ਜ਼ਿਲ੍ਹਾ ਪਟਿਆਲਾ ਦਾ ਅੱਜ ਦਾ ਕੋਵੀਡ ਅਪਡੇਟ: ਕਾਰਜਕਾਰੀ ਸਿਵਲ ਸਰਜਨ

201

ਜ਼ਿਲ੍ਹਾ ਪਟਿਆਲਾ ਦਾ ਅੱਜ ਦਾ ਕੋਵੀਡ ਅਪਡੇਟ: ਕਾਰਜਕਾਰੀ ਸਿਵਲ ਸਰਜਨ

ਪਟਿਆਲਾ, 2 ਜੁਲਾਈ  (           )

ਕਾਰਜਕਾਰੀ ਸਿਵਲ ਸਰਜਨ ਡਾ. ਪ੍ਰਵੀਨ ਪੁਰੀ ਅਤੇ ਜਿਲਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆ ਕਿ ਅੱਜ ਜਿਲ੍ਹੇ ਵਿਚ ਕੋਵਿਡ ਟੀਕਾਕਰਨ ਤਹਿਤ 520 ਨਾਗਰਿਕਾਂ ਨੇ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦਾ ਅੰਕੜਾ 4,55,462 ਹੋ ਗਿਆ ਹੈ। ਉਨਾਂ ਦੱਸਿਆ ਕਿ ਡਾ. ਵੀਨੂੰ ਗੋਇਲ ਵੱਲੋਂ ਜਿਲੇ ਦੇ ਸਾਰੇ ਕੋਲਡ ਚੇਨ ਪੁਆਇੰਟਸ ਤੇ ਕੰਮ ਕਰ ਰਹੀਆਂ  ਏ.ਐਨ.ਐਮਜ਼/ ਐਲ. ਐਚ. ਵੀਜ਼ ਨੂੰ ਇਲੈਕਟ੍ਰਾਨਿਕ ਵੈਕਸੀਨ ਇੰਟੈਲੀਜੈਂਸ ਨੈਟਵਰਕ (ਈਵੀਆਈਐਨ) ਸਬੰਧੀ ਟ੍ਰੇਨਿੰਗ ਕਰਵਾਈ ਗਈ ਕਿ ਹੁਣ ਈਵੀਆਈਐਨ ਪੋਰਟਲ ਤੇ ਹਰੇਕ ਵੈਕਸੀਨ ਦਾ ਇੰਦਰਾਜ ਹੋਵੇਗਾ ,ਜਿਸ ਨਾਲ ਵੈਕਸੀਨ ਦੇ ਸਟਾਕ ਦਾ ਪਤਾ ਲੱਗਦਾ ਰਹੇਗਾ ਅਤੇ ਇਸ ਤਕਨੀਕ ਨਾਲ ਵੈਕਸੀਨ ਦੀ ਵੋਲਟੇਜ਼ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ ।

