ਜਦੋਂ ਵਾਡ ਆਪਣੇ ਖੇਤ ਨੂੰ ਖਾ ਲੈ: ਪਟਿਆਲਾ ਸੈਂਟਰਲ ਜੇਲ੍ਹ ਚ ਬੰਦ ਅਮਰੀਕ ਸਿੰਘ ਦੇ ਖਿਲਾਫ਼ ISI ਏਜੇਂਟ ਨੂੰ ਖ਼ੁਫ਼ੀਆ ਸੂਚਨਾ ਭੇਜਣ ਦੇ ਦੋਸ਼
ਪਟਿਆਲਾ/ ਸਤੰਬਰ 2,2023
ਪਟਿਆਲਾ ਪੁਲਸ ਨੇ ਪਟਿਆਲਾ ਸੈਂਟਰਲ ਜੇਲ੍ਹ ਚ ਬੰਦ ਸਮਾਣਾ ਦੇ ਦੇਧਨਾ ਵਾਸੀ ਅਮਰੀਕ ਸਿੰਘ ਦੇ ਖਿਲਾਫ਼ ISI ਏਜੇਂਟ ਸ਼ੇਰ ਖ਼ਾਨ ਨੂੰ ਖ਼ੁਫ਼ੀਆ ਸੂਚਨਾ ਭੇਜਣ ਦੇ ਦੋਸ਼ ਹੇਠ The Official Secrets Act 1923 ਦੀ ਧਾਰਾ U/S 3,5,7,9ਹੇਠ ਪਰਚਾ ਦਰਜ ਕੀਤਾ ਹੈ ।
ਸੂਚਨਾ ਅਨੁਸਾਰ ਅਮਰੀਕ ਸਿੰਘ NDPS ਦੇ ਪਰਚੇ ਹੇਠ ਪਟਿਆਲਾ ਜੇਲ੍ਹ ਚ ਬੰਦ ਹੈ ਅਤੇ ਇਹ ਪਿਛਲੇ ਸਾਲ ਅਪ੍ਰੈਲ ਮਹੀਨੇ ਚ ਗ੍ਰਿਫ਼ਤਾਰ ਕੀਤਾ ਗਿਆ ਸੀ ।
ਇਸ ਦੇ ਮੋਬਾਈਲ ਨੂੰ CFSL ਜਾਂਚ ਲਈ ਭੇਜਿਆ ਸੀ ਤਾਂ ਇਹ ਗੱਲ ਸਾਹਮਣੇ ਆਈ ਕਿ ਆਰਮੀ ਏਰੀਆ ਵਿਚ ਦਾਖਲ ਹੋਣ ਤੋਂ ਲੈ ਕੇ ਹੋਰ ਥਾਵਾਂ ਦੀਆਂ ਤਸਵੀਰਾਂ ਭੇਜੀਆਂ ਸੀ ਆਈਐਸਆਈ ਏਜੰਟ ਨੂੰ ਜੇਲ੍ਹ ਵਿਚ ਬੰਦ ਰਹਿਣ ਦੌਰਾਨ ਵੀ ਫੋਨ ’ਤੇ ਗੱਲ ਕਰਦਿਆਂ ਫੜਿਆ ਗਿਆ ਸੀ ਅਮਰੀਕ ਸਿੰਘ, ਮੋਬਾਇਲ ਡਿਟੇਲ ਤੋਂ ਇਹ ਹੋਏ ਖੁਲਾਸੇ
FIR ਮੁਤਾਬਕ ਸਿਮ ਨੰ. 447494656751 ’ਤੇ ਗ੍ਰਿਫਤਾਰੀ ਤੋਂ ਪਹਿਲਾਂ ਆਈਐਸਆਈ ਦੇ ਏਜੰਟ ਸ਼ੇਰ ਖਾਨ ਵਾਸੀ ਪਾਕਿਸਤਾਨ ਨੂੰ 140 ਪੇਜਾ ਦੀ ਫਾਇਲ ਭੇਜੀ ਸੀ ਅਤੇ ਵੱਖ-ਵੱਖ ਤਰੀਕਾ ਨੂੰ ਵਾਇਸ ਰਿਕਾਰਡਿੰਗ ਵੀ ਭੇਜੀਆ ਸਨ।
ਮੁਲਜਮ ਵੱਲੋ ਉਸਦੇ ਮੋਬਾਇਲ ਰਾਹੀ ਮਿਲਟਰੀ ਦੀ ਸਾਰੀ ਜਾਣਕਾਰੀ ਹਾਸਲ ਕਰਕੇ ਸ਼ੇਰ ਖਾਨ ਨੂੰ ਭੇਜੀ ਗਈ ਸੀ।
ਇਸ ਤੋ ਇਲਾਵਾ ਸੇ਼ਰ ਖਾਨ ਨੇ ਅਮਰੀਕ ਸਿੰਘ ਨੂੰ ਦੋ ਏਕੇ 47 ਰਾਇਫਲਾ ਅਤੇ 250 ਕਾਰਤੂਸ ਵੀ ਪਾਕਿਸਤਾਨ ਤੋਂ ਭੇਜੇ ਸਨ।
ਮੁਲਜਮ ਦੇ ਪਾਕਿਸਤਾਨ ਦੇ ਏਜੰਟਾ ਤੋਂ ਭਾਰੀ ਮਾਤਰਾ ਵਿੱਚ ਹੈਰੋਇਨ ਤੇ ਅਸਲਾ ਵੀ ਮੰਗਵਾਉਦਾ ਸੀ ਅਤੇ ਭਾਰਤ ਦੀਆ ਗਤੀਵਿਧੀਆ ਬਾਰੇ ਪਾਕਿਸਤਾਨ ਦੇ ਏਜੰਟਾ ਨੂੰ ਦੱਸਦਾ ਹੁੰਦਾ ਸੀ।
ਅਮਰੀਕ ਸਿੰਘ ਖਿਲਾਫ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਹਨ ਤੇ ਹੁਣ ਕੇਂਦਰੀ ਜੇਲ੍ਹ ਵਿਚ ਬੰਦ ਹੈ।
ਥਾਣਾ ਘੱਗਾ ਦੇ SHO ਅਮਨਦੀਪ ਸਿੰਘ ਅਨੁਸਾਰ ਦੋਸ਼ੀ ਨੂੰ ਸੋਮਵਾਰ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਸਮਾਣਾ ਦੀ ਅਦਾਲਤ ਚ ਪੇਸ਼ ਕੀਤਾ ਜਾਵੇਗਾ।