸਕਾਂਗੇ। ਸਮੁੱਚੀ ਟੀਮ ਨੇ ਇੱਕ ਸਲੋਗਨ `ਰੁੱਖ ਲਾਉ,ਧਰਤੀ ਬਚਾਉ` ਰਾਹੀਂ ਸਮਾਜ ਨੂੰ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ।

ਅਲਕਾ  ਨੇ ਕਿਹਾ ਕਿ ਜੇਕਰ ਅਸੀਂ ਰੁੱਖ ਨਹੀਂ ਵੀ ਲਗਾ ਸਕਦੇ ਤਾਂ ਘੱਟੋ ਘੱਟ ਪਹਿਲਾਂ ਤੋਂ ਲੱਗੇ ਰੁੱਖਾਂ ਸਾਂਭ ਸੰਭਾਲ ਤਾਂ ਕਰ ਹੀ ਸਕਦੇ ਹਾਂ, ਇਹ ਵੀ ਇੱਕ ਵੱਡਾ ਯੋਗਦਾਨ ਰਹੇਗਾ ਸਾਡੀ `ਧਰਤੀ` ਨੂੰ ਬਚਾਉਣ ਤੇ ਉਸਦੀ ਸਾਂਭ ਸੰਭਾਲ ਲਈ। ਇਸ ਮੌਕੇ ਜਸਪ੍ਰੀਤ ਕੌਰ ਤੇ ਸਾਧਨਾ ਵੀ ਹਾਜਿਰ ਸਨ।  ਇਸ ਵਿਸ਼ੇਸ਼ ਦਿਨ ਮਨਾਉਣ ਦੇ ਮੌਕੇ ਤੇ ਯੂਨੀਵਰਸਿਟੀ ਹਾਰਟੀਕਲਚਰ ਕੰਨਸਲਟੈਂਟ ਡਾ,ਬਿਲਗਾ ਜੀ ਨੇ ਉਚੇਚੇ ਤੌਰ ਤੇ ਹਾਜਿਰ ਹੋ ਕੇ ਇਹਨਾਂ ਰੁੱਖਾਂ ਦਾ ਜਿੰਦਗੀ ਵਿੱਚ ਮਹੱਤਵ ਦੱਸਿਆ। ਯੂਨੀਵਰਸਿਟੀ ਦੇ ਲੈਂਡਸਕੇਪ ਅਫਸਰ ਗੁਰਵਿੰਦਰ ਸਿੰਘ ਅਤੇ ਹਰੀ ਕਿਸ਼ੋਰ ਮੰਡਲ, ਹੈੱਡ ਮਾਲੀ ਨੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋ ਕੇ ਟੀਮ ਨਾਲ ਸਹਿਯੋਗ ਕੀਤਾ।