ਡਾ. ਪ੍ਰਵੀਨ ਪੁਰੀ ਨੇ ਕੱਲ ਮਿਤੀ 3 ਜੁਲਾਈ ਦੇ ਕੋਵਿਡ ਟੀਕਾਕਰਨ ਕਂੈਪਾਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਕੋਵੀਸੀਲਡ ਵੈਕਸੀਨ ਨਾਲ 18 ਸਾਲ ਦੀ ਉਮਰ ਤੋਂ ਉਪਰ ਦੇ ਸਾਰੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਸਰਕਾਰੀ ਗਰਲਜ ਸਕੂਲ ਮਾਡਲ ਟਾਉਨ ਅਤੇ ਸਾਂਝਾ ਸਕੂਲ ਤ੍ਰਿਪੜੀ, ਵੀਰ ਹਕੀਕਤ ਰਾਏ ਸਕੂਲ, ਡੀ.ਐਮ.ਡਬਲਿਊ ਹਸਪਤਾਲ,ਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲ, ਕਮਿਉਨਿਟੀ ਹਾਲ ਪੁਲਿਸ ਲਾਈਨ, ਗੁਰੂਦੁਆਰਾ ਸਾਹਿਬ ਮੋਤੀ ਬਾਗ, ਗੁਰੂਦੁਆਰਾ ਸਾਹਿਬ ਤਫੱਜਲਪੁਰਾ,ਰਾਧੇ ਸਿ਼ਆਮ ਮੰਦਿਰ ਅਰਬਨ ਅਸਟੇਟ 2,ਗੜਵਾਲ ਸਭਾ ਭਵਨ ਵਿਰਕ ਕਲੋਨੀ,ਸਿਵ ਮੰਦਿਰ ਅਜ਼ਾਦ ਨਗਰ, ਸਿਵ ਮੰਦਿਰ ਸਫਾਬਾਦੀ ਗੇਟ, ਮੋਦੀ ਕਾਲਜ,ਸਟੇਟ ਕਾਲਜ,ਖਾਲਸਾ ਕਾਲਜ,ਬਿਕਰਮ ਕਾਲਜ,ਫੁਲਕੀਆਂ ਇਨਕਲੇਵ,ਆਰੀਆ ਸਮਾਜ ਮੰਦਿਰ,ਰਾਮ ਲੀਲਾ ਗਰਾਉਡ,ਪੀ.ਐਸ.ਪੀ.ਸੀ.ਐਲ ਹੈਡ ਆਫਿਸ ਸੇਰਾਂਵਾਲਾ ਗੇਟ,ਮਹਾਵੀਰ ਧਰਮਸ਼ਾਲਾ ਤ੍ਰਿਪੜੀ,ਬਾਰ ਰੂਮ ਕੋਰਟ ਕੰਪਲੈਕਸ,ਸਿ਼ਵ ਮੰਦਿਰ ਕਿਲਾ ਚੌਕ,ਐਸ.ਡੀ.ਸਕੂਲ ਸਰੀਿੰਦੀ ਬਾਜ਼ਾਰ,ਰਾਧਾ ਸੁਆਮੀ ਸਤਿਸੰਗ ਘਰ ਪਟਿਆਲਾ,ਬੁਧ ਰਾਮ ਧਰਮਸ਼ਾਲਾ ਤੋਪਖਾਨਾ ਮੋੜ,ਲਾਇਜ਼ਨ ਕਲੱਬ ਓਰੋਮੀਰਾਂ ਸੈਟਰ,ਮਲਟੀਪਰਪਜ਼ ਸਕੂਲ ਪ੍ਰਾਇਮਰੀ ਵਿੰਗ, ਮਲਟੀਪਰਪਜ਼ ਸਕੂਲ ਸਕੈੰਡਰੀ ਵਿੰਗ ਪਾਸੀ ਰੋਡ,ਫੋਕਲ ਪੁਆਇੰਟ,ਗਰਲਜ਼ ਪੋਲੀਟੈਕਨੀਕਲ ਐਸ.ਐਸ.ਟੀ ਨਗਰ, ਕਾਲੀ ਮਾਤਾ ਮੰਦਿਰ,ਸਤਨਾਮ ਦੀ ਕੁਟੀਆਂ ਵਾਰਡ 54,ਨਿਊ ਆਫੀਸਰ ਕਲੋਨੀ 103,ਕੇਸ਼ਵ ਰਾਜ ਧਰਮਸ਼ਾਲਾ ਨਿਊ ਬਸਤੀ ਬਡੂਗਰ, ਸਰਕਾਰੀ ਵੂਮੈਨ ਕਾਲਜ,ਟੈਗੋਰ ਪਬਲਿਕ ਸਕੂਲ ਨੇੜੇ ਗੁਰੂਦੁਆਰਾ ਸਾਹਿਬ ਮੋਤੀ ਬਾਗ, ਕੁਮਾਰ ਸਭਾ ਸਕੂਲ ਨੇੜੇ ਗੁਰੂਦੁਆਰਾ ਸਾਹਿਬ ,ਸਾਈ ਮਦਿਰ ਸਮਾਣੀਆਂ ਗੇਟ,ਸਿਵ ਮਦਿਰ ਸਾਹਮਣੇ ਮਹਿੰਦਰਾ ਕਾਲਜ, ਰਾਧਾ ਸੁਆਮੀ ਸਤਿਸੰਗ ਘਰ ਸੂਲਰ,ਕਾਊਸਲਰ ਆਫਿਸ ਜ਼ੋੜੀਆਂ ਭੱਠੀਆਂ,ਅਤੇ ਸਪੈਸਿਲ ਮੋਬਾਇਲ ਯੂਨਿਟ ਰਾਹੀਂ ਰੈਸਟੋਰੈਂਟਸ/ਜਿੰਮਜ਼/ ਆਰ. ਟੀ. ਏ. ਆਫਿਸ ਸੈਕਟਰੀਏਟ/ ਰੈਡ ਕਰਾਸ ਡਿਸਏਬਲਡ ਕੈਂਪ, ਰੈਡ ਕਰਾਸ ਬਿਲਡਿੰਗ ਆਪੋਜਿਟ ਗੁਰੂਦੁਆਰਾ ਸਾਹਿਬ ਅਤੇ  ਆਦਿ ਥਾਵਾਂ ਤੇ ਟੀਕਾਕਰਨ ਕੀਤਾ ਜਾਵੇਗਾ । ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸੀਲਡ ਵੈਕਸੀਨ ਦੀ ਦੁੂਸਰੀ ਡੋਜ਼ ਲਗਾਈ ਜਾਵੇਗੀ

