ਘਾੜ ਵਾਸੀਆਂ ਵਲੋਂ ਮੋਦੀ ਸਰਕਾਰ ਲਈ ਧੰਨਵਾਦ ਸਮਾਗਮ, 56 ਕਰੋੜ ਦੀ ਲਾਗਤ ਨਾਲ ਬਣੇਗਾ ਮੀਆਂਪੁਰ ਓਵਰਬ੍ਰਿਜ

46

ਘਾੜ ਵਾਸੀਆਂ ਵਲੋਂ ਮੋਦੀ ਸਰਕਾਰ ਲਈ ਧੰਨਵਾਦ ਸਮਾਗਮ, 56 ਕਰੋੜ ਦੀ ਲਾਗਤ ਨਾਲ ਬਣੇਗਾ ਮੀਆਂਪੁਰ ਓਵਰਬ੍ਰਿਜ

ਬਹਾਦਰਜੀਤ ਸਿੰਘ/royalpatiala.in News/ ਰੂਪਨਗਰ,6 ਅਪ੍ਰੈਲ,2026

ਮੀਆਂਪੁਰ ਕਮਿਊਨਿਟੀ ਸੈਂਟਰ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਅਤੇ ਘਾੜ ਇਲਾਕੇ ਦੇ ਸਥਾਨਕ ਆਗੂਆਂ ਵੱਲੋਂ ਇਕ ਵਿਸ਼ਾਲ ਧੰਨਵਾਦ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਕੇਂਦਰ ਸਰਕਾਰ ਅਤੇ ਰੇਲਵੇ ਮੰਤਰਾਲੇ ਵੱਲੋਂ ਮੀਆਂਪੁਰ ਓਵਰਬ੍ਰਿਜ ਪ੍ਰਾਜੈਕਟ ਲਈ ਕੀਤੇ ਗਏ ਯਤਨਾਂ ਦਾ ਧੰਨਵਾਦ ਕਰਨਾ ਸੀ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਭਾਜਪਾ ਵਰਕਰਾਂ ਅਤੇ ਸਥਾਨਕ ਲੋਕਾਂ ਨੇ ਭਾਗ ਲਿਆ।

ਇਸ ਮੌਕੇ ਭਾਜਪਾ ਸੰਸਦੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ ਅਤੇ ਜ਼ਿਲ੍ਹਾ ਭਾਜਪਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਦਾ ਸਵਾਗਤ ਸੀਨੀਅਰ ਭਾਜਪਾ ਆਗੂ ਕੈਪਟਨ ਮੁਲਤਾਨ ਸਿੰਘ, ਜਗਮਨਦੀਪ ਸਿੰਘ ਪੜ੍ਹੀ, ਤੇਜਿੰਦਰ ਸਿੰਘ ਤੇਜੀ, ਅਰਸ਼ ਬਾਠ ਮਗਰੌੜ ਅਤੇ ਸੌਰਭ ਬੰਸਲ ਮੀਆਂਪੁਰ ਵੱਲੋਂ ਗਰਮਜੋਸ਼ੀ ਨਾਲ ਕੀਤਾ ਗਿਆ।