ਜ਼ਿਲ੍ਹਾ ਪਟਿਆਲਾ ਦਾ ਅੱਜ ਦਾ ਕੋਵੀਡ ਅਪਡੇਟ: ਕਾਰਜਕਾਰੀ ਸਿਵਲ ਸਰਜਨ

ਨਾਭਾ ਦੇ ਐਮ. ਪੀ. ਡਬਲਿਯੂ ਸਕੂਲ ,ਰਿਪੂਦਮਨ ਕਾਲਜ,ਹਿਦੂਸੰਤਾਨ ਯੂਨੀਲੀਵਰ ਨਾਭਾ, ਰਾਜਪੁਰਾ ਦੇ ਪਟੇਲ ਕਾਲਜ, ਹਿਦੂਸੰਤਾਨ ਯੂਨੀਲੀਵਰ ਰਾਜਪਰਾ,ਫੋਕਲ ਪੁਆਇੰਟ,ਕਰਪੇ ਡਾਇਮ ਇੰਟਰਨੈਸ਼ਨਲ ਸਕੂਲ, ਰਾਧਾ ਸੁਆਮੀ ਸਤਿਸੰਗ ਘਰ ਰਾਜਪਰਾ, ਸਮਾਣਾ ਦੇ ਅਗਰਵਾਲ ਧਰਮਸ਼ਾਲਾ,ਪਬਲਿਕ ਕਾਲਜ ਸਮਾਣਾ,ਰੇਡੀਐਟ ਟੈਕਸਟਾਈਲ ਸਮਾਣਾ, ਘਨੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਪਾਤੜਾਂ ਦੇ ਗੁਰੂਦੁਆਰਾ ਸਾਹਿਬ,ਨਿੰਰਕਾਰੀ ਭਵਨ,ਸਰਕਾਰੀ ਕਿਰਤੀ ਕਾਲਜ ਨਿਆਲ ਰੋਡ  ਤੋਂ ਇਲਾਵਾ ਬਲਾਕ ਹਰਪਾਲਪੁਰ , ਬਲਾਕ ਕੌਲੀ, ਬਲਾਕ ਕਾਲੋਮਾਜਰਾ ,ਬਲਾਕ ਭਾਦਸੋਂ, ਬਲਾਕ ਦੁਧਨਸਾਧਾਂ, ਬਲਾਕ ਸ਼ੁਤਰਾਣਾ ਆਦਿ ਦੇ ਪਿੰਡਾਂ ਵਿੱਚ ਕੋਵੀਡਸ਼ੀਲਡ ਵੈਕਸੀਨ ਨਾਲ ਕੋਵਿਡ ਟੀਕਾਕਰਨ ਕੀਤਾ ਜਾਵੇਗਾ