ਸਮਾਗਮ ਦੌਰਾਨ ਕੈਪਟਨ ਮੁਲਤਾਨ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਲ 2023 ਤੋਂ ਹੀ ਜ਼ਿਲ੍ਹਾ ਭਾਜਪਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਮੀਆਂਪੁਰ ਓਵਰਬ੍ਰਿਜ ਦੇ ਮਸਲੇ ਨੂੰ ਗੰਭੀਰਤਾ ਨਾਲ ਉਠਾਇਆ ਸੀ। ਉਨ੍ਹਾਂ ਦੱਸਿਆ ਕਿ ਲਾਲਪੁਰਾ ਨੇ ਪਹਿਲਾਂ ਉੱਘੇ ਰੇਲਵੇ ਅਧਿਕਾਰੀਆਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਅਤੇ ਇਸ ਮਾਮਲੇ ਨੂੰ ਤਰਜੀਹ ਦੇਣ ਲਈ ਯਤਨ ਕੀਤੇ। ਇਸ ਤੋਂ ਬਾਅਦ ਸਾਲ 2025 ਵਿੱਚ ਕੇਂਦਰੀ ਰੇਲ ਮੰਤਰੀ  ਅਸ਼ਵਿਨੀ ਵੈਸ਼ਨਵ ਨਾਲ ਵੀ ਮੁਲਾਕਾਤ ਕੀਤੀ ਗਈ, ਜਿਨ੍ਹਾਂ ਨੇ ਮੀਆਂਪੁਰ ਓਵਰਬ੍ਰਿਜ ਬਾਰੇ ਭਰੋਸਾ ਦਿਵਾਇਆ। ਉਸੇ ਸਾਲ ਸਰਕਾਰੀ ਅਧਿਕਾਰੀਆਂ ਵੱਲੋਂ ਇਸ ਪ੍ਰਾਜੈਕਟ ਲਈ ਸਰਵੇ ਵੀ ਕੀਤਾ ਗਿਆ, ਜੋ ਇਸ ਯਤਨ ਦੀ ਸਫਲਤਾ ਵੱਲ ਇੱਕ ਮਹੱਤਵਪੂਰਨ ਕਦਮ ਸੀ।

ਸਮਾਗਮ ਵਿੱਚ ਹੋਰ ਸਥਾਨਕ ਆਗੂਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਤੇਜਿੰਦਰ ਸਿੰਘ ਤੇਜੀ ਨੇ ਕਿਹਾ ਕਿ ਸਥਾਨਕ ਵਿਧਾਇਕ ਇਸ ਪ੍ਰਾਜੈਕਟ ਦਾ ਸਿਹਰਾ ਆਪਣੇ ਸਿਰ ਲੈਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਇਲਾਕੇ ਦੇ ਲੋਕ ਸੱਚਾਈ ਨੂੰ ਭਲੀਭਾਂਤੀ ਜਾਣਦੇ ਹਨ ਅਤੇ ਉਹਨਾਂ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਵਾਅਦਿਆਂ ਨਾਲ ਧੋਖਾ ਦਿੱਤਾ ਹੈ ਅਤੇ ਅਸਲ ਵਿਕਾਸ ਕੇਂਦਰ ਸਰਕਾਰ ਦੇ ਯਤਨਾਂ ਨਾਲ ਸੰਭਵ ਹੋ ਰਿਹਾ ਹੈ।

ਘਾੜ ਵਾਸੀਆਂ ਵਲੋਂ ਮੋਦੀ ਸਰਕਾਰ ਲਈ ਧੰਨਵਾਦ ਸਮਾਗਮ, 56 ਕਰੋੜ ਦੀ ਲਾਗਤ ਨਾਲ ਬਣੇਗਾ ਮੀਆਂਪੁਰ ਓਵਰਬ੍ਰਿਜ

ਸੌਰਭ ਬੰਸਲ ਨੇ ਆਪਣੇ ਸੰਬੋਧਨ ਵਿੱਚ ਇਕਬਾਲ ਸਿੰਘ ਲਾਲਪੁਰਾ ਅਤੇ ਅਜੈਵੀਰ ਸਿੰਘ ਲਾਲਪੁਰਾ ਦਾ ਖਾਸ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਲਗਾਤਾਰ ਯਤਨਾਂ ਨਾਲ ਹੀ ਮੀਆਂਪੁਰ ਓਵਰਬ੍ਰਿਜ ਦਾ ਸੁਪਨਾ ਸਾਕਾਰ ਹੋ ਰਿਹਾ ਹੈ। ਅਰਸ਼ ਬਾਠ ਮਗਰੌੜ ਨੇ ਕਿਹਾ ਕਿ ਭਾਜਪਾ ਹਮੇਸ਼ਾ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝ ਕੇ ਉਹਨਾਂ ਦਾ ਹੱਲ ਲੱਭਣ ਲਈ ਵਚਨਬੱਧ ਰਹੀ ਹੈ। ਜਗਮਨਦੀਪ ਸਿੰਘ ਪੜ੍ਹੀ ਨੇ ਵੀ ਕਿਹਾ ਕਿ ਇਹ ਪ੍ਰਾਜੈਕਟ ਇਲਾਕੇ ਦੇ ਵਿਕਾਸ ਲਈ ਮੀਲ ਪੱਥਰ ਸਾਬਤ ਹੋਵੇਗਾ ਅਤੇ ਲੋਕਾਂ ਨੂੰ ਆਵਾਜਾਈ ਵਿੱਚ ਵੱਡੀ ਸਹੂਲਤ ਪ੍ਰਦਾਨ ਕਰੇਗਾ। ਇਸ ਮੌਕੇ ਗੁਰਕੀਰਤ ਸਿੰਘ ਸੈਣੀ ਨੇ ਪ੍ਰਬੰਧ ਦੇਖੇ।

ਇਸ ਮੌਕੇ ਅਵਤਾਰ ਸਿੰਘ ਪੱਪੀ, ਬਰਿੰਦਰ ਸਿੰਘ, ਚੰਨੀ ਸਰਪੰਚ, ਅਮਰਵੀਰ ਸਿੰਘ ਸਰਪੰਚ ਰਾਜੇਮਾਜਰਾ, ਸੁਖਵਿੰਦਰ ਸਿੰਘ ਪੰਚ, ਗੁਰਦਾਸ ਸਿੰਘ ਸਰਪੰਚ, ਗੁਰਚਰਨ ਸਿੰਘ ਪੰਚ, ਬ੍ਰਿੰਦਰ ਸਿੰਘ ਪੰਚ, ਬੱਬੀ, ਸੁਨੀਲ ਕੁਮਾਰ ਬਿੱਲਾ, ਪਰਦੀਪ ਸ਼ਰਮਾ, ਰਾਜਵਿੰਦਰ ਪੰਜੋਲੀ, ਲਖਵਿੰਦਰ ਸਿੰਘ ਠੋਣਾ, ਗੁਰਜੀਤ ਸਿੰਘ, ਰਵਿੰਦਰ ਸਿੰਘ, ਕੁਲਦੀਪ ਸਿੰਘ, ਮਨਵੀਰ ਸਿੰਘ, ਲੱਕੀ ਠੋਣਾ, ਗੁਰਪਿੰਦਰ ਸਿੰਘ, ਰਾਜਵਿੰਦਰ ਸਿੰਘ ਠੋਣਾ, ਸ਼ਹਬਾਜ਼ ਸਿੰਘ ਪੰਜੋਲਾ, ਕਰਮਜੀਤ ਸਿੰਘ, ਬਰਿੰਦਰ ਸਿੰਘ, ਵਿਜੈ ਕੁਮਾਰ, ਅਮਨਿੰਦਰ ਸਿੰਘ, ਪਿਆਰਾ ਸਿੰਘ ਭੰਗਾਲਾਂ, ਮਨਪ੍ਰੀਤ ਸਿੰਘ ਮੀਆਂਪੁਰ, ਰਾਣਾ, ਮਨਦੀਪ ਸਿੰਘ, ਕੁਲਵਿੰਦਰ ਸਿੰਘ ਟੀਟੂ, ਮੱਖਣ, ਸਤਨਾਮ ਸਿੰਘ ਪੰਚ, ਕਾਲਾ, ਨਰਿੰਦਰ ਸਿੰਘ ਨੱਛਾ, ਵਿੱਕੀ, ਬਰਿੰਦਰ ਸਿੰਘ ਕਾਲਾ, ਪੁਨੀਤ ਸ਼ਰਮਾ,  ਮਨੀ, ਰਾਜਪਾਲ ਸਿੰਘ ਸਮੇਤ ਭਾਰੀ ਗਿਣਤੀ ਵਿੱਚ ਭਾਜਪਾ ਵਰਕਰ ਮੌਜੂਦ ਰਹੇ