ਡਾ. ਪ੍ਰਵੀਨ ਪੁਰੀ ਨੇ ਕਿਹਾ ਕਿ ਅੱਜ ਜਿਲੇ ਵਿੱਚ 12 ਕੋਵਿਡ ਪੋਜੀਟਿਵ ਕੇਸ ਪਾਏ ਗਏ ਹਨ, ਜਿਸ ਨਾਲ  ਪੋਜਟਿਵ ਕੇਸਾਂ ਦੀ ਗਿਣਤੀ 48523 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ੍ਹ ਦੇ 15 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ ਜਿਸ ਨਾਲ ਜਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 47028 ਹੋ ਗਈ ਹੈ ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 163 ਹੈ, ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ਼ ਦੀ ਮੌਤ ਨਾ ਹੋਣ ਕਾਰਣ ਮੌਤਾਂ ਦੀ ਗਿਣਤੀ 1332 ਹੀ ਹੈ।

ਪੋਜਟਿਵ ਆਏ ਕੇਸਾਂ ਬਾਰੇ ਸਿਵਲ ਸਰਜਨ ਡਾ. ਪ੍ਰਵੀਨ ਪੁਰੀ ਨੇ ਦੱਸਿਆ ਕਿ ਇਹਨਾਂ 12 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 03, ਨਾਭਾ ਤੋਂ 03, ਰਾਜਪੁਰਾ ਤੋਂ 01 ,ਬਲਾਕ ਭਾਦਸੋਂ ਤੋਂ 02, ਬਲਾਕ ਕਾਲੋਮਾਜਰਾ ਤੋਂ 01, ਬਲਾਕ ਸ਼ੁਤਰਾਣਾ ਤੋਂ 01 ਅਤੇ ਬਲਾਕ ਕੌਲੀ ਤੋਂ 01 ਕੇਸ ਰਿਪੋਰਟ ਹੋਏ ਹਨ ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 2407 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 7,72,259 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 48523 ਕੋਵਿਡ ਪੋਜਟਿਵ, 7,22,400 ਨੈਗੇਟਿਵ ਅਤੇ ਲਗਭਗ 1336 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਜਿਲਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਅੱਜ ਸ਼ੁੱਕਰਵਾਰ ਨੂੰ ਖੁਸ਼ਕ ਦਿਵਸ ਹੋਣ ਕਾਰਣ ਸਿਹਤ ਟੀਮਾਂ ਵੱਲੋ ਜਿਲੇ੍ਹ ਵਿੱਚ 20860 ਘਰਾਂ/ਥਾਂਵਾ ਤੇ ਖੜੇ ਪਾਣੀ ਦੇ ਸਰੋਤਾਂ ਦੀ ਚੈਕਿੰਗ ਕੀਤੀ ਗਈ ਅਤੇ ਚੈਕਿੰਗ ਦੋਰਾਣ 287 ਥਾਂਵਾ ਤੇ ਮੱਛਰਾਂ ਦਾ ਲਾਰਵਾ ਪਾਇਆ ਗਿਆ। ਜਿਸ ਨੂੰ ਸਿਹਤ ਟੀਮਾਂ ਵੱਲੋਂ ਮੋਕੇ ਤੇ ਨਸ਼ਟ ਕਰਵਾ ਦਿਤਾ ਗਿਆ ਅਤੇ ਲੋਕਾਂ ਨੂੰ ਡੇਂਗੂ ਦੇ ਨਾਲ ਨਾਲ ਕੋਰੋਨਾ ਤੋਂ ਵੀ ਬਚਾਅ ਸਬੰਧੀ ਯੋਗ ਸਾਵਧਾਨੀਆਂ ਅਪਣਾਉੁਣ ਬਾਰੇ ਜਾਗਰੂਕ ਕੀਤਾ ਗਿਆ।